![ABP Premium](https://cdn.abplive.com/imagebank/Premium-ad-Icon.png)
TRAI Big Action: 2.75 ਲੱਖ ਫੋਨ ਨੰਬਰ ਬਲਾਕ, 50 ਕੰਪਨੀਆਂ ਬਲੈਕਲਿਸਟ, ਫਰਜ਼ੀ ਕਾਲ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ
ਅਣਚਾਹੀਆਂ ਕਾਲਾਂ (Unwanted Calls) ਅਤੇ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਕੰਪਨੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 2.75 ਲੱਖ ਟੈਲੀਫੋਨ ਨੰਬਰ ਕੱਟ ਦਿੱਤੇ ਗਏ ਹਨ ਅਤੇ 50 ਫਰਮਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
![TRAI Big Action: 2.75 ਲੱਖ ਫੋਨ ਨੰਬਰ ਬਲਾਕ, 50 ਕੰਪਨੀਆਂ ਬਲੈਕਲਿਸਟ, ਫਰਜ਼ੀ ਕਾਲ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ big crackdown on fake callers 275 lakh phone numbers blocked 50 companies blacklisted TRAI Big Action: 2.75 ਲੱਖ ਫੋਨ ਨੰਬਰ ਬਲਾਕ, 50 ਕੰਪਨੀਆਂ ਬਲੈਕਲਿਸਟ, ਫਰਜ਼ੀ ਕਾਲ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ](https://feeds.abplive.com/onecms/images/uploaded-images/2024/09/10/6ec62add52b3cf484de6666d417e6fe71725964143075995_original.jpg?impolicy=abp_cdn&imwidth=1200&height=675)
ਅਣਚਾਹੀਆਂ ਕਾਲਾਂ (Unwanted Calls) ਅਤੇ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਕੰਪਨੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 2.75 ਲੱਖ ਟੈਲੀਫੋਨ ਨੰਬਰ ਕੱਟ ਦਿੱਤੇ ਗਏ ਹਨ ਅਤੇ 50 ਫਰਮਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਕਾਰਵਾਈ ਦੂਰਸੰਚਾਰ ਰੈਗੂਲੇਟਰੀ ਟਰਾਈ ਦੁਆਰਾ ਹਾਲ ਹੀ ਵਿੱਚ ਅਪਣਾਏ ਗਏ ਸਖ਼ਤ ਰੁਖ ਦੇ ਤਹਿਤ ਕੀਤੀ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (Telecom Regulatory Authority of India) ਨੇ ਟੈਲੀਕਾਮ ਕੰਪਨੀਆਂ ਨੂੰ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਫਰਮਾਂ ਨੂੰ ਬਲੈਕਲਿਸਟ ਕਰਨ ਅਤੇ ਉਨ੍ਹਾਂ ਨਾਲ ਜੁੜੇ ਨੰਬਰਾਂ ਨੂੰ ਬਲਾਕ ਕਰਨ ਲਈ ਕਿਹਾ ਸੀ।
ਟਰਾਈ ਨੇ ਮੰਗਲਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਉਸ ਨੇ ਫਰਜ਼ੀ ਕਾਲਾਂ ‘ਚ ਕਾਫੀ ਵਾਧਾ ਦੇਖਿਆ ਹੈ। 2024 ਦੀ ਪਹਿਲੀ ਛਿਮਾਹੀ ਵਿੱਚ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਫਰਮਾਂ ਵਿਰੁੱਧ 7.9 ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਟਰਾਈ ਨੇ ਕਿਹਾ ਕਿ ਇਸ ਨੂੰ ਰੋਕਣ ਲਈ, 13 ਅਗਸਤ, 2024 ਨੂੰ ਸਾਰੇ ਐਕਸੈਸ ਪ੍ਰਦਾਤਾਵਾਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਫਰਮਾਂ ‘ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਗਿਆ ਸੀ।
ਟਰਾਈ ਨੇ ਕਿਹਾ, “ਇਨ੍ਹਾਂ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਟੈਲੀਕਾਮ ਕੰਪਨੀਆਂ ਨੇ ਫਰਜ਼ੀ ਕਾਲਾਂ ਲਈ ਦੂਰਸੰਚਾਰ ਸਾਧਨਾਂ ਦੀ ਦੁਰਵਰਤੋਂ ਦੇ ਖਿਲਾਫ ਸਖਤ ਕਦਮ ਚੁੱਕੇ ਹਨ। ਉਨ੍ਹਾਂ ਨੇ 50 ਤੋਂ ਵੱਧ ਫਰਮਾਂ ਨੂੰ ਬਲੈਕਲਿਸਟ ਕੀਤਾ ਹੈ। ਇਸ ਦੇ ਨਾਲ ਹੀ, 2.75 ਲੱਖ ਤੋਂ ਵੱਧ SIP DID/ਮੋਬਾਈਲ ਨੰਬਰ/ਦੂਰਸੰਚਾਰ ਸਰੋਤ ਬੰਦ ਕਰ ਦਿੱਤੇ ਗਏ ਹਨ।
ਇਨ੍ਹਾਂ ਕਦਮਾਂ ਨਾਲ ਫਰਜ਼ੀ ਕਾਲਾਂ ਨੂੰ ਘੱਟ ਕਰਨ ਅਤੇ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।” ਟਰਾਈ ਨੇ ਸਾਰੇ ਹਿੱਸੇਦਾਰਾਂ ਨੂੰ ਇੱਕ ਸਾਫ਼ ਅਤੇ ਵਧੇਰੇ ਕੁਸ਼ਲ ਦੂਰਸੰਚਾਰ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਟਰਾਈ (TRAI) ਨੇ ਉਦਯੋਗ ਤੋਂ ਇਸ ਸੁਝਾਅ ‘ਤੇ ਰਾਏ ਮੰਗੀ ਸੀ ਕਿ ਕੀ ਅਣਚਾਹੇ ਕਾਲਾਂ ਨੂੰ ਰੋਕਣ ਲਈ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਕਾਲਾਂ ਅਤੇ ਐਸਐਮਐਸ ਲਈ ਉੱਚ ਫੀਸ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਇਹ ਸੁਝਾਅ ਟੈਲੀਮਾਰਕੀਟਿੰਗ ਸੰਚਾਰ ਦੇ ਮਾਪਦੰਡਾਂ ਨੂੰ ਸਖ਼ਤ ਕਰਨ ਦੇ ਉਪਾਵਾਂ ‘ਤੇ ਜਾਰੀ ਕੀਤੇ ਗਏ ਇੱਕ ਨਵੇਂ ਚਰਚਾ ਪੱਤਰ ਵਿੱਚ ਦਿੱਤਾ ਗਿਆ ਸੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਪਿਛਲੇ ਹਫਤੇ ‘ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨ ਸਬਸਕ੍ਰਾਈਬਰ ਪ੍ਰੈਫਰੈਂਸ ਰੈਗੂਲੇਸ਼ਨ, 2018 ਦੀ ਸਮੀਖਿਆ’ ‘ਤੇ ਜਾਰੀ ਇਕ ਚਰਚਾ ਪੱਤਰ ‘ਚ ਸੁਝਾਅ ਦਿੱਤਾ ਸੀ ਕਿ 50 ਤੋਂ ਜ਼ਿਆਦਾ ਕਾਲਾਂ ਕਰਨ ਵਾਲੇ ਜਾਂ ਪ੍ਰਤੀ ਦਿਨ 50 ਐੱਸ.ਐੱਮ.ਐੱਸ ਭੇਜਣ ਵਾਲੇ ਟੈਲੀਫੋਨ ਗਾਹਕਾਂ ਦੀ ਵੀ ਅਣਚਾਹੇ ਕਾਲਾਂ ਲਈ ਸਕ੍ਰੀਨਿੰਗ ਕੀਤੀ ਜਾਣੀ ਚਾਹੀਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)