(Source: ECI/ABP News/ABP Majha)
ਬਾਜਰੇ ਦੀ ਰੋਟੀ ਖਾਣ ਨਾਲ ਤੁਹਾਨੂੰ ਮਿਲਣਗੇ ਹੈਰਾਨੀਜਨਕ ਫਾਇਦੇ, ਇਸ ਨੁਸਖੇ ਨਾਲ ਕਰੋ ਤਿਆਰ ਬਣੇਗੀ ਪਰਫੈਕਟ ਅਤੇ ਨਰਮ
ਸਰਦੀਆਂ ਅਜਿਹਾ ਮੌਸਮ ਹੈ ਜਿਸ ਵਿੱਚ ਇਨਸਾਨ ਚੰਗੀ ਖੁਰਾਕ ਖਾ ਸਕਦਾ ਹੈ। ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਅਜਿਹੀ ਹੀ ਬਾਜਰੇ ਦੀ ਰੋਟੀ, ਜਿਸ ਨੂੰ ਇਸ ਮੌਸਮ ਦੇ ਵਿੱਚ ਖਾਣ ਨਾਲ ਸਰੀਰ ਨੂੰ ਲਾਭ ਮਿਲਦਾ ਹੈ।
ਸਰਦੀਆਂ ਦੇ ਮੌਸਮ ਵਿੱਚ ਲੋਕ ਮੱਕੀ ਅਤੇ ਬਾਜਰੇ ਦੀਆਂ ਰੋਟੀਆਂ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਇਸ ਆਟੇ ਤੋਂ ਬਣੀ ਰੋਟੀ ਨਹੀਂ ਖਾਂਦੇ ਤਾਂ ਜਾਣੋ ਇਸ ਦੇ ਫਾਇਦੇ। ਇਸ ਨੂੰ ਬਣਾਉਣ ਦੀ ਵਿਧੀ ਵੀ ਜਾਣੋ। ਵਡੇਰੀ ਉਮਰ ਦੇ ਬਜ਼ੁਰਗ ਸਰਦੀਆਂ ਵਿੱਚ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੰਦੇ ਹਨ ਖਾਸ ਕਰਕੇ ਦਾਦੀਆਂ ਜਾਂ ਨਾਨੀਆਂ। ਪਰ ਫਿਰ ਵੀ ਨੌਜਵਾਨ ਇਸ ਨੂੰ ਖਾਣ ਤੋਂ ਕੰਨੀ ਕਤਰਾਉਂਦੇ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਇੱਥੇ ਇਸ ਦੇ 5 ਸ਼ਾਨਦਾਰ ਫਾਇਦੇ ਦੱਸ ਰਹੇ ਹਾਂ।
ਬਾਜਰਾ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਹੈ। ਇਹ ਕਾਰਬੋਹਾਈਡਰੇਟ, ਪ੍ਰੋਟੀਨ, ਅਮੀਨੋ ਐਸਿਡ, ਆਇਰਨ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਫਾਈਬਰ ਅਤੇ ਕਈ ਵਿਟਾਮਿਨ ਜਿਵੇਂ ਰਿਬੋਫਲੇਵਿਨ, ਫੋਲਿਕ ਐਸਿਡ, ਥਿਆਮਿਨ, ਨਿਆਸੀਨ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ।
ਠੰਡ ਦੇ ਮੌਸਮ ਵਿਚ ਬਾਜਰੇ ਨੂੰ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਇਸ ਵਿੱਚ ਚੰਗੀ ਮਾਤਰਾ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਸਰੀਰ ਦੁਆਰਾ ਹੌਲੀ ਹੌਲੀ ਲੀਨ ਹੋ ਜਾਂਦੇ ਹਨ। ਜਿਸ ਕਾਰਨ ਤੁਸੀਂ ਲੰਬੇ ਸਮੇਂ ਤੱਕ ਸੰਤੁਸ਼ਟ ਰਹਿੰਦੇ ਹੋ। ਇਸ ਨਾਲ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਖਾਣ ਤੋਂ ਬਚਾ ਸਕਦੇ ਹੋ। ਇਸ ਰੋਟੀ ਨੂੰ ਖਾਣ ਨਾਲ ਭਾਰ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਬਾਜਰੇ ਦੀ ਰੋਟੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਚੰਗੀ ਹੈ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਹੌਲੀ-ਹੌਲੀ ਪਚਦਾ ਹੈ। ਅਜਿਹੀ ਸਥਿਤੀ ਵਿੱਚ, ਗਲੂਕੋਜ਼ ਦੇ ਪੱਧਰ ਵਿੱਚ ਅਚਾਨਕ ਵਾਧਾ ਨਹੀਂ ਹੁੰਦਾ ਹੈ। ਬਾਜਰੇ ਦੀ ਰੋਟੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਲਈ ਚੰਗੀ ਮੰਨੀ ਜਾਂਦੀ ਹੈ।
ਬਾਜਰੇ ਵਿੱਚ ਅਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਪ੍ਰੀਬਾਇਓਟਿਕ ਦਾ ਕੰਮ ਕਰਦਾ ਹੈ। ਪਾਚਨ ਕਿਰਿਆ ਨੂੰ ਕੰਟਰੋਲ ਕਰਨ ਲਈ ਸਭ ਤੋਂ ਵਧੀਆ। ਇਸ ਨੂੰ ਖਾਣ ਨਾਲ ਕਬਜ਼ ਵਰਗੀਆਂ ਪਾਚਨ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਬਾਜਰੇ 'ਚ ਓਮੇਗਾ-3 ਫੈਟ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਈਬਰ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਇੰਝ ਕਰੋ ਤਿਆਰ
ਬਾਜਰੇ ਦੀ ਰੋਟੀ ਬਣਾਉਣ ਲਈ ਇੱਕ ਬਰਤਨ ਵਿੱਚ ਪਾਣੀ ਗਰਮ ਕਰੋ ਅਤੇ ਫਿਰ ਉਸ ਵਿੱਚ ਨਮਕ ਅਤੇ ਘਿਓ ਪਾਓ। ਹੁਣ ਇਸ 'ਚ ਬਾਜਰੇ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ ਪਲੇਟ 'ਚ ਕੱਢ ਲਓ ਅਤੇ ਘੱਟੋ-ਘੱਟ 15 ਮਿੰਟ ਲਈ ਢੱਕ ਕੇ ਰੱਖੋ। ਫਿਰ ਆਟੇ ਨੂੰ ਚੰਗੀ ਤਰ੍ਹਾਂ ਗੁਨ੍ਹੋ ਅਤੇ ਫਿਰ ਰੋਟੀ ਤਿਆਰ ਕਰ ਲਓ। ਰੋਟੀ ਬਣਾਉਣ ਲਈ, ਆਟੇ ਦਾ ਥੋੜ੍ਹਾ ਜਿਹਾ ਹਿੱਸਾ ਲਓ ਅਤੇ ਫਿਰ ਆਪਣੇ ਹੱਥਾਂ ਨੂੰ ਗਿੱਲਾ ਕਰੋ ਅਤੇ ਇਸ ਨੂੰ ਆਪਣੀ ਹਥੇਲੀ ਨਾਲ ਦਬਾ ਕੇ ਰੋਟੀ ਬਣਾਓ। ਇਸ ਤਰ੍ਹਾਂ ਰੋਟੀ ਨਰਮ ਅਤੇ ਸਹੀ ਬਣੇਗੀ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )