Air pollution: ਮਹਿੰਗਾ ਪਿਆ ਕੁਦਰਤ ਨਾਲ ਪੰਗਾ, ਹਵਾ ਬਣੀ ਜ਼ਹਿਰ! ਡੇਢ ਲੱਖ ਤੋਂ ਵੱਧ ਬੱਚਿਆਂ ਦੀ ਮੌ*ਤ
ਪਿਛਲੇ ਕੁਝ ਮਹੀਨਿਆਂ ਤੋਂ ਰਾਜਧਾਨੀ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਗੰਭੀਰ ਤੇ ਬੇਹੱਦ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਏਅਰ ਕੁਆਲਿਟੀ ਇੰਡੈਕਸ (AQI) 400 ਜਾਂ ਇਸ ਤੋਂ ਵੱਧ 'ਤੇ ਰਹਿਣਾ ਕਈ ਤਰੀਕਿਆਂ...
Air pollution is leading cause of death for children: ਪਿਛਲੇ ਕੁਝ ਮਹੀਨਿਆਂ ਤੋਂ ਰਾਜਧਾਨੀ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਗੰਭੀਰ ਤੇ ਬੇਹੱਦ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਏਅਰ ਕੁਆਲਿਟੀ ਇੰਡੈਕਸ (AQI) 400 ਜਾਂ ਇਸ ਤੋਂ ਵੱਧ 'ਤੇ ਰਹਿਣਾ ਕਈ ਤਰੀਕਿਆਂ ਨਾਲ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਮੰਗਲਵਾਰ (26 ਨਵੰਬਰ) ਸਵੇਰੇ ਕਰੀਬ 6:30 ਵਜੇ, ਦਿੱਲੀ ਦੇ ਕਈ ਹਿੱਸਿਆਂ ਵਿੱਚ AQI 396 ਤੋਂ 400 ਦਰਜ ਕੀਤਾ ਗਿਆ। ਰੋਹਿਣੀ ਤੇ ਵਿਵੇਕ ਵਿਹਾਰ ਵਿੱਚ AQI 430 ਤੋਂ ਵੱਧ ਸੀ। ਇਸ ਕਿਸਮ ਦੀ ਹਵਾ ਦੀ ਗੁਣਵੱਤਾ ਥੋੜ੍ਹੇ ਸਮੇਂ ਤੇ ਲੰਬੇ ਸਮੇਂ ਦੇ ਮਾੜੇ ਪ੍ਰਭਾਵਾਂ ਦਾ ਜੋਖਮ ਪੈਦਾ ਕਰਦੀ ਹੈ।
ਹਵਾ ਪ੍ਰਦੂਸ਼ਣ ਤੇ ਇਸ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨਾਲ ਸਬੰਧਤ ਇੱਕ ਅਧਿਐਨ ਦੀ ਰਿਪੋਰਟ ਕਾਫੀ ਡਰਾਉਣੀ ਹੈ। ਕੋਲਾਬੋਰੇਸ਼ਨ ਫਾਰ ਏਅਰ ਪਲੂਸ਼ਨ ਐਂਡ ਹੈਲਥ ਇਫੈਕਟਸ ਰਿਸਰਚ (ਸੀਏਪੀਐਚਆਰ) ਇੰਡੀਆ ਦੁਆਰਾ ਸਾਲ 2023 ਦੇ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਗੰਭੀਰ ਬਿਮਾਰੀਆਂ ਤੇ ਮੌਤ ਦਰ ਵਿੱਚ ਭਾਰੀ ਵਾਧਾ ਹੋਇਆ ਹੈ। ਦਿੱਲੀ ਵਿੱਚ 2019 ਵਿੱਚ ਬਾਹਰੀ ਹਵਾ ਪ੍ਰਦੂਸ਼ਣ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ। ਇਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਵਿੱਚ ਵੀ ਬੱਚਿਆਂ ਦੀ ਮੌਤ ਦਰ ਕਾਫੀ ਜ਼ਿਆਦਾ ਰਹੀ।
ਪ੍ਰਦੂਸ਼ਣ ਕਾਰਨ ਬੱਚਿਆਂ ਦੀ ਮੌਤ ਦਾ ਖਤਰਾ ਵਧਿਆ
ਮੀਡੀਆ ਰਿਪੋਰਟਾਂ ਮੁਤਾਬਕ ਇਹ ਅੰਕੜੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਸਬੰਧਤ ਪਿਛਲੀ ਖੋਜ ਤੇ ਅਨੁਮਾਨ ਮਾਡਲਾਂ 'ਤੇ ਆਧਾਰਤ ਹਨ। ਇਸ ਰਿਪੋਰਟ ਨੂੰ ਅਜੇ ਤੱਕ ਜਨਤਕ ਖੇਤਰ ਵਿੱਚ ਨਹੀਂ ਰੱਖਿਆ ਗਿਆ। ਰਿਪੋਰਟ ਅਨੁਸਾਰ ਇਕੱਲੇ 2019 ਵਿੱਚ ਬਾਹਰੀ ਸਰੋਤਾਂ ਦੁਆਰਾ ਪੈਦਾ ਹੋਏ ਪ੍ਰਦੂਸ਼ਣ ਤੇ ਹਵਾ ਵਿੱਚ ਵਧੇ ਹੋਏ ਪੀਐਮ 2.5 ਦੇ ਨਾਲ-ਨਾਲ ਖਾਣਾ ਪਕਾਉਣ ਲਈ ਠੋਸ ਬਾਲਣ ਦੀ ਵਰਤੋਂ ਕਾਰਨ ਭਾਰਤ ਵਿੱਚ 16 ਲੱਖ ਤੋਂ ਵੱਧ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ 1.5 ਲੱਖ ਤੋਂ ਵੱਧ ਮੌਤਾਂ 14 ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਤ ਸਨ।
ਹਵਾ ਪ੍ਰਦੂਸ਼ਣ ਨੂੰ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਤੀਜਾ ਸਭ ਤੋਂ ਵੱਡਾ ਜੋਖਮ ਕਾਰਕ ਦੱਸਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇੰਨਾ ਹੀ ਨਹੀਂ ਇਸ ਦੇ ਮਾੜੇ ਪ੍ਰਭਾਵ ਉਨ੍ਹਾਂ ਦੇ ਪੂਰੇ ਜੀਵਨ ਕਾਲ 'ਤੇ ਵੀ ਪੈ ਸਕਦੇ ਹਨ।
ਦਿੱਲੀ ਸਮੇਤ ਕਈ ਸੂਬੇ ਪ੍ਰਭਾਵਿਤ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2019 ਵਿੱਚ ਉੱਤਰਾਖੰਡ, ਰਾਜਸਥਾਨ, ਮਹਾਰਾਸ਼ਟਰ ਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਬਾਹਰੀ ਪੀਐਮ 2.5 ਨਾਲ ਸਬੰਧਤ ਮੌਤਾਂ ਦੀ ਪ੍ਰਤੀਸ਼ਤਤਾ ਵਧੀ ਹੈ। ਜਦੋਂਕਿ ਗੋਆ, ਸਿੱਕਮ ਤੇ ਹਿਮਾਚਲ ਪ੍ਰਦੇਸ਼ ਵਿੱਚ ਕੁਝ ਗਿਰਾਵਟ ਦੇਖੀ ਗਈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 10% ਤੋਂ ਵੱਧ ਮੌਤਾਂ ਘਰਾਂ ਵਿੱਚ ਖਾਣਾ ਬਣਾਉਣ ਲਈ ਠੋਸ ਬਾਲਣ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ।
ਧੂੰਆਂ ਤੇ ਪ੍ਰਦੂਸ਼ਣ ਸਿਹਤ ਲਈ ਹਾਨੀਕਾਰਕ
ਹਵਾ ਪ੍ਰਦੂਸ਼ਣ ਤੇ ਇਸ ਨਾਲ ਹੋਣ ਵਾਲੇ ਸਿਹਤ ਖਤਰਿਆਂ ਬਾਰੇ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧੂੰਏਂ ਤੇ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਹਾਨੀਕਾਰਕ ਰਸਾਇਣ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਅੰਗਾਂ ਤੇ ਉਨ੍ਹਾਂ ਦੇ ਕੰਮਕਾਜ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਧੂੰਏਂ 'ਚ ਮੌਜੂਦ ਪ੍ਰਦੂਸ਼ਕ ਕਣ ਤੇ ਹਾਨੀਕਾਰਕ ਗੈਸਾਂ ਦਾ ਸਾਹ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਅਸੀਂ ਧੂੰਏਂ ਵਿੱਚ ਸਾਹ ਲੈਂਦੇ ਹਾਂ ਤਾਂ ਇਹ ਕਣ ਸਾਡੇ ਨੱਕ, ਗਲੇ, ਫੇਫੜਿਆਂ ਵਿੱਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਦਮਾ, ਬ੍ਰੌਨਕਾਈਟਸ, ਐਲਰਜੀ, ਸਾਹ ਚੜ੍ਹਨਾ ਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਤੌਰ 'ਤੇ ਬੱਚੇ, ਬਜ਼ੁਰਗ ਤੇ ਪਹਿਲਾਂ ਹੀ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਜ਼ਿਆਦਾ ਖਤਰਾ ਹੈ।