(Source: ECI/ABP News)
Shocking: ਮਸ਼ਹੂਰ ਅਦਾਕਾਰਾ ਦੇ ਪਤੀ ਦਾ ਖੌਫਨਾਕ ਰੂਪ ਆਇਆ ਸਾਹਮਣੇ, ਪਤਨੀ ਦੀ ਬੇਰਹਿਮੀ ਨਾਲ ਕੀਤੀ ਕੁੱਟ-ਮਾਰ
Shocking: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਜਿਸ ਨੂੰ ਸੁਣ

Shocking: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਜਿਸ ਨੂੰ ਸੁਣ ਨਾ ਸਿਰਫ ਫਿਲਮੀ ਸਿਤਾਰੇ ਬਲਕਿ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਅਦਾਕਾਰਾ ਦੇ ਪਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਇਸ ਦਾ ਕਾਰਨ ਜਾਇਦਾਦ ਦੇ ਤਬਾਦਲੇ ਨੂੰ ਦੱਸਿਆ ਹੈ।
ਦੱਸ ਦੇਈਏ ਕਿ ਇਹ ਸਭ ਕੁਝ ਮਸ਼ਹੂਰ ਅਦਾਕਾਰਾ ਨਰਗਿਸ ਉਰਫ਼ ਗ਼ਜ਼ਲਾ ਇਦਰੀਸ ਨਾਲ ਹੋਇਆ ਹੈ। ਦੋਸ਼ ਹੈ ਕਿ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਲਾਹੌਰ ਦੇ ਇੰਸਪੈਕਟਰ ਮਾਜਿਦ ਬਸ਼ੀਰ ਨੇ ਆਪਣੀ ਪਤਨੀ ਨੂੰ ਇਸ ਹੱਦ ਤੱਕ ਕੁੱਟਿਆ ਕਿ ਉਸ ਦੇ ਚਿਹਰੇ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਕਾਫੀ ਸੱਟਾਂ ਲੱਗੀਆਂ।
Read MOre: Shocking: ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਪਤੀ 'ਤੇ ਲਾਏ ਗੰਭੀਰ ਦੋਸ਼
ਅਦਾਕਾਰਾ ਨਰਗਿਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਦੋਸ਼ੀ ਦੇ ਨਾਂ ‘ਤੇ ਆਪਣੀ ਜਾਇਦਾਦ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਨਰਗਿਸ ਦੇ ਭਰਾ ਖੁਰਰਮ ਭੱਟੀ ਨੇ ਡਿਫੈਂਸ ਸੀ, ਥਾਣੇ ‘ਚ ਦੱਸਿਆ ਕਿ ਮਾਜਿਦ ਬਸ਼ੀਰ ਨੇ ਆਪਣੀ ਸਰਕਾਰੀ ਬੰਦੂਕ ਨਾਲ ਮੇਰੇ ਮੂੰਹ ‘ਤੇ ਕਾਫ਼ੀ ਵਾਰ ਮਾਰਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਸ਼ੀਰ ਪਹਿਲਾਂ ਵੀ ਉਸ ਦੀ ਕੁੱਟਮਾਰ ਕਰਦਾ ਰਿਹਾ ਸੀ।
ਜਾਇਦਾਦ ਕਾਰਨ ਢਾਈ ਤਸ਼ੱਦਦ
ਨਰਗਿਸ ਨੇ ਦੋਸ਼ ਲਗਾਂਉਦੇ ਹੋਏ ਕਿਹਾ ਕਿ ਮੇਰੇ ਪਤੀ ਨੇ ‘ਸਾਰੀਆਂ ਹੱਦਾਂ’ ਪਾਰ ਕਰ ਦਿੱਤੀਆਂ। ਮੈਨੂੰ ਵਾਲਾਂ ਤੋਂ ਘਸੀਟਿਆ ਗਿਆ, ਮੇਰੇ ਭਤੀਜੇ ਅਤੇ ਕਰਮਚਾਰੀਆਂ ਸਾਹਮਣੇ ਬੇਇੱਜ਼ਤ ਕੀਤਾ ਗਿਆ ਅਤੇ ਕੁੱਟਿਆ ਗਿਆ। ਉਨ੍ਹਾਂ ਨੇ ਕਿਹਾ ਕਿ ਬਸ਼ੀਰ ਨੇ ਮੇਰੇ ਜਬਾੜੇ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ 'ਚ ਆਪਣੀ ਸਰਕਾਰੀ ਬੰਦੂਕ ਦੀ ਬੈਰਲ ਵੀ ਮੂੰਹ 'ਚ ਪਾ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਜ਼ਮੀਨ ਦੇ ਟੁਕੜੇ, ਸੋਨੇ ਦੇ ਗਹਿਣੇ ਅਤੇ ਹੋਰ ਜਾਇਦਾਦ ਹੜੱਪਣ ਲਈ ਕੀਤਾ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਗਈ ਹੈ, ਜਿਸ 'ਚ ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਦਿਖਾਈ ਦੇ ਰਹੇ ਹਨ।
View this post on Instagram
ਘਟਨਾ ਤੋਂ ਬਾਅਦ ਫਰਾਰ ਮੁਲਜ਼ਮ
ਪਾਕਿਸਤਾਨੀ ਮੀਡੀਆ ਮੁਤਾਬਕ ਲਾਹੌਰ ਪੁਲਿਸ ਬਸ਼ੀਰ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਲਾਹੌਰ 'ਚ ਇੱਕ ਬਿਊਟੀ ਸੈਲੂਨ ਚਲਾਉਣ ਵਾਲੀ ਅਦਾਕਾਰਾ ‘ਤੇ ਵੀ 2002 'ਚ ਉਸ ਦੇ ਸਾਬਕਾ ਪਤੀ (ਬਰਖਾਸਤ ਪੁਲਸ ਇੰਸਪੈਕਟਰ ‘ਬਾਕਸਰ’) ਆਬਿਦ ਨੇ ਹਮਲਾ ਕੀਤਾ ਸੀ। ਉਹ ਉਸ ਸਮੇਂ ਬਹੁਤ ਮਸ਼ਹੂਰ ਸੀ ਅਤੇ ਆਪਣੇ ਕਰੀਅਰ ਦੇ ਸਿਖਰ ‘ਤੇ ਸੀ। ਫਿਲਹਾਲ ਵਿਆਹੁਤਾ ਜ਼ਿੰਦਗੀ ਵਿੱਚ ਕਲੇਸ਼ ਦੇ ਚਲਦਿਆਂ ਉਹ ਚਰਚਾ ਵਿੱਚ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
