Breaking News LIVE: ਕੋਰੋਨਾ ਦੇ ਕਹਿਰ ਸਾਹਮਣੇ ਸਰਕਾਰ ਬੇਵੱਸ, ਸੂਬਿਆਂ ਕੋਲ ਨਹੀਂ ਪਹੁੰਚੀ ਵੈਕਸੀਨ
Punjab Breaking News, 30 April 2021 LIVE Updates: ਕੇਂਦਰ ਸਰਕਾਰ ਦੀ ਕੋਰੋਨਾ ਵੈਕਸੀਨ ਮੁਹਿੰਮ ਵੀ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਦੀ ਨਜ਼ਰ ਆ ਰਹੀ ਹੈ। ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ ਪਰ ਸੂਬਿਆਂ ਕੋਲ ਲੋੜੀਂਦੀ ਵੈਕਸੀਨ ਦਾ ਸਟੌਕ ਹੀ ਨਹੀਂ। ਕਈ ਸੂਬਿਆਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵੈਕਸੀਨ ਨਾ ਪਹੁੰਚਣ ਕਰਕੇ ਉਹ ਟੀਕਾ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਅਸਮਰੱਥ ਹਨ।
LIVE
Background
ਭਾਰਤ ’ਤੇ ਪਈ ਕੋਰੋਨਾ ਦੀ ਮਾਰ ਹੁਣ ਪੂਰੀ ਦੁਨੀਆ ਲਈ ਚੁਣੌਤੀ ਬਣ ਗਈ ਹੈ। ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ’ (WHO) ਨੇ ਭਾਰਤ ਦੀ ਮਿਸਾਲ ਦਿੰਦਿਆਂ ਪੂਰੀ ਦੁਨੀਆ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਲਾਪ੍ਰਵਾਹੀ ਹੋਈ, ਤਾਂ ਭਾਰਤ ਵਰਗੇ ਹਾਲਾਤ ਹੋ ਜਾਣਗੇ। WHO ਦੇ ਡਾ. ਹਾਂਸ ਕਲੂਗੇ ਨੇ ਕਿਹਾ,‘WHO ਨੇ ਭਾਰਤ ’ਚ ਪਾਏ ਗਏ B-1617 ਵੇਰੀਐਂਟ ਨੂੰ ‘ਵੇਰੀਐਂਟ ਆਫ਼ ਇੰਟ੍ਰੈੱਸਟ’ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਯੂਰਪ ਦੇ ਕਈ ਦੇਸ਼ਾਂ ਵਿੱਚ ਭਾਰਤੀ ਵੇਰੀਐਂਟ ਪਾਇਆ ਗਿਆ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਜਿਹੇ ਹਾਲਾਤ ਦੁਨੀਆ ਵਿੱਚ ਕਿਤੇ ਵੀ ਹੋ ਸਕਦੇ ਹਨ।’
WHO ਦੀ ਚੇਤਾਵਨੀ! ਕਿਤੇ ਵੀ ਹੋ ਸਕਦੇ ਭਾਰਤ ਵਰਗੇ ਹਾਲਾਤ, ਯੂਰਪ ਦੇ ਕਈ ਦੇਸ਼ਾਂ ’ਚ ਮਿਲਿਆ ‘ਇੰਡੀਅਨ ਵੇਰੀਐਂਟ’

WHO ਮੁਤਾਬਕ ਕੋਰੋਨਾ ਦਾ ਇਹ ਭਾਰਤੀ ਵੇਰੀਐਂਟ ਯੂਰਪ ਦੇ 17 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ; ਭਾਵੇਂ ਭਾਰਤ ’ਚ ਤੇਜ਼ੀ ਨਾਲ ਵਧ ਰਹੀ ਕੋਰੋਨਾ ਦੀ ਲਾਗ ਲਈ ਭਾਰਤੀ ਵੇਰੀਐਂਟ ਹੀ ਜ਼ਿੰਮੇਵਾਰ ਹੈ
ਕੇਂਦਰ ਸਰਕਾਰ ਦੀ ਕੋਰੋਨਾ ਵੈਕਸੀਨ ਮੁਹਿੰਮ ਵੀ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਦੀ ਨਜ਼ਰ ਆ ਰਹੀ ਹੈ। ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ ਪਰ ਸੂਬਿਆਂ ਕੋਲ ਲੋੜੀਂਦੀ ਵੈਕਸੀਨ ਦਾ ਸਟੌਕ ਹੀ ਨਹੀਂ। ਕਈ ਸੂਬਿਆਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵੈਕਸੀਨ ਨਾ ਪਹੁੰਚਣ ਕਰਕੇ ਉਹ ਟੀਕਾ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਅਸਮਰੱਥ ਹਨ।
ਕੇਂਦਰ ਸਰਕਾਰ ਦੇ ਪ੍ਰਬੰਧ ਮੁੜ ਫੇਲ੍ਹ! ਪੰਜਾਬ 'ਚ ਪਹਿਲੀ ਮਈ ਤੋਂ ਵੈਕਸੀਨ ਮੁਹਿੰਮ ਨੂੰ 'ਬ੍ਰੇਕ'

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਲਾਉਣ ਵਿਚ ਦੇਰ ਹੋ ਸਕਦੀ ਹੈ ਕਿਉਂਕਿ ਸੂਬੇ ਕੋਲ ਲੋੜੀਂਦੀ ਮਾਤਰਾ ਵਿਚ ਕਰੋਨਾ ਵਿਰੋਧੀ ਵੈਕਸੀਨ ਦੀ ਡੋਜ਼ ਨਹੀਂ ਹਨ।
ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਇਕੱਲੇ ਵੀਰਵਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੱਲ੍ਹ ਪੰਜਾਬ 'ਚ ਕੋਰੋਨਾ ਵਾਇਰਸ ਦੇ 6,812 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ 'ਚ ਵੀਰਵਾਰ ਕੋਰੋਨਾ ਨਾਲ 138 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚ ਦੋ ਗਰਭਵਤੀ ਔਰਤਾਂ ਸ਼ਾਮਲ ਹਨ।
Corona updates Punjab: ਦੋ ਗਰਭਵਤੀ ਔਰਤਾਂ ਸਣੇ 138 ਮੌਤਾਂ, Covid-19 ਨੇ ਮਚਾਇਆ ਕਹਿਰ

ਸੂਬੇ 'ਚ ਮੌਜੂਦਾ ਸਮੇਂ 54,954 ਐਕਟਿਵ ਕੇਸ ਹਨ। ਵੀਰਵਾਰ ਕੋਰੋਨਾ ਨਾਲ ਹੋਣ ਵਾਲੀਆਂ 138 ਮੌਤਾਂ 'ਚੋਂ 21 ਮੌਤਾਂ ਇਕੱਲੇ ਬਠਿੰਡਾ 'ਚ ਹੋਈਆਂ ਹਨ।
ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪੰਜਾਬ ਵਿੱਚ ਹੁਣ ‘ਪਲੱਸ ਆਕਸੀਮੀਟਰ’ ਦਾ ਸੰਕਟ ਖੜ੍ਹਾ ਹੋ ਗਿਆ ਹੈ। ਆਕਸੀਮੀਟਰ ਸਰੀਰ ’ਚ ਆਕਸੀਜਨ ਦਾ ਸੈਚੂਰੇਸ਼ਨ ਲੈਵਲ ਵੇਖਣ ਲਈ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਕੋਰੋਨਾ ਰੋਗੀਆਂ ਨੂੰ ਇਲਾਜ ਦੀ ‘ਫ਼ਤਿਹ ਕਿੱਟ’ ਨਾਲ ਇਹ ਆਕਸੀਮੀਟਰ ਮੁਫ਼ਤ ਦੇ ਰਹੀ ਹੈ। ਹੁਣ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਆਕਸੀਮੀਟਰ ਵਾਪਸ ਕਰਨ ਲਈ ਆਖਿਆ ਹੈ, ਜੋ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਨ੍ਹਾਂ ਨੂੰ ਸੈਨੀਟਾਈਜ਼ ਕਰਕੇ ਨਵੇਂ ਕੋਰੋਨਾ ਮਰੀਜ਼ਾਂ ਨੂੰ ਦਿੱਤਾ ਜਾਵੇਗਾ।

ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਕੋਰੋਨਾ ਰੋਗੀਆਂ ਨੂੰ ‘ਫ਼ਤਿਹ ਕਿੱਟ’ ਵੰਡੀ ਜਾ ਚੁੱਕੀ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ‘ਫ਼ਤਿਹ ਕਿੱਟ’ ਮਿਲਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਨੂੰ ਇਹ ਕਿੱਟ ਕੁਝ ਦੇਰੀ ਨਾਲ ਉਪਲਬਧ ਕਰਵਾਈ ਜਾ ਰਹੀ ਹੈ।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ ਬੇਕਾਬੂ ਹੋ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਦੇਸ਼ ਵਿੱਚ 100 ਵਿੱਚੋਂ 21 ਤੋਂ ਵੀ ਵੱਧ ਕੇਸ ਪੌਜ਼ੇਟਿਵ ਪਾਏ ਜਾ ਰਹੇ ਹਨ। ਇਸ ਹਫ਼ਤੇ ਕੋਰੋਨਾ ਲਾਗ ਦੀ ਜਾਂਚ ਦਰ 21.51 ਹੋ ਗਈ ਹੈ। ਪਿਛਲੇ ਹਫ਼ਤੇ ਇਹ ਪੌਜ਼ੇਟਿਵਿਟੀ ਦਰ 18.32 ਫ਼ੀਸਦ ਸੀ। ਯਾਨੀ ਪਹਿਲਾਂ 100 ਲੋਕਾਂ ਦੀ ਜਾਂਚ ਵਿੱਚ 18 ਲੋਕ ਕੋਰੋਨਾ ਨਾਲ ਪੀੜਤ ਪਾਏ ਜਾਂਦੇ ਸਨ ਪਰ ਹੁਣ ਇਹ ਅੰਕੜਾ ਵੱਧ ਗਿਆ ਹੈ।
ਕੋਰੋਨਾ ਨੂੰ ਰੋਕਣ ਲਈ ਸਾਰੇ ਹਥਿਆਰ ਫੇਲ੍ਹ, ਤਾਜ਼ਾ ਟੈਸਟਿੰਗ 'ਚ ਹੈਰਾਨੀਜਨਕ ਖੁਲਾਸਾ

ਜੇਕਰ, ਐਕਟਿਵ ਪਾਜ਼ੇਟਿਵ ਕੇਸ ਇਸੇ ਤਰ੍ਹਾਂ ਵਧਦੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਨੂੰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਜੋ ਸਾਧਨ ਮੌਜੂਦ ਹਨ, ਉਹ ਸਿਰਫ 10 ਫ਼ੀਸਦ ਮਰੀਜ਼ਾਂ ਦੇ ਕੰਮ ਆ ਸਕਣਗੇ, ਬਾਕੀ 90 ਫ਼ੀਸਦ ਮਰੀਜ਼ਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
