![ABP Premium](https://cdn.abplive.com/imagebank/Premium-ad-Icon.png)
High Fever Remedy: ਬੁਖਾਰ 'ਚ ਕਦੋਂ ਰੱਖਣੀ ਚਾਹੀਦੀ ਮੱਥੇ 'ਤੇ ਪੱਟੀ? ਜਾਣ ਲਓ ਸਹੀ ਤਰੀਕਾ
ਬੁਖਾਰ ਕਿਸ ਕਾਰਨ ਕਰਕੇ ਹੋਇਆ ਹੈ, ਉਸ ਹਿਸਾਬ ਨਾਲ ਉਸ ਦਾ ਇਲਾਜ ਕੀਤਾ ਜਾਂਦਾ ਹੈ। ਜੇਕਰ ਵਾਇਰਲ ਬੁਖਾਰ ਹੋਵੇ ਤਾਂ ਐਂਟੀਵਾਇਰਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜੇਕਰ ਬੁਖਾਰ ਇਨਫੈਕਸ਼ਨ ਕਾਰਨ ਹੁੰਦਾ ਹੈ, ਤਾਂ ਡਾਕਟਰ ਐਂਟੀਬੈਕਟੀਰੀਅਲ ਦਵਾਈਆਂ ਦਿੰਦੇ ਹਨ।
![High Fever Remedy: ਬੁਖਾਰ 'ਚ ਕਦੋਂ ਰੱਖਣੀ ਚਾਹੀਦੀ ਮੱਥੇ 'ਤੇ ਪੱਟੀ? ਜਾਣ ਲਓ ਸਹੀ ਤਰੀਕਾ high-fever-home-remedies-know-when-should-cold-water-compress-be-applied-in-fever High Fever Remedy: ਬੁਖਾਰ 'ਚ ਕਦੋਂ ਰੱਖਣੀ ਚਾਹੀਦੀ ਮੱਥੇ 'ਤੇ ਪੱਟੀ? ਜਾਣ ਲਓ ਸਹੀ ਤਰੀਕਾ](https://feeds.abplive.com/onecms/images/uploaded-images/2024/09/23/9df3c4df65a38ef7547830da2d4698ba1727072535680647_original.png?impolicy=abp_cdn&imwidth=1200&height=675)
High Fever Home Remedies : ਜਦੋਂ ਬੁਖਾਰ ਹੁੰਦਾ ਹੈ ਤਾਂ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਤੇਜ਼ ਬੁਖਾਰ ਕਰਕੇ ਘਬਰਾਹਟ ਅਤੇ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਬੁਖਾਰ ਵਿੱਚ, ਸਰੀਰ ਦਾ ਤਾਪਮਾਨ 100 ਡਿਗਰੀ ਤੋਂ ਵੱਧ ਹੋਣਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ। ਬੁਖਾਰ ਨੂੰ ਘੱਟ ਕਰਨ ਲਈ ਘਰ ਵਿੱਚ ਕਈ ਉਪਾਅ ਕੀਤੇ ਜਾਂਦੇ ਹਨ। ਕਈ ਘਰਾਂ ਵਿਚ ਮੱਥੇ 'ਤੇ ਪੱਟੀ ਲਗਾ ਕੇ ਬੁਖਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕਈ ਵਾਰ ਇਸ ਨਾਲ ਆਰਾਮ ਮਿਲਦਾ ਹੈ ਪਰ ਕਈ ਵਾਰ ਪੱਟੀ ਕਰਨ ਦੇ ਬਾਵਜੂਦ ਬੁਖਾਰ ਘੱਟ ਨਹੀਂ ਹੁੰਦਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪੱਟੀ ਕਰਨ ਦਾ ਸਹੀ ਸਮਾਂ ਅਤੇ ਸਹੀ ਤਰੀਕਾ ਨਹੀਂ ਪਤਾ ਹੁੰਦਾ। ਆਓ ਜਾਣਦੇ ਹਾਂ ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਉਸ ਨੂੰ ਠੰਡੇ ਪਾਣੀ ਦੀਆਂ ਪੱਟੀਆਂ ਕਦੋਂ ਕਰਨੀਆਂ ਚਾਹੀਦੀਆਂ, ਕੀ ਹੈ ਇਸ ਦਾ ਸਹੀ ਤਰੀਕਾ-
ਡਾਕਟਰਾਂ ਮੁਤਾਬਕ ਜਦੋਂ ਬੁਖਾਰ 104 ਜਾਂ ਇਸ ਤੋਂ ਵੱਧ ਹੋਵੇ ਤਾਂ ਠੰਡੇ ਪਾਣੀ ਦੀਆਂ ਪੱਟੀਆਂ ਕਰਨ ਨਾਲ ਫਾਇਦਾ ਹੋ ਸਕਦਾ ਹੈ ਪਰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਬੁਖਾਰ ਤੋਂ ਛੁਟਕਾਰਾ ਪਾਉਣ ਦਾ ਇਲਾਜ ਨਹੀਂ ਹੈ। ਪੱਟੀ ਸਿਰਫ ਸਰੀਰ ਦੇ ਤਾਪਮਾਨ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਬੁਖਾਰ ਦਾ ਇਲਾਜ ਇਸਦੇ ਕਾਰਨ ਅਨੁਸਾਰ ਕੀਤਾ ਜਾਂਦਾ ਹੈ। ਜੇਕਰ ਵਾਇਰਲ ਬੁਖਾਰ ਹੋਵੇ ਤਾਂ ਐਂਟੀਵਾਇਰਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜੇਕਰ ਬੁਖਾਰ ਇਨਫੈਕਸ਼ਨ ਕਰਕੇ ਹੁੰਦਾ ਹੈ, ਤਾਂ ਡਾਕਟਰ ਐਂਟੀਬੈਕਟੀਰੀਅਲ ਦਵਾਈਆਂ ਦਿੰਦੇ ਹਨ। ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ।
ਇਹ ਵੀ ਪੜ੍ਹੋ: Weight Loss: ਭਾਰ ਘਟਾਉਣ ਲਈ ਅਪਣਾਓ 30-30-30 ਦਾ ਫਾਰਮੂਲਾ, ਥੋੜੇ ਦਿਨਾਂ 'ਚ ਸਰੀਰ ਤੋਂ ਹੱਟ ਜਾਵੇਗੀ ਵਾਧੂ ਚਰਬੀ
1. ਇੱਕ ਸੂਤੀ ਜਾਂ ਨਰਮ ਕੱਪੜਾ ਲਓ।
2. ਆਮ ਤਾਪਮਾਨ ਵਾਲੇ ਸਾਫ਼ ਪਾਣੀ ਨਾਲ ਹੀ ਪੱਟੀਆਂ ਕਰੋ।
3. ਪੱਟੀ ਨੂੰ ਪਾਣੀ 'ਚ ਭਿਓ ਕੇ ਚੰਗੀ ਤਰ੍ਹਾਂ ਨਿਚੋੜ ਲਓ ਅਤੇ ਫਿਰ ਮੱਥੇ 'ਤੇ ਲਗਾਓ।
4. ਪੂਰੇ ਸਰੀਰ ਨੂੰ ਸਪੰਜ ਕਰੋ, ਸਿਰਫ਼ ਮੱਥੇ 'ਤੇ ਹੀ ਨਹੀਂ।
5. ਪਿੱਠ, ਛਾਤੀ ਅਤੇ ਤਲੀਆਂ 'ਤੇ ਵੀ ਪਾਣੀ ਦੀ ਪੱਟੀ ਰੱਖ ਸਕਦੇ ਹੋ।
6. ਹਰ ਵਾਰ ਸਰੀਰ ਦੇ ਇਕ ਹਿੱਸੇ 'ਤੇ ਪੱਟੀ ਲਗਾਉਣ ਤੋਂ ਬਾਅਦ, ਪੱਟੀ ਨੂੰ ਦੁਬਾਰਾ ਭਿਓ ਕੇ ਦੂਜੇ ਹਿੱਸੇ 'ਤੇ ਲਗਾਓ।
7. ਸਮੇਂ-ਸਮੇਂ 'ਤੇ ਪਾਣੀ ਬਦਲਦੇ ਰਹੋ।
ਇਹ ਵੀ ਪੜ੍ਹੋ: ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਆਹ 2 ਖੱਟੀਆਂ-ਮਿੱਠੀਆਂ ਚੀਜ਼ਾਂ, ਮੋਮ ਵਾਂਗ ਪਿਘਲ ਜਾਵੇਗੀ ਸਰੀਰ ਦੀ ਚਰਬੀ
1. ਬੁਖਾਰ ਹੋਣ 'ਤੇ ਸਰੀਰ ਬਿਮਾਰੀ ਜਾਂ ਇਨਫੈਕਸ਼ਨ ਨਾਲ ਲੜਦਾ ਹੈ, ਅਜਿਹੀ ਸਥਿਤੀ 'ਚ ਵੱਧ ਤੋਂ ਵੱਧ ਆਰਾਮ ਕਰੋ।
2. ਬੁਖਾਰ ਹੋਣ 'ਤੇ ਵੱਧ ਤੋਂ ਵੱਧ ਪਾਣੀ ਪੀਓ। ਜਦੋਂ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਨਿਕਲਦੇ ਹਨ ਤਾਂ ਬੁਖਾਰ ਘੱਟ ਜਾਂਦਾ ਹੈ।
3. ਸਿਰਫ਼ ਆਰਾਮਦਾਇਕ ਕੱਪੜੇ ਪਾਓ, ਕਮਰੇ ਦਾ ਤਾਪਮਾਨ ਨਾਰਮਲ ਰੱਖੋ।
4. ਬੁਖਾਰ ਦੌਰਾਨ ਸਿਹਤਮੰਦ ਖੁਰਾਕ ਲੈਂਦੇ ਰਹੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)