Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Salman Khan Reached Dubai: 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਹੁਣ ਆਪਣੀ ਆਮ ਜ਼ਿੰਦਗੀ 'ਚ ਪਰਤ ਆਏ ਹਨ। ਸੁਪਰਸਟਾਰ ਨੂੰ ਸ਼ੁੱਕਰਵਾਰ ਸਵੇਰੇ ਸਖਤ ਸੁਰੱਖਿਆ ਦੇ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਭਾਈਜਾਨ ਕਾਫੀ ਕੂਲ ਨਜ਼ਰ ਆਏ।
ਗੋਲੀਬਾਰੀ ਮਾਮਲੇ 'ਚ ਸਲਮਾਨ ਖਾਨ ਦੁਬਈ ਪਹੁੰਚੇ
ਦੱਸ ਦੇਈਏ ਕਿ ਸਲਮਾਨ ਖਾਨ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਦੁਬਈ ਗਏ ਹੋਏ ਹਨ। ਇਸ ਦੌਰਾਨ ਭਾਈਜਾਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦੁਬਈ ਏਅਰਪੋਰਟ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਜਿਵੇਂ ਹੀ ਸਲਮਾਨ ਕਾਲੇ ਚਸ਼ਮੇ ਅਤੇ ਕਾਲੇ ਰੰਗ ਦਾ ਪਹਿਰਾਵਾ ਪਹਿਨ ਕੇ ਏਅਰਪੋਰਟ ਤੋਂ ਬਾਹਰ ਆਏ ਤਾਂ ਪਾਪਰਾਜ਼ੀ ਨੇ ਆਈ ਲਵ ਯੂ ਭਾਈਜਾਨ ਚੀਕਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਸਲਮਾਨ ਨੇ ਵੀ ਉਸ ਨੂੰ ਦੇਖ ਕੇ ਪਿਆਰੀ ਜਿਹੀ ਮੁਸਕਾਨ ਦਿੱਤੀ।
View this post on Instagram
ਭਾਈਜਾਨ ਮਸਤੀ ਦੇ ਮੂਡ ਵਿੱਚ ਨਜ਼ਰ ਆਏ
ਇਸ ਦੌਰਾਨ ਸਲਮਾਨ ਵੀ ਮਸਤੀ ਦੇ ਮੂਡ 'ਚ ਨਜ਼ਰ ਆਏ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਲੜਕੀਆਂ ਭਾਈਜਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਰਹੀਆਂ ਹਨ, ਜਦੋਂ ਸਲਮਾਨ ਖਾਨ ਉਨ੍ਹਾਂ ਦੇ ਕੰਨ 'ਚ ਕੁਝ ਬੋਲਦੇ ਹਨ ਤਾਂ ਉਹ ਹੱਸ ਪੈਂਦੀਆਂ ਹਨ। ਸੁਪਰਸਟਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਇੱਥੇ ਡੈਨਿਊਬ ਡਾਇਮੰਡਸ 'ਚ ਆਪਣੀ ਬੀਇੰਗ ਸਟ੍ਰਾਂਗ ਕੰਪਨੀ ਦੇ ਫਿਟਨੈੱਸ ਉਪਕਰਣ ਲਾਂਚ ਕਰਨ ਆਏ ਹਨ।
ਜਾਣੋ ਕੀ ਹੈ ਸਾਰਾ ਮਾਮਲਾ
ਦੱਸ ਦੇਈਏ ਕਿ 14 ਅਪ੍ਰੈਲ ਨੂੰ ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਤਿੰਨ ਰਾਉਂਡ ਫਾਇਰਿੰਗ ਹੋਈ ਸੀ। ਐਤਵਾਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਭਾਈਜਾਨ ਘਰ ਦੇ ਅੰਦਰ ਹੀ ਸਨ। ਹਾਲਾਂਕਿ ਇਸ ਘਟਨਾ ਤੋਂ ਤੁਰੰਤ ਬਾਅਦ ਮਹਾਰਾਸ਼ਟਰ ਸਰਕਾਰ ਹਰਕਤ 'ਚ ਆਈ ਅਤੇ ਸੁਪਰਸਟਾਰ ਦੇ ਘਰ ਦੇ ਨੇੜੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੋ ਅਪਰਾਧੀਆਂ ਨੂੰ ਵੀ ਫੜ ਲਿਆ।
Entertainment Live: Sidhu Moose Wala: ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੰਜਾਬੀ ਗਾਇਕ ਨੇ ਮੰਗੀ ਸੁਰੱਖਿਆ
Jaskaran Grewal️ Received Death Threats: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਅਤੇ ਮੂਸੇਵਾਲਾ ਦਾ ਦੋਸਤ ਜਸਕਰਨ ਸਿੰਘ ਗਰੇਵਾਲ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
Read More: Sidhu Moose Wala: ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੰਜਾਬੀ ਗਾਇਕ ਨੇ ਮੰਗੀ ਸੁਰੱਖਿਆ
Entertainment Live Today: Salman Khan: ਸਲਮਾਨ ਖਾਨ ਦੇ ਫੈਨਜ਼ ਨੂੰ ਵੱਡਾ ਝਟਕਾ, ਗੋਲੀਬਾਰੀ ਦੀ ਘਟਨਾ ਤੋਂ ਬਾਅਦ BB OTT 3 ਹੋਇਆ ਰੱਦ ?
Bigg Boss OTT 3: ਸਲਮਾਨ ਖਾਨ ਦਾ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ 3' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਸ਼ੋਅ ਦੇ ਅਪਡੇਟਸ ਸਾਹਮਣੇ ਆ ਰਹੇ ਹਨ। ਹੁਣ ਤੱਕ ਸ਼ੋਅ ਲਈ ਕਈ ਪ੍ਰਤੀਯੋਗੀਆਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ। ਮੇਕਰਸ ਨੇ ਇੱਕ ਪੋਸਟ ਸ਼ੇਅਰ ਕਰਕੇ ਬਿੱਗ ਬੌਸ OTT ਦੇ ਅਗਲੇ ਸੀਜ਼ਨ ਦਾ ਐਲਾਨ ਵੀ ਕੀਤਾ ਸੀ। ਪਰ ਹੁਣ ਮੇਕਰਸ ਨੇ ਉਨ੍ਹਾਂ ਦੀ ਪੋਸਟ ਹਟਾ ਦਿੱਤੀ ਹੈ, ਜਿਸ ਤੋਂ ਬਾਅਦ ਲੱਗਦਾ ਹੈ ਕਿ ਸ਼ੋਅ ਨੂੰ ਟਾਲ ਦਿੱਤਾ ਗਿਆ ਹੈ।
Read More: Salman Khan: ਸਲਮਾਨ ਖਾਨ ਦੇ ਫੈਨਜ਼ ਨੂੰ ਵੱਡਾ ਝਟਕਾ, ਗੋਲੀਬਾਰੀ ਦੀ ਘਟਨਾ ਤੋਂ ਬਾਅਦ BB OTT 3 ਹੋਇਆ ਰੱਦ ?
Entertainment Live: Sonam Bajwa: ਸੋਨਮ ਬਾਜਵਾ ਨੇ ਲੁੱਟੀ ਮਹਿਫਲ, ਚਿਹਰੇ ਦੀ ਚਮਕ ਵੇਖ ਫੈਨਜ਼ ਬੋਲੇ- 'ਦਿਲ ਲੈ ਗਈ ਕੁੜੀ ਪੰਜਾਬ ਦੀ...'
Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਆਪਣੀਆਂ ਖੂਬਸੂਰਤ ਤਸਵੀਰਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰੀ ਤੋਂ ਇਲਾਵਾ ਉਸਦਾ ਕਾਤਿਲ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾਉਂਦਾ ਹੈ।
Read MOre: Sonam Bajwa: ਸੋਨਮ ਬਾਜਵਾ ਨੇ ਲੁੱਟੀ ਮਹਿਫਲ, ਚਿਹਰੇ ਦੀ ਚਮਕ ਵੇਖ ਫੈਨਜ਼ ਬੋਲੇ- 'ਦਿਲ ਲੈ ਗਈ ਕੁੜੀ ਪੰਜਾਬ ਦੀ...'
Entertainment Live Today: CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Gippy Grewal and his family visit CM Bhagwant Mann House: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਅਤੇ ਬੱਚਿਆ ਸਮੇਤ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਪੁੱਜੇ।
Read MOre: CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment News Live: Gippy Grewal: ਗਿੱਪੀ ਗਰੇਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, CM ਦੀ ਧੀ ਨੂੰ ਲੈ ਬੋਲੇ- 'ਦੁਨੀਆਂ 'ਚ ਤੁਹਾਡਾ ਸਵਾਗਤ ਨਿਆਮਤ ਬੇਟਾ'
Gippy Grewal and his family visit CM Bhagwant Mann House: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਅਤੇ ਬੱਚਿਆ ਸਮੇਤ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਬੇਹੱਦ ਖੂਬਸੂਰਤ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਪੰਜਾਬੀ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਡਲ਼ੀਆਂ…” ਇਸ ਖ਼ੂਬਸੂਰਤ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ ਨਿਆਮਤ ਬੇਟਾ, ਪ੍ਰਮਾਤਮਾ ਤੁਹਾਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾ ‘ਚ ਰੱਖੇ…🙏...
Read More: Gippy Grewal: ਗਿੱਪੀ ਗਰੇਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, CM ਦੀ ਧੀ ਨੂੰ ਲੈ ਬੋਲੇ- 'ਦੁਨੀਆਂ 'ਚ ਤੁਹਾਡਾ ਸਵਾਗਤ ਨਿਆਮਤ ਬੇਟਾ'