(Source: ECI/ABP News/ABP Majha)
Ajnala Incident : ਅਜਨਾਲਾ ਹਿੰਸਾ 'ਤੇ ਕੇਂਦਰੀ ਏਜੰਸੀਆਂ ਦੀ ਰਿਪੋਰਟ 'ਚ ਵੱਡਾ ਖੁਲਾਸਾ , ਘਟਨਾ ਹੋਣ ਤੋਂ ਰੋਕ ਸਕਦੀ ਸੀ ਪੰਜਾਬ ਪੁਲਿਸ
Punjab News : ਪੰਜਾਬ ਦੇ ਅਜਨਾਲਾ 'ਚ ਹੋਈ ਹਿੰਸਾ ਕਾਰਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦੇ ਘੇਰੇ 'ਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੇਂਦਰੀ ਏਜੰਸੀ ਦੀ ਰਿਪੋਰਟ ਅਨੁਸਾਰ ਇਸ ਘਟਨਾ
Punjab News : ਪੰਜਾਬ ਦੇ ਅਜਨਾਲਾ 'ਚ ਹੋਈ ਹਿੰਸਾ ਕਾਰਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦੇ ਘੇਰੇ 'ਚ ਘਿਰਦੀ ਨਜ਼ਰ ਆ ਰਹੀ ਹੈ ਤੇ ਹੁਣ ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੇਂਦਰੀ ਏਜੰਸੀ ਦੀ ਰਿਪੋਰਟ ਅਨੁਸਾਰ ਇਸ ਘਟਨਾ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਜੇਕਰ ਪੁਲਿਸ ਨੇ ਟਾਲ-ਮਟੋਲ ਦਾ ਰਵੱਈਆ ਨਾ ਅਪਣਾ ਕੇ ਸੰਜੀਦਗੀ ਦਿਖਾਈ ਹੁੰਦੀ ਤਾਂ ਪੁਲਿਸ ਥਾਣੇ ਵਿਚ ਅਜਿਹੀ ਹਿੰਸਕ ਘਟਨਾ ਨਾ ਵਾਪਰਦੀ। ਕੇਂਦਰੀ ਏਜੰਸੀਆਂ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੀ ਰੋਕ ਲਿਆ ਜਾਂਦਾ ਤਾਂ ਅਜਨਾਲਾ ਹਿੰਸਾ ਨਾ ਵਾਪਰਦੀ।
ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ 'ਤੇ ਚੁੱਕੇ ਸਵਾਲ
ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤਿੰਨ ਦਿਨਾਂ ਤੋਂ ਪ੍ਰਚਾਰ ਕਰ ਰਿਹਾ ਸੀ ਕਿ ਥਾਣਾ ਅਜਨਾਲਾ ਦਾ ਘਿਰਾਓ ਕਰੇਗਾ, ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੇ ਹੁਕਮਾਂ 'ਤੇ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਗੱਡੀ ਨੂੰ ਅਜਨਾਲਾ ਆਉਣ ਦੇ ਲਈ ਰਸਤਾ ਦਿੱਤਾ ਗਿਆ। ਜਿਸ ਦੀ ਵਜ੍ਹਾ ਨਾਲ ਅੰਮ੍ਰਿਤਪਾਲ ਸਿੰਘ ਦੇ ਅਜਨਾਲਾ ਪਹੁੰਚਣ ਤੱਕ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ ਵਧ ਗਈ। ਕੇਂਦਰੀ ਏਜੰਸੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਪੁਲਿਸ ਚਾਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ਵਾਲੀ ਗੱਡੀ ਨੂੰ ਕਾਫਲੇ ਤੋਂ ਵੱਖ ਕਰ ਸਕਦੀ ਸੀ ਪਰ ਫਿਰ ਵੀ ਅਜਿਹਾ ਨਹੀਂ ਕੀਤਾ ਗਿਆ।
ਕੇਂਦਰੀ ਏਜੰਸੀਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਵਿੱਤੀ ਮਦਦ ਵੀ ਮਿਲਦੀ ਹੈ। ਇਹ ਰਕਮ ਕਿਵੇਂ ਮਿਲਦੀ ਹੈ ਅਤੇ ਅੰਮ੍ਰਿਤਪਾਲ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਛੇ ਜ਼ਿਲ੍ਹਿਆਂ ਦੀ ਪੁਲੀਸ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਾਇਨਾਤ ਸੀ ਤਾਂ ਕੁਝ ਲੋਕਾਂ ਦਾ ਕਾਫ਼ਲਾ ਅਜਨਾਲਾ ਥਾਣੇ ਵਿੱਚ ਕਿਵੇਂ ਪਹੁੰਚ ਗਿਆ ਅਤੇ ਇਸ ਕਾਫ਼ਲੇ ਵਿੱਚ ਹਥਿਆਰਬੰਦ ਲੋਕ ਵੀ ਮੌਜੂਦ ਸਨ।