ਪੜਚੋਲ ਕਰੋ

Himachal Pradesh News: ਰਾਜ ਸਭਾ ਸੀਟ 'ਤੇ ਹਰਸ਼ ਮਹਾਜਨ ਨੇ ਜਿੱਤ ਕੀਤੀ ਹਾਸਲ, ਬਰਾਬਰ ਵੋਟ ਮਿਲਣ ਤੋਂ ਬਾਅਦ ਵੀ ਕਿਵੇਂ ਜਿੱਤੇ?

Himachal Rajya Sabha Election Result: ਹਿਮਾਚਲ ਪ੍ਰਦੇਸ਼ ਦੀ ਇਕਲੌਤੀ ਰਾਜ ਸਭਾ ਸੀਟ ਲਈ ਮੰਗਲਵਾਰ ਨੂੰ ਚੋਣਾਂ ਹੋਈਆਂ। ਇਹ ਚੋਣ ਕਾਫੀ ਦਿਲਚਸਪ ਰਹੀ ਜਿਸ ਵਿੱਚ ਦੋਵਾਂ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲੀਆਂ।

Himachal Pradesh News: ਹਿਮਾਚਲ ਵਿੱਚ ਰਾਜ ਸਭਾ ਚੋਣਾਂ ਦੀ ਇੱਕ ਸੀਟ ਲਈ ਭਾਜਪਾ ਦੇ ਹਰਸ਼ ਮਹਾਜਨ ਨੇ ਚੋਣ ਜਿੱਤੀ ਹੈ। ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

ਕਿਸਮਤ ਨੇ ਹਰਸ਼ ਮਹਾਜਨ ਦਾ ਸਾਥ ਦਿੱਤਾ। ਦੋਵਾਂ ਆਗੂਆਂ ਨੂੰ 34-34 ਵੋਟਾਂ ਮਿਲੀਆਂ ਸਨ। ਬਾਅਦ ਵਿੱਚ ਹਰਸ਼ ਮਹਾਜਨ ਨੇ ਪਰਚੀ ਰਾਹੀਂ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ 68 ਹੈ। ਬਹੁਤ ਹੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸੀ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ।

ਕਰਾਸ ਵੋਟਿੰਗ ਨੇ ਵਿਗਾੜਿਆ ਕਾਂਗਰਸ ਦੇ ਖੇਡ

ਕਾਂਗਰਸ ਦੇ ਕੁੱਲ 40 ਅਤੇ ਭਾਜਪਾ ਦੇ 25 ਵਿਧਾਇਕ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਤਿੰਨ ਆਜ਼ਾਦ ਵਿਧਾਇਕ ਵੀ ਹਨ। ਚੋਣਾਂ ਦੌਰਾਨ ਹੀ ਕਾਂਗਰਸ ਦੇ ਛੇ ਵਿਧਾਇਕਾਂ ਦੀ ਕਰਾਸ ਵੋਟਿੰਗ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਗਈਆਂ ਸਨ, ਜਿਸ ਦੀ ਪੁਸ਼ਟੀ ਨਤੀਜੇ ਆਉਣ 'ਤੇ ਹੋ ਗਈ ਸੀ।

ਭਾਜਪਾ ਦੇ ਸਮਰਥਨ ਵਿੱਚ ਕਾਂਗਰਸ ਦੇ ਛੇ ਵਿਧਾਇਕਾਂ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਦੀ ਕਰਾਸ ਵੋਟਿੰਗ ਕਾਰਨ ਅਭਿਸ਼ੇਕ ਮਨੂ ਸਿੰਘਵੀ ਦੇ ਹੱਕ ਵਿੱਚ 34 ਵੋਟਾਂ ਪਈਆਂ ਜਦੋਂਕਿ ਹਰਸ਼ ਮਹਾਜਨ ਨੂੰ ਵੀ ਇੰਨੀਆਂ ਹੀ ਵੋਟਾਂ ਮਿਲੀਆਂ। ਅਜਿਹੇ 'ਚ ਦੋਵਾਂ ਵਿਚਾਲੇ ਟਾਈ ਹੋਇਆ ਅਤੇ ਫਿਰ ਪਰਚੀ ਰਾਹੀਂ ਨਤੀਜਾ ਹਰਸ਼ ਮਹਾਜਨ ਦੇ ਹੱਕ 'ਚ ਆ ਗਿਆ।

ਇਹ ਵੀ ਪੜ੍ਹੋ: Hina Khan: ਟੀਵੀ ਅਦਾਕਾਰਾ ਹਿਨਾ ਖਾਨ ਨਾਲ ਹਾਦਸਾ, ਸ਼ੂਟਿੰਗ ਕਰਦੀ ਪੌੜੀਆਂ ਤੋਂ ਡਿੱਗੀ ਅਦਾਕਾਰਾ, ਵੀਡੀਓ ਹੋਇਆ ਵਾਇਰਲ

ਹਰਸ਼ ਮਹਾਜਨ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਮਹਾਜਨ ਨੇ ਜਿੱਤ ਤੋਂ ਬਾਅਦ ਮੀਡੀਆ ਨੂੰ ਕਿਹਾ, ''ਇਹ ਭਾਜਪਾ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜਿੱਤ ਹੈ।''

ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਜਿੱਤ ਦੇ ਮੱਦੇਨਜ਼ਰ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇਕਰ ਵਿਧਾਇਕ ਇੱਕ ਸਾਲ ਵਿੱਚ ਹੀ ਚਲੇ ਜਾਂਦੇ ਹਨ ਤਾਂ ਜਨਤਾ ਉਨ੍ਹਾਂ 'ਤੇ ਕਿਵੇਂ ਭਰੋਸਾ ਕਰੇਗੀ?

ਕੌਣ ਹੈ ਹਰਸ਼ ਮਹਾਜਨ?

1955 ਵਿੱਚ ਚੰਬਾ ਵਿੱਚ ਜੰਮੇ ਹਰਸ਼ ਮਹਾਜਨ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਦੇਸ਼ ਰਾਜ ਮਹਾਜਨ ਦੇ ਪੁੱਤਰ ਹਨ। ਹਰਸ਼ ਮਹਾਜਨ ਨੇ ਆਪਣਾ ਸਿਆਸੀ ਕਰੀਅਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ।

ਹਰਸ਼ ਮਹਾਜਨ ਪਹਿਲੀ ਵਾਰ 1993 ਵਿੱਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1998 ਅਤੇ 2003 ਵਿੱਚ ਮੁੜ ਵਿਧਾਇਕ ਬਣੇ। ਹਰਸ਼ ਮਹਾਜਨ ਸੂਬੇ ਵਿੱਚ ਪਸ਼ੂ ਪਾਲਣ ਮੰਤਰੀ ਵੀ ਰਹਿ ਚੁੱਕੇ ਹਨ। ਹਾਲਾਂਕਿ, ਸਤੰਬਰ 2022 ਵਿੱਚ, ਉਸਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ: Haryana news: ਹਰਿਆਣਾ ਦੇ ਇਨ੍ਹਾਂ ਇਲਾਕਿਆਂ 'ਚ ਮੋਬਾਈਲ ਇੰਟਰਨੈੱਟ ਬੰਦ, ਜਾਣੋ ਕਦੋਂ ਰਹੇਗਾ ਬੈਨ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ

Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ

ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਅਪ੍ਰੈਲ 'ਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ
ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ! ਜੇ ਮੈਂ ਬਚ ਗਿਆ ਭਗਵੰਤ ਮਾਨਾ ਤੈਂਨੂੰ ਬੰਦਾ ਬਣਾ ਕੇ ਛੱਡੂ! CM ਮਾਨ ਨੂੰ ਸਿੱਧੇ ਹੋਏ ਮਜੀਠੀਆ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
ਤੁਹਾਡਾ ਪੇਟ ਵੀ ਕਰਦਾ ਗੁੜਗੁੜ ਤਾਂ ਖਰਾਬ ਹੋ ਸਕਦਾ ਹਾਜਮਾ, ਇਨ੍ਹਾਂ 5 ਘਰੇਲੂ ਨੁਸਖਿਆਂ ਤੋਂ ਤੁਰੰਤ ਮਿਲੇਗਾ ਆਰਾਮ
Punjab News: ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਦਿੱਤੀਆਂ ਸਰਕਾਰੀ ਨੌਕਰੀਆਂ ਪਰ ਸਿਆਸਤਦਾਨ ਹੋਏ ਬੇਰੁਜ਼ਗਾਰ- ਭਗਵੰਤ ਮਾਨ

ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'

ਪੰਜਾਬ 'ਚ ASI ਦੀ ਡਿਊਟੀ ਦੌਰਾਨ ਮੌਤ, ਸਵੇਰੇ ਨਹੀਂ ਉੱਠੇ ਤਾਂ ਲੈ ਗਏ ਹਸਪਤਾਲ, ਫਿਰ...

PSEB ਨੇ ਪੰਜਾਬੀ ਦੀ ਪ੍ਰੀਖਿਆ ਲਈ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਹੋਵੇਗਾ Exam

Embed widget