ਪੜਚੋਲ ਕਰੋ
Advertisement
ਮੂੰਹ 'ਤੇ ਮਾਰਿਆ ਮੁੱਕਾ - ਥੁੱਕਿਆ , ਕਰੂ ਮੈਂਬਰਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰੇ ਕੱਪੜੇ ! ਆਬੂ-ਧਾਬੀ-ਮੁੰਬਈ ਫਲਾਈਟ 'ਚ ਹਾਈ ਵੋਲਟੇਜ ਡਰਾਮਾ
Woman Abuses Crew : ਫਲਾਈਟਾਂ ਵਿੱਚ ਅਚਾਨਕ ਅਨੋਖੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਵਾਰ ਆਬੂ ਧਾਬੀ ਤੋਂ ਮੁੰਬਈ ਆ ਰਹੀ ਏਅਰ ਵਿਸਤਾਰਾ (Air Vistara) ਦੀ ਫਲਾਈਟ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਇਟਲੀ ਦੀ ਇੱਕ
Woman Abuses Crew : ਫਲਾਈਟਾਂ ਵਿੱਚ ਅਚਾਨਕ ਅਨੋਖੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਵਾਰ ਆਬੂ ਧਾਬੀ ਤੋਂ ਮੁੰਬਈ ਆ ਰਹੀ ਏਅਰ ਵਿਸਤਾਰਾ (Air Vistara) ਦੀ ਫਲਾਈਟ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਇਟਲੀ ਦੀ ਇੱਕ ਔਰਤ ਨੇ ਪਹਿਲਾਂ ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ (Abuses Crew Members) ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਕੁਝ ਦੇਰ 'ਚ ਉਹ ਆਪਣੇ ਕੱਪੜੇ ਉਤਾਰ ਕੇ ਗਲਿਆਰੇ 'ਚ ਨਗਨ ਘੁੰਮਣ ਲੱਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਹੰਗਾਮਾ ਕਿਵੇਂ ਸ਼ੁਰੂ ਹੋਇਆ।
ਦਰਅਸਲ, ਮਹਿਲਾ ਇਕਾਨਮੀ ਕਲਾਸ ਦੀ ਟਿਕਟ ਲੈ ਕੇ ਫਲਾਈਟ 'ਚ ਸਵਾਰ ਹੋਈ ਪਰ ਬਿਜ਼ਨੈੱਸ ਕਲਾਸ 'ਚ ਬੈਠਣ ਦੀ ਜ਼ਿੱਦ ਕਰ ਰਹੀ ਸੀ। ਜਦੋਂ ਕੈਬਿਨ ਕਰੂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਰੂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਇਟਲੀ ਦੀ ਰਹਿਣ ਵਾਲੀ ਪਾਓਲਾ ਪੇਰੂਸੀਓ ਨਾਮ ਦੀ 45 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲਾ ਨੂੰ ਜਾਰੀ ਕੀਤਾ ਨੋਟਿਸ, ਜਵਾਬ ਦਾਖਲ ਕਰਨ ਦਾ ਹੁਕਮ
ਬਿਜ਼ਨਸ ਕਲਾਸ ਵਿੱਚ ਬੈਠਣ ਨੂੰ ਲੈ ਕੇ ਹੋਇਆ ਹੰਗਾਮਾ
ਬਿਜ਼ਨਸ ਕਲਾਸ ਵਿੱਚ ਬੈਠਣ ਨੂੰ ਲੈ ਕੇ ਹੋਇਆ ਹੰਗਾਮਾ
ਸਹਾਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ (30 ਜਨਵਰੀ) ਨੂੰ ਏਅਰ ਵਿਸਤਾਰਾ ਫਲਾਈਟ ਯੂਕੇ 256 ਦੇ ਕੈਬਿਨ ਕਰੂ ਤੋਂ ਸ਼ਿਕਾਇਤ ਮਿਲੀ ਸੀ। ਫਲਾਈਟ ਨੇ ਉਸੇ ਦਿਨ ਭਾਰਤੀ ਸਮੇਂ ਅਨੁਸਾਰ ਸਵੇਰੇ 2.03 ਵਜੇ ਆਬੂ ਧਾਬੀ ਤੋਂ ਉਡਾਣ ਭਰੀ ਸੀ। ਉਨ੍ਹਾਂ ਨੇ ਦੱਸਿਆ ਕਿ ਰਾਤ ਕਰੀਬ 2:30 ਵਜੇ ਇਕਨਾਮੀ ਕਲਾਸ 'ਚ ਬੈਠੀ ਔਰਤ ਅਚਾਨਕ ਉਠੀ ਅਤੇ ਬਿਜ਼ਨੈੱਸ ਕਲਾਸ 'ਚ ਬੈਠ ਗਈ। ਕੈਬਿਨ ਕਰੂ ਦੇ ਦੋ ਮੈਂਬਰਾਂ ਨੇ ਪਹਿਲਾਂ ਜਾ ਕੇ ਔਰਤ ਨਾਲ ਗੱਲ ਕੀਤੀ। ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਔਰਤ ਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਸੀਟ 'ਤੇ ਵਾਪਸ ਜਾਣ ਲਈ ਕਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ! ਹਾਈ ਕੋਰਟ ਨੇ ਲਿਆ ਸਖਤ ਨੋਟਿਸ, ਪੰਜਾਬ ਸਰਕਾਰ ਤੇ AWBI ਤੋਂ ਜਵਾਬ ਤਲਬ
ਚਾਲਕ ਦਲ ਦੇ ਮੈਂਬਰ ਦੇ ਮੂੰਹ 'ਤੇ ਮਾਰਿਆ ਮੁੱਕਾ
ਚਾਲਕ ਦਲ ਦੇ ਮੈਂਬਰ ਦੇ ਮੂੰਹ 'ਤੇ ਮਾਰਿਆ ਮੁੱਕਾ
ਇਸ ਦੌਰਾਨ ਔਰਤ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਉਨ੍ਹਾਂ ਨੇ ਔਰਤ ਨੂੰ ਭੱਦੀ ਭਾਸ਼ਾ ਨਾ ਵਰਤਣ ਲਈ ਕਿਹਾ ਤਾਂ ਔਰਤ ਨੇ ਇਕ ਕਰੂ ਦੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਦੂਜੇ 'ਤੇ ਥੁੱਕ ਦਿੱਤਾ। ਥੋੜ੍ਹੀ ਦੇਰ ਬਾਅਦ ਜਦੋਂ ਬਾਕੀ ਚਾਲਕ ਦਲ ਦੇ ਮੈਂਬਰ ਉੱਥੇ ਪਹੁੰਚੇ ਤਾਂ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫਲਾਈਟ ਦੇ ਗਲਿਆਰੇ ਵਿੱਚ ਟਹਿਲਣ ਲੱਗੀ। ਕਾਫੀ ਹੰਗਾਮੇ ਤੋਂ ਬਾਅਦ ਔਰਤ ਨੂੰ ਕਾਬੂ ਕੀਤਾ ਗਿਆ। ਜਦੋਂ ਫਲਾਈਟ ਸ਼ਾਮ 4.53 'ਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਤਾਂ ਮਹਿਲਾ ਯਾਤਰੀ ਨੂੰ ਵਿਸਤਾਰਾ ਸੁਰੱਖਿਆ ਅਧਿਕਾਰੀਆਂ ਅਤੇ ਫਿਰ ਸਹਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਤਕਨਾਲੌਜੀ
Advertisement