Rani Rampal Retirement: ਸਾਬਕਾ ਭਾਰਤੀ ਕਪਤਾਨ ਨੇ ਅਚਾਨਕ ਲਿਆ ਸੰਨਿਆਸ, 16 ਸਾਲਾਂ ਦੇ ਇਤਿਹਾਸਕ ਕਰੀਅਰ 'ਤੇ ਲਗਾਇਆ ਵਿਰਾਮ
Announces Retirement: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 16 ਸਾਲ ਭਾਰਤੀ ਹਾਕੀ ਦੀ ਸੇਵਾ ਕੀਤੀ ਅਤੇ ਮਹਿਲਾ ਹਾਕੀ ਦੀਆਂ ਮਹਾਨ ਖਿਡਾਰਨਾਂ ਵਿੱਚ ਆਪਣਾ ਨਾਮ ਦਰਜ
Rani Rampal Announces Retirement Hockey: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 16 ਸਾਲ ਭਾਰਤੀ ਹਾਕੀ ਦੀ ਸੇਵਾ ਕੀਤੀ ਅਤੇ ਮਹਿਲਾ ਹਾਕੀ ਦੀਆਂ ਮਹਾਨ ਖਿਡਾਰਨਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਰਾਣੀ ਨੇ ਭਾਰਤ ਲਈ ਕੁੱਲ 254 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 120 ਗੋਲ ਕੀਤੇ। ਤੁਹਾਨੂੰ ਦੱਸ ਦੇਈਏ ਕਿ 2020 ਟੋਕੀਓ ਓਲੰਪਿਕ ਵਿੱਚ ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਸੀ। ਰਾਣੀ ਰਾਮਪਾਲ ਦੇ ਫੈਨਜ਼ ਇਸ ਖਬਰ ਤੋਂ ਬਾਅਦ ਥੋੜੇ ਨਿਰਾਸ਼ ਨੇ, ਕਿ ਹੁਣ ਉਹ ਆਪਣੀ ਸਟਾਰ ਪਲੇਅਰ ਨੂੰ ਮੈਦਾਨ ਦੇ ਵਿੱਚ ਖੇਡਦੇ ਹੋਏ ਨਹੀਂ ਦੇਖ ਪਾਉਣਗੇ।
ਟੀਮ ਇੰਡੀਆ ਲਈ ਖੇਡਣ ਦਾ ਸਫਰ ਸ਼ਾਨਦਾਰ ਰਿਹਾ
ਪੀਟੀਆਈ ਮੁਤਾਬਕ ਰਾਣੀ ਰਾਮਪਾਲ ਨੇ ਆਪਣੀ ਰਿਟਾਇਰਮੈਂਟ 'ਤੇ ਕਿਹਾ, "ਇਹ ਸ਼ਾਨਦਾਰ ਸਫ਼ਰ ਰਿਹਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਭਾਰਤ ਲਈ ਖੇਡ ਸਕਾਂਗੀ। ਮੈਂ ਬਚਪਨ ਤੋਂ ਹੀ ਬਹੁਤ ਗਰੀਬੀ ਦੇਖੀ ਹੈ, ਪਰ ਧਿਆਨ ਹਮੇਸ਼ਾ ਕੁੱਝ ਵੱਡਾ ਕਰਨ ਉੱਤੇ ਹੀ ਸੀ। ਕੁਝ ਵੱਡਾ ਕਰਨ 'ਤੇ ਮੈਂ ਹਮੇਸ਼ਾ ਦੇਸ਼ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੀ ਸੀ।
ਸਿਰਫ 14 ਸਾਲ ਦੀ ਉਮਰ 'ਚ ਡੈਬਿਊ ਕੀਤਾ, ਉਨ੍ਹਾਂ ਦਾ ਸਫਰ ਹਰ ਕਿਸੇ ਲਈ ਪ੍ਰੇਰਨਾਦਾਇਕ ਹੈ
ਰਾਣੀ ਰਾਮਪਾਲ ਦੀ ਉਮਰ ਸਿਰਫ 29 ਸਾਲ ਹੈ ਅਤੇ ਉਸਨੇ 2008 ਵਿੱਚ ਸਿਰਫ 14 ਸਾਲ ਦੀ ਉਮਰ ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਹ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੇ ਪਿਤਾ ਸਮਾਨ ਨਾਲ ਲੱਦੀ ਗੱਡੀ ਨੂੰ ਖਿੱਚਣ ਦਾ ਕੰਮ ਕਰਦੇ ਸਨ। ਗਰੀਬੀ ਤੋਂ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਨ ਤੱਕ ਦਾ ਉਸ ਦਾ ਸਫਰ ਪ੍ਰੇਰਨਾਦਾਇਕ ਰਿਹਾ ਹੈ।
ਰਾਣੀ ਨੂੰ ਆਖਰੀ ਵਾਰ 2023 ਦੀ ਸ਼ੁਰੂਆਤ 'ਚ ਟੀਮ ਇੰਡੀਆ ਲਈ ਖੇਡਦੇ ਦੇਖਿਆ ਗਿਆ ਸੀ। ਦਰਅਸਲ, ਜੈਨੇਕੇ ਸ਼ੋਪਮੈਨ, ਜੋ ਉਸ ਸਮੇਂ ਕੋਚ ਸਨ, ਨੇ ਰਾਣੀ ਨੂੰ ਟੀਮ ਤੋਂ ਬਾਹਰ ਕਰ ਦਿੱਤਾ, ਜਿਸ ਲਈ ਉਨ੍ਹਾਂ ਨੂੰ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।
ਭਾਰਤੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਰਾਣੀ ਨੇ ਕੋਚਿੰਗ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹ ਪਿਛਲੇ ਸਾਲ ਸਬ-ਜੂਨੀਅਰ ਮਹਿਲਾ ਰਾਸ਼ਟਰੀ ਟੀਮ ਦੀ ਕੋਚ ਸੀ। ਉਹ ਵਰਤਮਾਨ ਵਿੱਚ ਹਾਕੀ ਇੰਡੀਆ ਲੀਗ ਵਿੱਚ ਇੱਕ ਕੋਚ ਵਜੋਂ ਕੰਮ ਕਰ ਰਹੀ ਹੈ, ਜਿੱਥੇ ਉਹ ਸੂਰਮਾ ਹਾਕੀ ਕਲੱਬ ਦੇ ਕੋਚਿੰਗ ਸਟਾਫ ਦੀ ਮੈਂਬਰ ਹੈ।
ਹੋਰ ਪੜ੍ਹੋ : ਇਸ ਏਅਰਪੋਰਟ 'ਤੇ 3 ਮਿੰਟ ਤੋਂ ਜ਼ਿਆਦਾ ਜੱਫ਼ੀ ਪਾਉਣੀ ਖੜ੍ਹੀ ਕਰ ਸਕਦੀ ਮੁਸ਼ਕਿਲ, ਜਾਣੋ ਕੀ ਨੇ ਇਹ ਨਿਯਮ