(Source: ECI/ABP News)
Ludhiana News: ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਬੀਜ ਤੇ ਪਨੀਰੀ ਦੇਣ ਦਾ ਐਲਾਨ, ਇਨ੍ਹਾਂ ਨੰਬਰਾਂ 'ਤੇ ਕਰੋ ਫੋਨ
ਇਹ ਐਲਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਨਾਲ ਝੋਨੇ ਦੀ ਫਸਲ ਬਰਬਾਦ ਹੋਈ ਹੈ। ਝੋਨੇ ਦੀ ਲੁਆਈ ਲਈ ਅਜੇ ਕਾਫੀ ਸਮਾਂ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਬੀਜ ਤੇ ਪਨੀਰੀ ਮੁਹੱਈਆ ਕਰਵਾਈ ਜਾਏਗੀ।
![Ludhiana News: ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਬੀਜ ਤੇ ਪਨੀਰੀ ਦੇਣ ਦਾ ਐਲਾਨ, ਇਨ੍ਹਾਂ ਨੰਬਰਾਂ 'ਤੇ ਕਰੋ ਫੋਨ Ludhiana News: Agriculture Department announced to give free seeds and paddy to the farmers, call on these numbers Ludhiana News: ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਬੀਜ ਤੇ ਪਨੀਰੀ ਦੇਣ ਦਾ ਐਲਾਨ, ਇਨ੍ਹਾਂ ਨੰਬਰਾਂ 'ਤੇ ਕਰੋ ਫੋਨ](https://feeds.abplive.com/onecms/images/uploaded-images/2023/07/18/5dcd2223e72bac012100542c471d829e1689658440978700_original.jpg?impolicy=abp_cdn&imwidth=1200&height=675)
Ludhiana News: ਜ਼ਿਲ੍ਹਾ ਲੁਧਿਆਣਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਮੁਫ਼ਤ ਬੀਜ ਤੇ ਪਨੀਰੀ ਦਿੱਤੀ ਜਾਏਗੀ। ਇਹ ਐਲਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਨਾਲ ਝੋਨੇ ਦੀ ਫਸਲ ਬਰਬਾਦ ਹੋਈ ਹੈ। ਝੋਨੇ ਦੀ ਲੁਆਈ ਲਈ ਅਜੇ ਕਾਫੀ ਸਮਾਂ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਬੀਜ ਤੇ ਪਨੀਰੀ ਮੁਹੱਈਆ ਕਰਵਾਈ ਜਾਏਗੀ।
ਹੋਰ ਪੜ੍ਹੋ : Ludhiana News: ਨਸ਼ਿਆਂ ਦਾ ਕਹਿਰ ਜਾਰੀ, ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਨਸ਼ਿਆਂ ਲਈ ਮੋਬਾਈਲ ਫੋਨਾਂ ਦੀ ਲੁੱਟ
ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਭਾਰੀ ਬਾਰਸ਼ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਭਾਗ ਵੱਲੋਂ ਮੁਫਤ ਬੀਜ ਤੇ ਪਨੀਰੀ ਲੋੜਵੰਦ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਅਧਿਕਾਰੀ/ਕਰਮਚਾਰੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਹੇ ਹਨ ਤੇ ਕਿਸਾਨਾਂ ਨਾਲ ਰਾਬਤੇ ਵਿੱਚ ਹਨ।
ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਉਨ੍ਹਾਂ ਦੱਸਿਆ ਕਿ ਬਲਾਕ ਸਿੱਧਵਾਂ ਵਿੱਚ ਡਾ. ਗੁਰਮੁਖ ਸਿੰਘ (9876150208) ਤੇ ਡਾ. ਜਗਦੇਵ ਸਿੰਘ (9417355358) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਬਲਾਕ ਮਾਂਗਟ ਵਿੱਚ ਡਾ. ਜਸਵਿੰਦਰ ਸਿੰਘ (9888010156), ਡਾ. ਗੁਰਿੰਦਰਪਾਲ ਕੌਰ (8968988622), ਬਲਾਕ ਮਾਛੀਵਾੜਾ ਅਤੇ ਸਮਰਾਲਾ ’ਚ ਡਾ. ਕੁਲਦੀਪ ਸਿੰਘ (9216517101), ਡਾ. ਰੁਪਿੰਦਰ ਕੌਰ (9915583052), ਬਲਾਕ ਲੁਧਿਆਣਾ ਡਾ. ਦਾਰਾ ਸਿੰਘ (8872411099), ਬਲਾਕ ਖੰਨਾ, ਡਾ. ਜਸਵਿੰਦਰਪਾਲ ਸਿੰਘ (9216117204), ਬਲਾਕ ਦੋਰਾਹਾ ਡਾ. ਰਾਮ ਸਿੰਘ ਪਾਲ (8146676217), ਬਲਾਕ ਪੱਖੋਵਾਲ ਡਾ. ਸੁਖਵਿੰਦਰ ਕੌਰ ਗਰੇਵਾਲ (9864670000), ਬਲਾਕ ਸੁਧਾਰ ਡਾ. ਲਖਵੀਰ ਸਿੰਘ (9876022022) ਤੇ ਬਲਾਕ ਜਗਰਾਉਂ ਡਾ. ਗੁਰਦੀਪ ਸਿੰਘ (9872800575) ਉਪਲੱਬਧ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)