Hina Khan: ਪੂਨਮ ਪਾਂਡੇ ਦੀ ਮੌਤ ਵਾਂਗ ਹਿਨਾ ਖਾਨ ਦੇ ਬ੍ਰੈਸਟ ਕੈਂਸਰ ਦੀ ਖਬਰ ਝੂਠੀ ? ਬਿੱਗ ਬੌਸ ਦੇ ਇਸ ਸ਼ਖਸ਼ ਨੇ ਖੋਲ੍ਹੀ ਪੋਲ
Hina Khan: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦਾ ਕਿਰਦਾਰ ਨਿਭਾ ਕੇ ਲੱਖਾਂ ਦਿਲ ਜਿੱਤੇ ਸਨ। ਉਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਨੂੰ ਖੂਬ ਮੋਹਿਤ ਕੀਤਾ। ਇਨ੍ਹੀਂ ਦਿਨੀਂ ਹਿਨਾ ਖਾਨ

Hina Khan: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦਾ ਕਿਰਦਾਰ ਨਿਭਾ ਕੇ ਲੱਖਾਂ ਦਿਲ ਜਿੱਤੇ ਸਨ। ਉਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਨੂੰ ਖੂਬ ਮੋਹਿਤ ਕੀਤਾ। ਇਨ੍ਹੀਂ ਦਿਨੀਂ ਹਿਨਾ ਖਾਨ ਆਪਣੀ ਬਿਮਾਰੀ ਬ੍ਰੈਸਟ ਕੈਂਸਰ ਸਟੇਜ 3 ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਅਜਿਹੇ 'ਚ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਉਨ੍ਹਾਂ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਪਰ ਇਸ ਦੇ ਨਾਲ ਹੀ ਹਿਨਾ ਖਾਨ ਨੇ ਆਪਣੀ ਬਹਾਦਰੀ ਦਿਖਾਈ ਇਸ ਬਿਮਾਰੀ ਨਾਲ ਜੰਗ ਲੜ੍ਹਨ ਲਈ ਜੋਸ਼ ਦਿਖਾਇਆ।
ਕੁਝ ਦਿਨ ਪਹਿਲਾਂ ਹੀ ਉਸਨੇ ਆਪਣਾ ਪਹਿਲਾ ਕੀਮੋਥੈਰੇਪੀ ਸੈਸ਼ਨ ਲਿਆ ਸੀ। ਇਸ ਦੌਰਾਨ ਹਿਨਾ ਖਾਨ ਨੇ ਨਾ ਸਿਰਫ ਮੀਡੀਆ ਦੇ ਸਾਹਮਣੇ ਆ ਕੇ ਪੋਜ਼ ਦਿੱਤੇ ਸਗੋਂ ਸੋਸ਼ਲ ਮੀਡੀਆ 'ਤੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ। ਇਸ ਖਬਰ ਤੋਂ ਬਾਅਦ ਹਿਨਾ ਖਾਨ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਮਨੋਰੰਜਨ ਇੰਡਸਟਰੀ ਦੇ ਕਈ ਲੋਕਾਂ ਨੇ ਉਸ ਦਾ ਹੌਸਲਾ ਵਧਾਇਆ। ਇਸ ਦੌਰਾਨ ਬਿੱਗ ਬੌਸ ਦੇ ਇੱਕ ਪ੍ਰਤੀਯੋਗੀ ਨੇ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਹੈ। ਉਸਨੇ ਇੱਕ ਵੀਡੀਓ ਸ਼ੇਅਰ ਕਰ ਹਿਨਾ ਖਾਨ ਦੀ ਬਿਮਾਰੀ ਨੂੰ ਝੂਠ ਦੱਸਿਆ।
View this post on Instagram
ਹਿਨਾ ਖਾਨ ਦੇ ਬ੍ਰੈਸਟ ਕੈਂਸਰ ਦੀ ਖਬਰ ਬਣੀ ਅਫਵਾਹ
ਦਰਅਸਲ 'ਬਿੱਗ ਬੌਸ ਓਟੀਟੀ 2' ਦੇ ਪ੍ਰਤੀਯੋਗੀ ਰਹਿ ਚੁੱਕੇ ਪੁਨੀਤ ਸੁਪਰਸਟਾਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਪੁਨੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਹੈ। ਪੁਨੀਤ ਦਾ ਕਹਿਣਾ ਹੈ ਕਿ ਹਿਨਾ ਖਾਨ ਨੇ ਉਨ੍ਹਾਂ ਦੇ ਬ੍ਰੈਸਟ ਕੈਂਸਰ ਦੀ ਖਬਰ ਫੈਲਾਈ ਹੈ। ਪੁਨੀਤ ਨੇ ਕਿਹਾ, 'ਜੇਕਰ ਹਿਨਾ ਖਾਨ ਨੂੰ ਸੱਚਮੁੱਚ ਕੈਂਸਰ ਵਰਗੀ ਬੀਮਾਰੀ ਹੈ ਤਾਂ ਉਸ ਦੇ ਅਕਾਊਂਟ 'ਤੇ ਉਸ ਦੀ ਬੀਮਾਰੀ ਬਾਰੇ ਕੌਣ ਪੋਸਟ ਕਰਦਾ ਹੈ? ਉਸਦੀ ਬਿਮਾਰੀ ਦੀ ਰਿਪੋਰਟ ਕੌਣ ਪੋਸਟ ਕਰਦਾ ਹੈ? ਭਾਈ, ਇਨ੍ਹਾਂ ਲੋਕਾਂ ਨੇ ਕੀ ਕਰ ਰੱਖਿਆ ਹੈ, ਇੰਫਲੁਇੰਸਰ ਨੇ ਅੱਜਕੱਲ੍ਹ ਆਪਣੀ ਬੀਮਾਰੀ ਨੂੰ ਛੁਪਾ ਰੱਖਿਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਲਾਈਕਸ, ਫੀਡਬੈਕ ਅਤੇ ਵਿਊਜ਼ ਵਧਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
