Plastic Tiffin: ਪਲਾਸਟਿਕ ਦੇ ਟਿਫਿਨ ਵਿੱਚ ਛੋਟੇ ਬੱਚਿਆਂ ਨੂੰ ਖਾਣਾ ਦੇਣਾ ਸਹੀ ਜਾਂ ਗਲਤ? ਕੀ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ?
ਮਾਪੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡਦੇ। ਪਰ ਕਈ ਵਾਰ ਕੁਝ ਛੋਟੀਆਂ-ਛੋਟੀਆਂ ਗਲਤੀਆਂ ਉਨ੍ਹਾਂ ਲਈ ਮੁਸੀਬਤ ਬਣ ਜਾਂਦੀਆਂ ਹਨ।
ਮਾਪੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡਦੇ। ਪਰ ਕਈ ਵਾਰ ਕੁਝ ਛੋਟੀਆਂ-ਛੋਟੀਆਂ ਗਲਤੀਆਂ ਉਨ੍ਹਾਂ ਲਈ ਮੁਸੀਬਤ ਬਣ ਜਾਂਦੀਆਂ ਹਨ। ਪੇਰੈਂਟਸ ਆਪਣੇ ਬੱਚਿਆਂ ਦਾ ਭੋਜਨ ਪੈਕ ਕਰਨ ਲਈ ਅਕਸਰ ਪਲਾਸਟਿਕ ਦਾ ਟਿਫਨ ਪ੍ਰਯੋਗ ਕਰਦੇ ਹਨ । ਆਓ ਜਾਣੀਓ ਇਹ ਸਹੀ ਹੈ ਜਾਂ ਗਲਤ
ਪਲਾਸਟਿਕ ਦੇ ਟਿਫਿਨ ਵਿੱਚ ਭੋਜਨ ਪੈਕ ਕਰਨਾ?
ਕੀ ਤੁਸੀਂ ਜਾਣਦੇ ਹੋ ਕਿ ਪਲਾਸਟਿਕ ਦੇ ਟਿਫਿਨ 'ਚ ਬੱਚਿਆਂ ਲਈ ਖਾਣਾ ਪੈਕ ਕਰਨਾ ਉਨ੍ਹਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਪਲਾਸਟਿਕ ਦੇ ਕਈ ਟਿਫਿਨ ਬਾਕਸ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਗਰਮ ਭੋਜਨ ਪੈਕ ਕੀਤਾ ਜਾਂਦਾ ਹੈ, ਇਸ ਵਿਚ ਮੌਜੂਦ ਹਾਨੀਕਾਰਕ ਕੈਮੀਕਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਇਸ ਕਾਰਨ ਬੱਚਾ ਲੰਬੇ ਸਮੇਂ ਤੱਕ ਸਿਹਤ ਸੰਬੰਧੀ ਸਮੱਸਿਆਵਾਂ ਵਿਚ ਘਿਰਿਆ ਰਹਿੰਦਾ ਹੈ।
ਮਾਈਕ੍ਰੋਪਲਾਸਟਿਕਸ ਦਾ ਖ਼ਤਰਾ
ਕਈ ਵਾਰ ਪਲਾਸਟਿਕ ਟੁੱਟ ਕੇ ਛੋਟੇ ਕਣਾਂ ਵਿੱਚ ਬਦਲ ਜਾਂਦੇ ਹਨ, ਜਿਨ੍ਹਾਂ ਨੂੰ ਮਾਈਕ੍ਰੋਪਲਾਸਟਿਕਸ ਵੀ ਕਿਹਾ ਜਾਂਦਾ ਹੈ। ਇਹ ਭੋਜਨ ਵਿਚ ਮਿਲ ਕੇ ਬੱਚੇ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ, ਜਿਸ ਕਾਰਨ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਅਤੇ ਬੱਚੇ ਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਹਾਈ ਬੀਪੀ, ਕੋਲੈਸਟ੍ਰੋਲ ਜਾਂ ਤਣਾਅ...ਕਿਸ ਚੀਜ਼ ਵਿਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ?
ਬੈਕਟੀਰੀਆ ਦੁਆਰਾ ਬੱਚਿਆਂ ਨੂੰ ਨੁਕਸਾਨ
ਪਲਾਸਟਿਕ ਦੇ ਟਿਫਿਨ ਵਿੱਚ ਬੈਕਟੀਰੀਆ ਆਸਾਨੀ ਨਾਲ ਬਣ ਜਾਂਦੇ ਹਨ। ਅਜਿਹੀ ਹਾਲਤ ਵਿੱਚ ਵੀ ਬੱਚਾ ਬਿਮਾਰ ਹੋਣ ਲੱਗਦਾ ਹੈ। ਕਈ ਵਾਰ ਪਲਾਸਟਿਕ ਦੇ ਟਿਫਿਨ ਨੂੰ ਜ਼ਿਆਦਾ ਦੇਰ ਤੱਕ ਵਰਤਣ ਨਾਲ ਇਸ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਅਤੇ ਇਸ ਵਿਚ ਜਮ੍ਹਾਂ ਬੈਕਟੀਰੀਆ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰੋ
ਇੰਨਾ ਹੀ ਨਹੀਂ ਪਲਾਸਟਿਕ ਦੇ ਭਾਂਡਿਆਂ ਨੂੰ ਰਗੜਨ ਅਤੇ ਧੋਣ ਨਾਲ ਇਸ ਦੀ ਪਰਤ ਨਿਕਲ ਜਾਂਦੀ ਹੈ ਅਤੇ ਇਹ ਪਰਤ ਬੱਚਿਆਂ ਦੇ ਭੋਜਨ 'ਤੇ ਚਿਪਕ ਜਾਂਦੀ ਹੈ ਅਤੇ ਸਰੀਰ 'ਚ ਚਲੀ ਜਾਂਦੀ ਹੈ, ਜਿਸ ਕਾਰਨ ਬੱਚੇ ਜਲਦੀ ਬੀਮਾਰ ਹੋਣ ਲੱਗਦੇ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਲਈ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰੋ।
ਇਸ ਤੋਂ ਇਲਾਵਾ ਜੇਕਰ ਤੁਸੀਂ ਬੱਚੇ ਨੂੰ ਪਲਾਸਟਿਕ ਦਾ ਟਿਫਿਨ ਦੇ ਰਹੇ ਹੋ ਤਾਂ ਤੁਰੰਤ ਇਸ ਨੂੰ ਬੰਦ ਕਰ ਦਿਓ ਅਤੇ ਜੇਕਰ ਮਜ਼ਬੂਰੀ ਹੈ ਤਾਂ ਇਸ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਪਲਾਸਟਿਕ ਦੇ ਟਿਫਿਨ ਨੂੰ ਇਕ ਮਹੀਨੇ ਬਾਅਦ ਬਦਲ ਦਿਓ। ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਕੱਚ ਦੇ ਟਿਫਿਨ ਵੀ ਦੇ ਸਕਦੇ ਹੋ। ਇੰਨਾ ਹੀ ਨਹੀਂ ਪਲਾਸਟਿਕ ਦੇ ਟਿਫਿਨ ਤੋਂ ਬਚਣ ਲਈ ਤੁਸੀਂ ਬੱਚਿਆਂ ਨੂੰ ਬਾਸ ਜਾਂ ਲੱਕੜ ਦੇ ਟਿਫਿਨ ਵੀ ਦੇ ਸਕਦੇ ਹੋ।
ਬੱਚਿਆਂ ਨੂੰ ਸਟੀਲ ਦੀਆਂ ਬੋਤਲਾਂ ਦਿਓ
ਜੇ ਤੁਸੀਂ ਪਲਾਸਟਿਕ ਦੀ ਬੋਤਲ ਦਿੰਦੇ ਹੋ, ਤਾਂ ਇਸਨੂੰ ਹੁਣੇ ਬੰਦ ਕਰ ਦਿਓ । ਇਸ ਦੀ ਥਾਂ ਤੁਸੀਂ ਆਪਣੇ ਬੱਚਿਆਂ ਨੂੰ ਸਟੀਲ ਦੀਆਂ ਬੋਤਲਾਂ ਦਿਓ ।ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਆਪਣੇ ਬੱਚਿਆਂ ਦੀ ਸਿਹਤ ਨੂੰ ਵਿਗੜਨ ਤੋਂ ਬਚਾ ਸਕਦੇ ਹੋ।
Check out below Health Tools-
Calculate Your Body Mass Index ( BMI )