Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੇ ਲਿਆਂਦਾ ਸਿਆਸੀ ਤੂਫਾਨ! ਪੁਰਾਣੀਆਂ ਸਿਆਸੀ ਧਿਰਾਂ ਅੰਦਰ ਹਿੱਲ਼ਜੁੱਲ
Bhai Amritpal Singh New Party: ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਲਿਆਂਦਾ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨਵੀਂ ਪਾਰਟੀ ਦੀ ਰੂਪ-ਰੇਖਾ ਤੇ ਟੀਚਾ ਜਾਣਨ ਲਈ

Bhai Amritpal Singh New Party: ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਤੂਫਾਨ ਲਿਆਂਦਾ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨਵੀਂ ਪਾਰਟੀ ਦੀ ਰੂਪ-ਰੇਖਾ ਤੇ ਟੀਚਾ ਜਾਣਨ ਲਈ ਉਤਾਵਲੀਆਂ ਨਜ਼ਰ ਆ ਰਹੀਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਬੇਸ਼ੱਕ ਨਵੀਂ ਪਾਰਟੀ ਬਣਦਿਆਂ ਹੀ ਕੋਈ ਕ੍ਰਿਸ਼ਮਾ ਹੋਣ ਦੀ ਉਮੀਦ ਨਹੀਂ ਪਰ ਸਿਆਸੀ ਧਿਰਾਂ ਆਪਣੇ ਨਵੇਂ ਸ਼ਰੀਕ ਦੇ ਆਉਣ ਨਾਲ ਨਫੇ-ਨੁਕਸਾਨ ਦਾ ਲੇਖਾ-ਜੋਖਾ ਕਰਨ ਵਿੱਚ ਜੁੱਟ ਗਈਆਂ ਹਨ।
ਉਧਰ, ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਲਈ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਂ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖੇਤਰੀ ਪਾਰਟੀ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਕਰੇਗੀ।
ਉਨ੍ਹਾਂ ਦੱਸਿਆ ਕਿ ਖੇਤਰੀ ਪਾਰਟੀ ਦਾ ਐਲਾਨ ਭਲਕੇ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਕੀਤਾ ਜਾਵੇਗਾ। ਇਸ ਦਿਨ ਹੀ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਖੇਤਰੀ ਪਾਰਟੀ ਦਾ ਸੰਵਿਧਾਨ ਬਣਾਉਣ, ਮੈਂਬਰਸ਼ਿਪ ਦੇ ਨਾਲ ਨਾਲ ਡੈਲੀਗੇਟ ਤਿਆਰ ਕਰੇਗੀ। ਇਸ ਮਗਰੋਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਤਰਸੇਮ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਵਰਕਰਾਂ ’ਤੇ ਥੋਪਿਆ ਨਹੀਂ ਜਾਵੇਗਾ ਸਗੋਂ ਪਾਰਟੀ ਦੀ ਮੈਂਬਰਸ਼ਿਪ ਲੈਣ ਵਾਲੇ ਵਰਕਰਾਂ ਦੀ ਰਾਏ ਨਾਲ ਹੀ ਡੈਲੀਗੇਟ ਉਸ ਦੀ ਚੋਣ ਕਰਨਗੇ।
ਉਧਰ, ਪਤਾ ਲੱਗਾ ਹੈ ਕਿ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣ ਰਹੀ ਨਵੀਂ ਸਿਆਸੀ ਧਿਰ ਦੀ ਮੇਲਾ ਮਾਘੀ ਮੁਕਤਸਰ ਵਿਖੇ ਹੋਣ ਵਾਲੀ ਪਹਿਲੀ ‘ਸਿਆਸੀ ਕਾਨਫਰੰਸ’ ਤੇ ਪਾਰਟੀ ਦੇ ਐਲਾਨਨਾਮੇ ਉੱਤੇ ਅਕਾਲੀ ਦਲ, ਭਾਜਪਾ, ਕਾਂਗਰਸ ਤੇ ’ਆਪ’ ਦੀਆਂ ਨਜ਼ਰਾਂ ਹਨ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਸਭ ਤੋਂ ਵੱਡਾ ਖਤਰਾ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਅਕਾਲੀ ਦਲ ਨੂੰ ਸਮਝਿਆ ਜਾ ਰਿਹਾ ਹੈ। ਇਸ ਲਈ ਹੀ ਅਕਾਲੀ ਦਲ ਨੇ ਐਨ ਆਖਰੀ ਸਮੇਂ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ’ਆਪ’ ਵੀ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਕਾਨਫਰੰਸ ਵਿੱਚ ਕੀ ਐਲਾਨ ਹੋ ਸਕਦਾ ਤੇ ਉਸ ਦੀ ਰੂਪਰੇਖਾ ਕੀ ਹੋਵੇਗੀ। ਹੁਣ ਤੱਕ ਕਿਹੜੀਆਂ ਪਾਰਟੀਆਂ ਦੇ ਆਗੂ ਨਵੀਂ ਸਿਆਸੀ ਧਿਰ ਦੇ ਸੰਪਰਕ ਵਿੱਚ ਹਨ ਜਾਂ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅੰਦਰ ਨਵੀਂ ਸਿਆਸੀ ਧਿਰ ਨੂੰ ਲੈ ਕੇ ਉਤਸਕਤਾ ਦਿਖਾਈ ਦੋ ਰਹੀ ਹੈ ਪਰ ਕਾਂਗਰਸ ਤੇ ਬੀਜੇਪੀ ਸ਼ਾਂਤ ਨਜ਼ਰ ਆ ਰਹੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
