Punjab News: ਮਾਨ ਸਰਕਾਰ 130 ਸਪੈਸ਼ਲਿਸਟ ਡਾਕਟਰਾਂ ਦੀ ਕਰੇਗੀ ਭਰਤੀ, CHC 'ਤੇ ਕੀਤਾ ਜਾਵੇਗਾ ਤਾਇਨਾਤ
ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਸੈਂਟਰ (CHC) 'ਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਨੈਸ਼ਨਲ ਹੈਲਥ ਮਿਸ਼ਨ 130 ਵਿਸ਼ੇਸ਼ਗਿਆ ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ।

Mann Government: ਪੰਜਾਬ ਸਰਕਾਰ ਨੇ ਕਮਿਊਨਿਟੀ ਹੈਲਥ ਸੈਂਟਰ (CHC) 'ਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਨੈਸ਼ਨਲ ਹੈਲਥ ਮਿਸ਼ਨ 130 ਵਿਸ਼ੇਸ਼ਗਿਆ ਡਾਕਟਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਕਮਿਊਨਿਟੀ ਹੈਲਥ ਸੈਂਟਰ (Community Health Center) 'ਚ ਇਸ ਸਮੇਂ 72 ਪ੍ਰਤੀਸ਼ਤ ਡਾਕਟਰਾਂ ਦੀ ਘਾਟ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ।
ਜਾਣੋ ਅਸਾਮੀਆਂ ਦੀ ਗਿਣਤੀ ਬਾਰੇ
NHM ਪੰਜਾਬ ਵੱਲੋਂ ਇਹ ਭਰਤੀ ਕਰਾਰ 'ਤੇ ਕੀਤੀ ਜਾ ਰਹੀ ਹੈ, ਜਿਸ ਵਿੱਚ 29 ਗਾਈਨੀਕੋਲੋਜੀ, 37 ਪੀਡੀਆਟ੍ਰਿਕਸ, 31 ਮੈਡੀਸਨ, 4 ਮਾਨਸਿਕ ਰੋਗ, 14 ਜਨਰਲ ਸਰਜਰੀ ਅਤੇ 15 ਰੇਡੀਓਲੋਜੀ ਵਿਸ਼ੇਸ਼ਗਿਆ ਸ਼ਾਮਲ ਹਨ। ਇਨ੍ਹਾਂ ਸਭ ਦੀ ਤਾਇਨਾਤੀ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮਾਨਸਾ, ਸੰਗਰੂਰ, ਮੋਹਾਲੀ ਸਮੇਤ ਹੋਰ ਜ਼ਿਲ੍ਹਿਆਂ ਦੇ CHC 'ਚ ਕੀਤੀ ਜਾਵੇਗੀ।
ਸੂਬੇ 'ਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ
ਪੰਜਾਬ 'ਚ ਸਪੈਸ਼ਲਿਸਟ ਡਾਕਟਰਾਂ ਦੀ ਕਾਫੀ ਘਾਟ ਹੈ। ਖਾਸਕਰ ਪਿੰਡੂ ਖੇਤਰਾਂ ਵਿੱਚ ਡਾਕਟਰ ਕੰਮ ਕਰਨ ਲਈ ਤਿਆਰ ਨਹੀਂ ਹਨ, ਜਿਸ ਕਰਕੇ ਹਸਪਤਾਲ ਅਤੇ ਸਿਹਤ ਕੇਂਦਰ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਹਨ। ਹਾਲ ਹੀ 'ਚ ਸਰਕਾਰ ਨੇ 400 ਅਸਾਮੀਆਂ 'ਤੇ ਨਿਯਮਤ ਭਰਤੀ ਕੀਤੀ ਸੀ, ਪਰ ਇਸ ਵਿੱਚੋਂ 30% ਡਾਕਟਰਾਂ ਨੇ ਜੁਆਇਨ ਨਹੀਂ ਕੀਤਾ। ਸਰਕਾਰ ਨੇ ਇਨ੍ਹਾਂ ਡਾਕਟਰਾਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਵੀ ਦਿੱਤੀ ਸੀ, ਪਰ ਫਿਰ ਵੀ ਜ਼ਿਆਦਾਤਰ ਡਾਕਟਰ ਡਿਊਟੀ 'ਤੇ ਨਹੀਂ ਆਏ।
ਹੋਰ ਪੜ੍ਹੋ : Punjab News: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਨਸ਼ਾ ਤਸਕਰਾਂ ਦੀ 1.35 ਕਰੋੜ ਦੀ ਜਾਇਦਾਦ ਜ਼ਬਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
