(Source: ECI/ABP News)
ਪੁਲਸ ਭਰਤੀ ਪ੍ਰੀਖਿਆ ਦੇਣ ਗਿਆ ਸੀ ਪਤੀ, ਪਤਨੀ ਨੇ ਰਾਤ ਨੂੰ ਬੁਲਾ ਲਿਆ ਪ੍ਰੇਮੀ, ਸਹੁਰਿਆਂ ਨੇ ਰੰਗੇ ਹੱਥੀਂ ਕਾਬੂ ਕੀਤੀ ਨੂੰਹ
ਰਾਤ ਨੂੰ ਜਦੋਂ ਨੂੰਹ ਦੇ ਕਮਰੇ 'ਚੋਂ ਅਜੀਬ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਪਰਿਵਾਰ ਦੇ ਲੋਕ ਜਾਗ ਪਏ। ਜਦੋਂ ਪਰਿਵਾਰਕ ਮੈਂਬਰ ਨੂੰਹ ਦੇ ਕਮਰੇ ਅੰਦਰ ਗਏ ਤਾਂ ਸਾਹਮਣੇ ਦਾ ਨਜ਼ਾਰਾ ਵੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ
![ਪੁਲਸ ਭਰਤੀ ਪ੍ਰੀਖਿਆ ਦੇਣ ਗਿਆ ਸੀ ਪਤੀ, ਪਤਨੀ ਨੇ ਰਾਤ ਨੂੰ ਬੁਲਾ ਲਿਆ ਪ੍ਰੇਮੀ, ਸਹੁਰਿਆਂ ਨੇ ਰੰਗੇ ਹੱਥੀਂ ਕਾਬੂ ਕੀਤੀ ਨੂੰਹ The husband had gone to take the police recruitment exam, the wife called her lover at night, the in-laws caught the daughter-in-law red-handed. ਪੁਲਸ ਭਰਤੀ ਪ੍ਰੀਖਿਆ ਦੇਣ ਗਿਆ ਸੀ ਪਤੀ, ਪਤਨੀ ਨੇ ਰਾਤ ਨੂੰ ਬੁਲਾ ਲਿਆ ਪ੍ਰੇਮੀ, ਸਹੁਰਿਆਂ ਨੇ ਰੰਗੇ ਹੱਥੀਂ ਕਾਬੂ ਕੀਤੀ ਨੂੰਹ](https://feeds.abplive.com/onecms/images/uploaded-images/2024/08/25/b6446ee4763aed8e6188e96413175f561724573311049996_original.jpg?impolicy=abp_cdn&imwidth=1200&height=675)
ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਪੁਲਿਸ ਭਰਤੀ ਦੀ ਪ੍ਰੀਖਿਆ ਦੇਣ ਗਿਆ ਸੀ, ਇਸੇ ਦੌਰਾਨ ਪਤਨੀ ਨੇ ਆਪਣੇ ਪ੍ਰੇਮੀ ਨੂੰ ਸਹੁਰੇ ਘਰ ਬੁਲਾ ਲਿਆ। ਦੇਰ ਰਾਤ ਜਦੋਂ ਨੂੰਹ ਦੇ ਕਮਰੇ 'ਚੋਂ ਅਜੀਬ ਆਵਾਜ਼ਾਂ ਆਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਜਾ ਕੇ ਜਾਂਚ ਕੀਤੀ। ਨੂੰਹ ਕਮਰੇ ਵਿੱਚ ਆਪਣੇ ਪ੍ਰੇਮੀ ਨਾਲ ਚੋਲ ਮੋਲ ਕਰ ਰਹੀ ਸੀ। ਇਸ ਤੋਂ ਬਾਅਦ ਲੋਕਾਂ ਨੇ ਆਸ਼ਿਕ ਅਤੇ ਉਸ ਦੇ ਦੋਸਤ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਹੁਣ ਇਸ ਮਮਲੇ ਦੀ ਜਾਂਚ ਪੁਲਸ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਸ਼ਿਆਮਦੇਉਰਵਾਨ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ। ਇੱਥੋਂ ਦਾ ਇੱਕ ਨੌਜਵਾਨ ਉੱਤਰ ਪ੍ਰਦੇਸ਼ ਪੁਲਸ ਭਰਤੀ ਦੀ ਲਿਖਤੀ ਪ੍ਰੀਖਿਆ ਵਿਚ ਸ਼ਾਮਲ ਹੋਣ ਗਿਆ ਸੀ। ਇਸ ਦੌਰਾਨ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਲਿਆ। ਦੇਰ ਰਾਤ ਕੋਠੀਭਾਰ ਇਲਾਕੇ ਦਾ ਰਹਿਣ ਵਾਲਾ ਉਸਦਾ ਪ੍ਰੇਮੀ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਮਿਲਣ ਪਹੁੰਚ ਗਿਆ।
ਰਾਤ ਨੂੰ ਜਦੋਂ ਨੂੰਹ ਦੇ ਕਮਰੇ 'ਚੋਂ ਅਜੀਬ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਜਾਗ ਪਏ। ਜਦੋਂ ਪਰਿਵਾਰਕ ਮੈਂਬਰ ਨੂੰਹ ਦੇ ਕਮਰੇ ਅੰਦਰ ਗਏ ਤਾਂ ਸਾਹਮਣੇ ਦਾ ਨਜ਼ਾਰਾ ਵੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨੂੰਹ ਕਮਰੇ ਵਿੱਚ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਹੰਗਾਮੇ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਵੀ ਜਾਗ ਪਏ। ਲੋਕਾਂ ਨੇ ਘਰ ਦੇ ਬਾਹਰ ਖੜ੍ਹੇ ਔਰਤ ਦੇ ਪ੍ਰੇਮੀ ਦੇ ਦੋਸਤਾਂ ਨੂੰ ਫੜ ਲਿਆ। ਪ੍ਰੇਮੀ ਦਾ ਇੱਕ ਦੋਸਤ ਮੌਕਾ ਦੇਖ ਕੇ ਭੱਜ ਗਿਆ। ਲੋਕਾਂ ਨੇ ਦੋਵਾਂ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਭੀੜ 'ਚੋਂ ਕਿਸੇ ਨੇ 112 'ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਨੌਜਵਾਨ ਨੂੰ ਲੈ ਕੇ ਸ਼ਿਆਮਦੇਉਰਵਾਨ ਥਾਣੇ ਪਹੁੰਚ ਗਏ।
ਇੰਚਾਰਜ ਇੰਸਪੈਕਟਰ ਰਾਹੁਲ ਸ਼ੁਕਲਾ ਨੇ ਦੱਸਿਆ ਕਿ ਪੀਆਰਬੀ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਘਰੋਂ ਇਹ ਦੋਵੇਂ ਨੌਜਵਾਨ ਫੜੇ ਗਏ ਸਨ, ਉਨ੍ਹਾਂ ਨੂੰ ਵੀ ਬੁਲਾ ਲਿਆ ਗਿਆ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)