ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ, ਅੰਤ੍ਰਿੰਗ ਕਮੇਟੀ ਦੀ ਹੰਗਾਮੀ ਬੈਠਕ 'ਚ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ।

ਪਰਮਜੀਤ ਸਿੰਘ/ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਚੰਡੀਗੜ੍ਹ ’ਚ ਕਲਗੀਧਰ ਨਿਵਾਸ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿਰੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਦੌਰਾਨ ਗੰਭੀਰ ਵਿਚਾਰ ਮਗਰੋਂ ਵਿਸ਼ੇਸ਼ ਮਤਾ ਪਾਸ ਕੀਤਾ ਗਿਆ, ਜਿਸ ਵਿਚ ਸਾਫ ਤੌਰ ’ਤੇ ਕਿਹਾ ਗਿਆ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਕਾਇਮ ਹੁੰਦਿਆਂ ਕੋਈ ਵੀ ਸੂਬਾ ਐਕਟ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। 

ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਸ ਕੀਤੇ ਗਏ ਮਤੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਸੁਪਰੀਮ ਕੋਰਟ ਦੇ ਦੋ ਜੱਜਾਂ ਵੱਲੋਂ ਲਿਆ ਗਿਆ ਫੈਸਲਾ ਨਿਰੋਲ ਸਿਆਸੀ ਹੈ ਅਤੇ ਫੈਸਲਾ ਸੁਣਾਉਣ ਵਾਲੇ ਜੱਜਾਂ ਵਿੱਚੋਂ ਇਕ ਜੱਜ ਆਰਐਸਐਸ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਲਿਹਾਜ਼ਾ ਇਹ ਫੈਸਲਾ ਸੁਪਰੀਮ ਕੋਰਟ ਦਾ ਨਾ ਹੋ ਕੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਕ ਜੱਜ ਦੇ ਆਰਐਸਐਸ ਨਾਲ ਸਬੰਧ ਹੋਣ ਦੇ ਉਨ੍ਹਾਂ ਪਾਸ ਸਬੂਤ ਮੌਜੂਦ ਹਨ ਤੇ ਜਲਦ ਹੀ ਉਸ ਜੱਜ ਦਾ ਨਾਂ ਵੀ ਨਸ਼ਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਹਰਿਆਣਾ ਕਮੇਟੀ ਬਾਰੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਰੀਵਿਊ ਪੁਟੀਸ਼ਨ ਪਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਅਗਲੀ ਰਣਨੀਤੀ ਵਿਚਾਰਨ ਲਈ 30 ਸਤੰਬਰ 2022 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਵਿਚ ਕਿਸੇ ਕਿਸਮ ਦੀ ਸੋਧ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਪਾਸ ਹੈ ਅਤੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਨਜ਼ੂਰੀ ਨਾਲ ਹੀ ਸੰਭਵ ਹੈ। ਸਿੱਖ ਗੁਰਦੁਆਰਾ ਐਕਟ 1925 ’ਚ ਸੋਧ ਦੀ ਮਰਯਾਦਾ ਨਿਰਧਾਰਤ ਹੋਣ ਕਰਕੇ ਸੂਬਾ ਸਰਕਾਰਾਂ ਇਸ ਦਾ ਅਧਿਕਾਰ ਖੇਤਰ ਨਹੀਂ ਘਟਾ ਸਕਦੀਆਂ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਰਕਾਰਾਂ ਵੱਲੋਂ ਸਿੱੱਖ ਸ਼ਕਤੀ ਨੂੰ ਕਮਜ਼ੋਰ ਕਰਨ ਤੇ ਸ਼੍ਰੋਮਣੀ ਕਮੇਟੀ ’ਚ ਦਖ਼ਲਅੰਦਾਜ਼ੀ ਲਈ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ, ਪਰ ਉਨ੍ਹਾਂ ਨੂੰ ਪੰਥ ਦੇ ਰੋਹ ਅੱਗੇ ਝੁਕਣਾ ਪਿਆ। 

1959 ਵਿਚ ਕਾਂਗਰਸ ਦੀ ਕੇਂਦਰ ਸਰਕਾਰ ਨੇ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਸਿੱਖ ਕੌਮ ਦੀ ਈਨ ਮੰਨਣੀ ਪਈ। ਉਸ ਵਕਤ ਸਿੱਖ ਕੌਮ ਦੇ ਵਿਰੋਧ ਮਗਰੋਂ ਅਪ੍ਰੈਲ 1959 ਵਿਚ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਿਚਕਾਰ ਇਕ ਪੈਕਟ ਸਹੀਬੱਧ ਹੋਇਆ, ਜਿਸ ਤਹਿਤ ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੀ ਪ੍ਰਵਾਨਗੀ ਲਾਜ਼ਮੀ ਕਰਾਰ ਦਿੱਤੀ ਗਈ। 

ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਗੱਲ ਦਾ ਦੁੱਖ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਨੂੰ ਚਲਾਉਣ ਵਾਲੀ ਆਰਐਸਐਸ ਵੀ ਕਾਂਗਰਸ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ। ਜੇਕਰ ਹਰਿਆਣਾ ਕਮੇਟੀ ਸਬੰਧੀ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੈਰ-ਸੰਵਿਧਾਨਕ ਸਾਜ਼ਿਸ਼ ਤਹਿਤ ਐਕਟ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਝੀ ਹਰਕਤ ਕੀਤੀ ਤਾਂ ਇਸ ਵਿਚ ਭਾਜਪਾ ਸਰਕਾਰ ਵੀ ਪਿੱਛੇ ਨਹੀਂ ਰਹੀ। ਐਡਵੋਕੇਟ ਧਾਮੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਕਾਲੀ ਸਰਕਾਰ ਵੇਲੇ ਦਾ ਹਲਫਨਾਮਾ ਬਦਲ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸੁਪਰੀਮ ਕੋਰਟ ਅੰਦਰ ਹਰਿਆਣਾ ਦੀ ਤਰਜ਼ਮਾਨੀ ਕੀਤੀ।

ਐਡਵੋਕੇਟ ਧਾਮੀ ਨੇ ਆਖਿਆ ਕਿ ਗੈਰ-ਸੰਵਿਧਾਨਕ, ਗੈਰ-ਸਿਧਾਂਤਕ ਅਤੇ ਗੈਰ-ਕਾਨੂੰਨੀ ਪਹੁੰਚ ਨਾਲ ਹਰਿਆਣਾ ਕਮੇਟੀ ਨੂੰ ਮਿਲੀ ਮਾਨਤਾ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਅਤੇ ਸਿੱਖ ਗੁਰਦੁਆਰਾ ਐਕਟ 1925 ਦੀ ਹੋਂਦ ਨੂੰ ਵੀ ਸੂਬਾ ਸਰਕਾਰਾਂ ਆਪਣੀ ਮਰਜ਼ੀ ਨਾਲ ਖ਼ਤਮ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਹੈ, ਜੋ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਇਸ ਲਈ ਹਰਿਆਣਾ ਸਰਕਾਰ ਗੁਰਦੁਆਰਾ ਐਕਟ 1925 ਤਹਿਤ ਕਾਰਜਸ਼ੀਲ ਕਿਸੇ ਗੁਰਦੁਆਰਾ ਸਾਹਿਬ ਜਾਂ ਅਦਾਰੇ ਨੂੰ ਹਥਿਆਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਹਰਿਆਣਾ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਰ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੀਆਂ ਚਾਲਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਸੰਤ ਭਿੰਡਰਾਂਵਾਲੇ ਦੀ ਰੀਸ ਕਰਨਾ ਮਾੜੀ ਗੱਲ ਨਹੀਂ ਉਹ ਸਾਡੇ ਨਾਇਕ ਨੇ...., ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਦੇਖੋ ਵੀਡੀਓ
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Punjab Weather: ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
Punjab News: ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
Embed widget