Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
Scam on Name of Brad Pitt: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਹੁਣ ਡਰਾਉਣੇ ਢੰਗ ਨਾਲ ਕੀਤੀ ਜਾਣ ਲੱਗੀ ਹੈ। ਹਸਪਤਾਲ ਦੀਆਂ ਫਰਜ਼ੀ ਫੋਟੋਆਂ ਤੇ ਚਿਕਨੀਆਂ-ਚੋਪੜੀਆਂ ਗੱਲਾ ਨਾਲ ਇੱਕ ਫਰਾਂਸੀਸੀ ਔਰਤ ਨੂੰ
Scam on Name of Brad Pitt: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਹੁਣ ਡਰਾਉਣੇ ਢੰਗ ਨਾਲ ਕੀਤੀ ਜਾਣ ਲੱਗੀ ਹੈ। ਹਸਪਤਾਲ ਦੀਆਂ ਫਰਜ਼ੀ ਫੋਟੋਆਂ ਤੇ ਚਿਕਨੀਆਂ-ਚੋਪੜੀਆਂ ਗੱਲਾ ਨਾਲ ਇੱਕ ਫਰਾਂਸੀਸੀ ਔਰਤ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਨਾਲ ਗੱਲਬਾਤ ਕਰ ਰਹੀ ਹੈ। ਇਸ ਔਰਤ ਨਾਲ ਬ੍ਰੈਡ ਪਿਟ ਦੇ ਨਾਂ 'ਤੇ 800,000 ਯੂਰੋ ਯਾਨੀ ਲਗਪਗ 7,12,44,800 ਰੁਪਏ ਦੀ ਠੱਗੀ ਮਾਰੀ ਗਈ ਹੈ।
ਦੱਸ ਦਈਏ ਕਿ ਇਹ ਘੁਟਾਲਾ ਇੱਕ ਜਾਅਲੀ ਇੰਸਟਾਗ੍ਰਾਮ ਅਕਾਊਂਟ ਰਾਹੀਂ ਸ਼ੁਰੂ ਹੋਇਆ ਜਿਸ ਨਾਲ ਅਦਾਕਾਰ ਬ੍ਰੈਡ ਪਿਟ ਦੇ ਨਾਮ 'ਤੇ ਡਾਕਟਰੀ ਖਰਚਿਆਂ ਲਈ ਮਦਦ ਮੰਗਣ ਲਈ ਔਰਤ ਨਾਲ ਸੰਪਰਕ ਕੀਤਾ ਗਿਆ। ਫਰਜ਼ੀ ਖਾਤੇ ਵਿੱਚ ਦਾਅਵਾ ਕੀਤਾ ਗਿਆ ਕਿ ਅਦਾਕਾਰਾ ਐਂਜਲੀਨਾ ਜੋਲੀ ਨਾਲ ਤਲਾਕ ਦੇ ਮਾਮਲੇ ਕਾਰਨ ਉਸ ਦੇ ਬੈਂਕ ਖਾਤੇ ਬਲਾਕ ਕਰ ਦਿੱਤੇ ਗਏ ਹਨ।
53 ਸਾਲਾ ਐਨੀ ਨੇ ਇਹ ਖੁਲਾਸਾ "Sept à huit" ਸ਼ੋਅ ਵਿੱਚ ਕੀਤਾ, ਜੋ ਐਤਵਾਰ ਸ਼ਾਮ ਨੂੰ ਫਰਾਂਸ ਦੇ TF1 ਨਿਊਜ਼ ਚੈਨਲ 'ਤੇ ਪ੍ਰਸਾਰਿਤ ਹੋਇਆ। ਐਨੀ ਨੇ ਕਿਹਾ ਕਿ ਉਸ ਨੂੰ ਇਹ ਸੁਨੇਹਾ ਉਦੋਂ ਮਿਲਿਆ ਜਦੋਂ ਉਹ ਟਾਈਗਨਸ ਵਿੱਚ ਸਕੀ ਟ੍ਰਿਪ 'ਤੇ ਸੀ। ਇਹ ਸੁਨੇਹਾ ਬ੍ਰੈਡ ਪਿਟ ਦੀ ਮਾਂ, ਜੇਨ ਏਟਾ ਪਿਟ ਦੇ ਨਾਮ 'ਤੇ ਇੱਕ ਜਾਅਲੀ ਖਾਤੇ ਤੋਂ ਆਇਆ। ਇੱਕ ਦਿਨ ਬਾਅਦ ਇੱਕ ਹੋਰ ਅਕਾਊਂਟ ਨੇ ਆਪਣੇ ਆਪ ਨੂੰ ਅਦਾਕਾਰ ਵਜੋਂ ਪੇਸ਼ ਕਰਦੇ ਹੋਏ ਐਨੀ ਨਾਲ ਸੰਪਰਕ ਕੀਤਾ। ਜਲਦੀ ਹੀ ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਤੇ ਉਹ ਚੰਗੇ ਦੋਸਤ ਬਣ ਗਏ।
ਐਨੀ ਜਿਸ ਦਾ ਵਿਆਹ ਇੱਕ ਕਰੋੜਪਤੀ ਨਾਲ ਹੋਇਆ ਸੀ ਪਰ ਉਹ ਆਪਣੇ ਵਿਆਹੁਤਾ ਜੀਵਨ ਦੇ ਇੱਕ ਮੁਸ਼ਕਲ ਪੜਾਅ ਵਿੱਚੋਂ ਗੁਜ਼ਰ ਰਹੀ ਸੀ, ਨੂੰ ਇਸ ਜਾਅਲੀ ਖਾਤੇ ਤੋਂ ਪਿਆਰ ਦੀਆਂ ਕਵਿਤਾਵਾਂ ਤੇ ਪਿਆਰ ਭਰੇ ਸੁਨੇਹੇ ਮਿਲਣੇ ਸ਼ੁਰੂ ਹੋ ਗਏ। ਉਸ ਨੂੰ ਵਿਸ਼ਵਾਸ ਹੋਣ ਲੱਗਾ ਕਿ ਉਹ ਬ੍ਰੈਡ ਪਿਟ ਨਾਲ ਲੰਬੇ ਦੂਰੀ ਦੇ ਰਿਸ਼ਤੇ ਵਿੱਚ ਹੈ। ਐਨ ਨੇ ਕਿਹਾ ਕਿ ਬਹੁਤ ਘੱਟ ਆਦਮੀ ਇਸ ਤਰ੍ਹਾਂ ਦੀਆਂ ਗੱਲਾਂ ਲਿਖਦੇ ਹਨ। ਮੈਨੂੰ ਉਹ ਆਦਮੀ ਪਸੰਦ ਸੀ ਤੇ ਉਹ ਜਾਣਦਾ ਸੀ ਕਿ ਔਰਤਾਂ ਨਾਲ ਕਿਵੇਂ ਗੱਲ ਕਰਨੀ ਹੈ।
ਨਕਲੀ ਬ੍ਰੈਡ ਪਿਟ ਹਮੇਸ਼ਾ ਐਨੀ ਦੀਆਂ ਕਾਲਾਂ ਤੋਂ ਬਚਦਾ ਸੀ, ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਏ ਗਏ ਉਸ ਦੇ ਵੀਡੀਓ ਤੇ ਫੋਟੋਆਂ ਭੇਜਦਾ ਸੀ। ਉਹ ਐਨੀ ਨੂੰ ਵਿਆਹ ਦਾ ਪ੍ਰਸਤਾਵ ਵੀ ਭੇਜਦਾ ਹੈ। ਉਸ ਨੇ ਐਨੀ ਨੂੰ ਲਗਜ਼ਰੀ ਤੋਹਫ਼ੇ ਭੇਜਣ ਦਾ ਵੀ ਦਾਅਵਾ ਕੀਤਾ ਤੇ ਐਨੀ ਤੋਂ 9,000 ਯੂਰੋ ਮੰਗੇ, ਪਰ ਐਨੀ ਨੂੰ ਕੁਝ ਵੀ ਨਹੀਂ ਮਿਲਿਆ।
ਐਨੀ ਦੇ ਤਲਾਕ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਉਸ ਨੂੰ 775,000 ਯੂਰੋ ਦਾ ਮੁਆਵਜ਼ਾ ਮਿਲਿਆ। ਫਿਰ ਜਾਅਲੀ ਖਾਤੇ ਨੇ ਹੋਰ ਫੇਕ ਵੀਡੀਓ ਤੇ ਫੋਟੋਆਂ ਭੇਜੀਆਂ, ਜਿਸ ਨਾਲ ਐਨੀ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਸ ਨੂੰ ਗੁਰਦੇ ਦੀ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 2024 ਵਿੱਚ ਐਨੀ ਨੂੰ ਸੱਚਾਈ ਦਾ ਪਤਾ ਲੱਗਾ ਜਦੋਂ ਉਸ ਨੇ ਬ੍ਰੈਡ ਪਿਟ ਤੇ ਗਹਿਣਿਆਂ ਦੇ ਡਿਜ਼ਾਈਨਰ ਇਨੇਸ ਡੀ ਰੈਮਨ ਦੇ ਰਿਸ਼ਤੇ ਦੀਆਂ ਖ਼ਬਰਾਂ ਦੇਖੀਆਂ। ਇਸ ਘਟਨਾ ਤੋਂ ਬਾਅਦ ਐਨੀ ਨੂੰ ਗੰਭੀਰ ਡਿਪਰੈਸ਼ਨ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।