(Source: ECI/ABP News)
Jalandhar News: ਪੀਐਮ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ! ਕਈ ਕਿਸਾਨ ਲੀਡਰ ਚੁੱਕੇ, ਕਈ ਘਰਾਂ 'ਚ ਨਜ਼ਰਬੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਜ ਪੰਜਾਬ ਵਿੱਚ ਦੋ ਰੈਲੀਆਂ ਹਨ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹਨ। ਉਧਰ, ਕਿਸਾਨ ਯੂਨੀਅਨਾਂ ਨੇ ਵੀ ਪੀਐਮ ਮੋਦੀ ਦੇ ਵਿਰੋਧ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ।

Jalandhar News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਜ ਪੰਜਾਬ ਵਿੱਚ ਦੋ ਰੈਲੀਆਂ ਹਨ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹਨ। ਉਧਰ, ਕਿਸਾਨ ਯੂਨੀਅਨਾਂ ਨੇ ਵੀ ਪੀਐਮ ਮੋਦੀ ਦੇ ਵਿਰੋਧ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ। ਇਸ ਲਈ ਪੁਲਿਸ ਨੇ ਗੁਰਦਾਸਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਕੁਝ ਨੂੰ ਗ੍ਰਿਫਤਾਰ ਕਰ ਲਿਆ।
ਹਾਸਲ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਅਦ ਦੁਪਹਿਰ 3.30 ਵਜੇ ਗੁਰਦਾਸਪੁਰ ਤੇ ਸ਼ਾਮ 5.30 ਵਜੇ ਜਲੰਧਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉਧਰ, ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਰੈਲੀਆਂ ’ਚ ਵਿਘਨ ਨਹੀਂ ਪਾਉਂਣਗੇ ਪਰ ਜਦੋਂ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਰੈਲੀ ਵਾਲੀ ਥਾਂ ਤੱਕ ਜਾਣਗੇ ਤਾਂ ਕਾਲੇ ਝੰਡੇ ਦਿਖਾਏ ਜਾਣਗੇ।
ਸੂਤਰਾਂ ਮੁਤਾਬਕ ਗੁਰਦਾਸਪੁਰ ‘ਚ ਕਿਸਾਨ ਨੇਤਾ ਤਰਲੋਕ ਸਿੰਘ ਤੇ ਕਿਸਾਨ ਤੇ ਜਵਾਨ ਭਲਾਈ ਮੋਰਚਾ ਦੇ ਮੈਂਬਰ ਸੁਖਦੇਵ ਸਿੰਘ ਭੋਜਰਾਜ, ਤਰਲੋਕ ਸਿੰਘ ਤੇ ਸਤਬੀਰ ਸਿੰਘ ਸੁਲਤਾਨੀ, ਟਰੇਡ ਯੂਨੀਅਨ ਨੇਤਾ ਮੱਖਣ ਕੋਹਾੜ ਦੇ ਘਰਾਂ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ। ਇਹ ਛਾਪੇ ਕੱਲ੍ਹ ਦੇਰ ਰਾਤ ਤੇ ਅੱਜ ਤੜਕੇ ਮਾਰੇ ਗਏ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਆਗੂ ਪਹਿਲਾਂ ਹੀ ਆਪਣੇ ਘਰਾਂ ’ਚੋਂ ਜਾ ਚੁੱਕੇ ਸਨ।
ਉਧਰ, ਡੀਆਈਜੀ (ਬਾਰਡਰ) ਰਾਕੇਸ਼ ਕੌਸ਼ਲ ਨੇ ਛਾਪੇਮਾਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਕਿਸਾਨ ਆਗੂਆਂ ਨਾਲ ਗੱਲਬਾਤ ਦੇ ਚੈਨਲ ਖੋਲ੍ਹੇ ਹਨ ਤੇ ਉਨ੍ਹਾਂ ਦੇ ਵਿਰੋਧ ਨੂੰ ਖਤਮ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।’ ਸਵੇਰ ਤੋਂ ਹੀ ਅਫਵਾਹਾਂ ਚੱਲ ਰਹੀਆਂ ਹਨ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਜਲਦੀ ਹੀ ਸ਼ਹਿਰ ਵਿੱਚ ਪਹੁੰਚਣਗੇ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਤੋਂ ਇਨਕਾਰ ਕੀਤਾ ਹੈ।
ਹੈਲੀਪੈਡ ਤੋਂ ਰੈਲੀ ਵਾਲੀ ਥਾਂ ਤੱਕ ਜਾਣ ਵਾਲੀ ਤਿੰਨ ਕਿਲੋਮੀਟਰ ਸੜਕ ਦੀ ਸਖ਼ਤ ਸੁਰੱਖਿਆ ਕੀਤੀ ਜਾ ਰਹੀ ਹੈ। ਨਾਲ ਲੱਗਦੇ ਪੁਲਿਸ ਜ਼ਿਲ੍ਹਿਆਂ ਬਟਾਲਾ, ਪਠਾਨਕੋਟ, ਹੁਸ਼ਿਆਰਪੁਰ ਤੇ ਅੰਮ੍ਰਿਤਸਰ (ਦਿਹਾਤੀ) ਦੇ ਐਸਐਸਪੀ ਪ੍ਰਧਾਨ ਮੰਤਰੀ ਦੇ ਸਮਾਗਮ ਵਾਲੀ ਥਾਂ ‘ਤੇ ਤਾਇਨਾਤ ਹਨ। ਜਲੰਧਰ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਛੀਆਣਾ ਨੂੰ ਅੱਜ ਸਵੇਰੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
