Egg Benefits: ਇੱਕ ਅੰਡਾ ਵੀ ਤੁਹਾਡੇ ਸਰੀਰ 'ਚ ਲਿਆਂਦਾ ਕਈ ਬਦਲਾਅ
Egg Benefits: ਅੰਡੇ ਸ਼ਕਤੀਸ਼ਾਲੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸਿਰਫ਼ ਇੱਕ ਅੰਡੇ ਤੋਂ 75 ਕੈਲੋਰੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਅੰਡੇ ਤੋਂ 5 ਤੋਂ 6 ਗ੍ਰਾਮ ਪ੍ਰੋਟੀਨ ਵੀ ਮਿਲਦਾ ਹੈ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੈ।
Egg Benefits: ਅੰਡੇ ਸ਼ਕਤੀਸ਼ਾਲੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸਿਰਫ਼ ਇੱਕ ਅੰਡੇ ਤੋਂ 75 ਕੈਲੋਰੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਅੰਡੇ ਤੋਂ 5 ਤੋਂ 6 ਗ੍ਰਾਮ ਪ੍ਰੋਟੀਨ ਵੀ ਮਿਲਦਾ ਹੈ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੈ। ਉੱਚ ਗੁਣਵੱਤਾ ਵਾਲੇ ਪ੍ਰੋਟੀਨ ਦੇ ਨਾਲ ਲਗਭਗ 5 ਗ੍ਰਾਮ ਚਰਬੀ ਅਤੇ 1.6 ਗ੍ਰਾਮ ਸੰਤ੍ਰਿਪਤ ਚਰਬੀ 1 ਵੀ ਅੰਡੇ ਵਿੱਚ ਪਾਈ ਜਾਂਦੀ ਹੈ।
ਇਸ ਤੋਂ ਇਲਾਵਾ, ਅੰਡੇ 'ਚ ਆਇਰਨ, ਵਿਟਾਮਿਨ, ਮਿਨਰਲਸ ਅਤੇ ਤੇ ਕੈਰੋਟੀਨੋਇਡਸ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅੰਡੇ ਵਿੱਚ ਰੋਗਾਂ ਨਾਲ ਲੜਨ ਵਾਲੇ ਲੁਟੀਨ ਅਤੇ ਜ਼ੈਕਸਨਥਿਨ ਮਿਸ਼ਰਣ ਪਾਏ ਜਾਂਦੇ ਹਨ, ਜੋ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਬਹੁਤ ਸਾਰੇ ਗੁਣਾਂ ਦੇ ਬਾਵਜੂਦ ਹਰ ਚੀਜ਼ ਦੀ ਆਪਣੀ ਸੀਮਾ ਹੁੰਦੀ ਹੈ। ਜੇਕਰ ਜ਼ਿਆਦਾ ਮਾਤਰਾ 'ਚ ਅੰਡੇ ਦਾ ਸੇਵਨ ਕੀਤਾ ਜਾਵੇ, ਤਾਂ ਇਸ ਤੋਂ ਹੋਣ ਵਾਲਾ ਨੁਕਸਾਨ ਵੀ ਘੱਟ ਨਹੀਂ ਹੁੰਦਾ। ਇਸ ਦੇ ਨਾਲ ਹੀ ਜੇਕਰ ਅੰਡੇ ਦਾ ਸੇਵਨ ਸੀਮਤ ਮਾਤਰਾ 'ਚ ਕੀਤਾ ਜਾਵੇ, ਤਾਂ ਇਸ ਦੇ ਬੇਮਿਸਾਲ ਫਾਇਦੇ ਹਨ।
ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਸਹੀ?
ਮਾਹਰਾਂ ਦਾ ਕਹਿਣਾ ਹੈ ਕਿ ਅੰਡਾ ਨਾਂ ਸਿਰਫ਼ ਸਾਨੂੰ ਜ਼ਰੂਰੀ ਪ੍ਰੋਟੀਨ ਪ੍ਰਦਾਨ ਕਰਦਾ ਹੈ, ਸਗੋਂ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ। ਇੱਕ ਸਿਹਤਮੰਦ ਵਿਅਕਤੀ ਹਰ ਰੋਜ਼ ਇੱਕ ਪੂਰਾ ਅੰਡਾ ਖਾ ਸਕਦਾ ਹੈ। ਪੌਸ਼ਟਿਕ ਮਾਹਰ ਹਰ ਹਫ਼ਤੇ 7 ਤੋਂ 10 ਅੰਡੇ ਖਾਣ ਦੀ ਸਲਾਹ ਦਿੰਦੇ ਹਨ। ਕਸਰਤ ਕਰਨ ਵਾਲਿਆਂ ਅਤੇ ਐਥਲੀਟਾਂ ਨੂੰ ਵਧੇਰੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ ਦਿਨ ਵਿੱਚ ਚਾਰ ਤੋਂ ਪੰਜ ਅੰਡੇ ਖਾ ਸਕਦੇ ਹਨ। ਇਹ ਚੰਗੇ ਕੋਲੇਸਟ੍ਰੋਲ ਨੂੰ ਉਤਸ਼ਾਹਿਤ ਕਰਨ ਲਈ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਮੁਤਾਬਕ ਅੰਡਾ ਖਾਣਾ ਚਾਹੀਦਾ ਹੈ। ਪੋਸ਼ਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇੱਕ ਮਿੱਥ ਹੈ ਕਿ ਅੰਡੇ ਖਾਣ ਨਾਲ ਕੋਲੈਸਟ੍ਰੋਲ ਵਧਦਾ ਹੈ। ਇੱਕ ਪੂਰਾ ਅੰਡੇ 13 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਉਸੇ ਅੰਡੇ ਦਾ ਸਫੇਦ ਹਿੱਸਾ ਲੈਂਦੇ ਹੋ, ਤਾਂ ਤੁਹਾਨੂੰ 6 ਗ੍ਰਾਮ ਪ੍ਰੋਟੀਨ ਮਿਲਦਾ ਹੈ।
ਅੰਡੇ ਦੇ ਫਾਇਦੇ ਤੇ ਨੁਕਸਾਨ
ਅੰਡੇ ਸਰੀਰ ਦੇ ਅੰਗਾਂ ਜਿਵੇਂ ਕਿ ਚਮੜੀ, ਵਾਲਾਂ ਅਤੇ ਨਹੁੰਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਅੱਖਾਂ ਦੀ ਰੋਸ਼ਨੀ ਅਤੇ ਯਾਦਦਾਸ਼ਤ ਨੂੰ ਵਧਾਉਣ ਲਈ ਅੰਡਾ ਬਹੁਤ ਸਹਾਈ ਹੁੰਦਾ ਹੈ।
ਅੰਡੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਦਿਲ ਦੀ ਸਿਹਤ ਵਿੱਚ ਮਦਦ ਕਰਦੇ ਹਨ।
ਡਾਕਟਰਾਂ ਦਾ ਸੁਝਾਅ ਹੈ ਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਅੰਡੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਅੰਡੇ ਦੀ ਜ਼ਰਦੀ ਨਹੀਂ ਖਾਣੀ ਚਾਹੀਦੀ। ਉਨ੍ਹਾਂ ਨੂੰ ਸਿਰਫ ਸਫੈਦ ਹਿੱਸਾ ਹੀ ਖਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ, ਅੰਡੇ ਦਾ ਸਫੇਦ ਹਿੱਸਾ ਸਰੀਰ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਖੁਰਾਕ ਵਿੱਚ ਅੰਡੇ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨ।
Check out below Health Tools-
Calculate Your Body Mass Index ( BMI )