Solar Storm: ਸੌਰ ਤੂਫ਼ਾਨ ਮਚਾਏਗਾ ਤਬਾਹੀ, ਧਰਤੀ ਤੇ ਹੋਰ ਗ੍ਰਹਿਆਂ ਨੂੰ ਖਤਰਾ! ਰੁਕ ਜਾਏਗੀ ਜ਼ਿੰਦਗੀ...
Solar Storm: ਸੂਰਜ ਦੀ ਸਤ੍ਹਾ 'ਤੇ ਇਨ੍ਹੀਂ ਦਿਨੀਂ ਸੌਰ ਤੂਫ਼ਾਨ ਆ ਰਹੇ ਹਨ। ਇਹ ਭੂ-ਚੁੰਬਕੀ ਤੂਫਾਨ ਧਰਤੀ ਦੇ ਧਰੁਵਾਂ 'ਤੇ ਅਦਭੁਤ ਰੰਗਾਂ ਦੀ ਆਭਾ ਫੈਲਾ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਸੌਰ ਤੂਫਾਨ ਧਰਤੀ ਸਮੇਤ ਕਿਸੇ ਹੋਰ ਗ੍ਰਹਿ
Solar Storm: ਸੂਰਜ ਦੀ ਸਤ੍ਹਾ 'ਤੇ ਇਨ੍ਹੀਂ ਦਿਨੀਂ ਸੌਰ ਤੂਫ਼ਾਨ ਆ ਰਹੇ ਹਨ। ਇਹ ਭੂ-ਚੁੰਬਕੀ ਤੂਫਾਨ ਧਰਤੀ ਦੇ ਧਰੁਵਾਂ 'ਤੇ ਅਦਭੁਤ ਰੰਗਾਂ ਦੀ ਆਭਾ ਫੈਲਾ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਸੌਰ ਤੂਫਾਨ ਧਰਤੀ ਸਮੇਤ ਕਿਸੇ ਹੋਰ ਗ੍ਰਹਿ ਨੂੰ ਤਬਾਹ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜੀ ਤੂਫਾਨ ਧਰਤੀ ਲਈ ਕਿੰਨਾ ਖਤਰਨਾਕ ਹੈ ਤੇ ਦੂਜੇ ਗ੍ਰਹਿਆਂ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ।
ਸੂਰਜੀ ਤੂਫਾਨ
ਤੁਹਾਨੂੰ ਦੱਸ ਦਈਏ ਕਿ ਸੂਰਜ ਦੀ ਸਤ੍ਹਾ 'ਤੇ ਉੱਠਣ ਵਾਲੇ ਇਹ ਸੌਰ ਤੂਫਾਨ ਧਰੁਵਾਂ ਨਾਲ ਟਕਰਾਉਂਦੇ ਰਹਿੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸਿਲਸਿਲਾ ਅਗਲੇ ਸਾਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਆਰੀਆਭੱਟ ਆਬਜ਼ਰਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ (ਏਆਰਆਈਈਐਸ), ਨੈਨੀਤਾਲ ਦੇ ਸਾਬਕਾ ਸੌਰ ਵਿਗਿਆਨੀ ਡਾ. ਵਹਾਬੂਦੀਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਸੂਰਜੀ ਤੂਫਾਨ ਧਰਤੀ ਦੇ ਦੋਵੇਂ ਧਰੁਵਾਂ ਨਾਲ ਟਕਰਾਏ ਹਨ ਤੇ ਅਰੋਰਾ ਦੇ ਖੂਬ ਰੰਗ ਬਰਸਾਏ। ਅਰੋਰਾ ਰੰਗੀਨ ਬੱਦਲਾਂ ਵਰਗੇ ਉੱਚ ਊਰਜਾਵਾਨ ਕਣਾਂ ਤੋਂ ਨਿਕਲਣ ਵਾਲੀ ਇੱਕ ਰੰਗੀਨ ਰੋਸ਼ਨੀ ਹੈ, ਜਿਸ ਨੂੰ ਨਾਰਦਨ ਤੇ ਸਾਰਦਨ ਲਾਈਟ ਵੀ ਕਿਹਾ ਜਾਂਦਾ ਹੈ।
ਧਰਤੀ 'ਤੇ ਸੂਰਜੀ ਤੂਫਾਨ ਦਾ ਪ੍ਰਭਾਵ
ਵਿਗਿਆਨੀਆਂ ਮੁਤਾਬਕ ਆਉਣ ਵਾਲੇ ਇੱਕ ਤੋਂ ਦੋ ਸਾਲਾਂ ਵਿੱਚ ਧਰਤੀ ਉੱਤੇ ਇੱਕ ਵੱਡਾ ਸੂਰਜੀ ਤੂਫ਼ਾਨ ਆ ਸਕਦਾ ਹੈ। ਧਰਤੀ ਨਾਲ ਟਕਰਾਉਣ ਵਾਲੇ ਇਸ ਸੂਰਜੀ ਤੂਫਾਨ ਦਾ ਅਸਰ ਧਰਤੀ 'ਤੇ ਵੀ ਪਵੇਗਾ ਪਰ ਇਸ ਦਾ ਸਭ ਤੋਂ ਵੱਧ ਅਸਰ ਪੁਲਾੜ 'ਚ ਮੌਜੂਦ ਉਪਗ੍ਰਹਿ 'ਤੇ ਪਵੇਗਾ, ਜਿਸ ਕਾਰਨ ਸੰਚਾਰ ਵਿੱਚ ਵੀ ਵਿਘਨ ਪੈ ਸਕਦਾ ਹੈ। ਵਿਗਿਆਨੀ ਪੁਲਾੜ 'ਚ ਹੋ ਰਹੀਆਂ ਇਨ੍ਹਾਂ ਘਟਨਾਵਾਂ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਕੀ ਹੈ ਕੈਰਿੰਗਟਨ ਕਾਂਡ?
ਕੈਰਿੰਗਟਨ ਘਟਨਾ ਦੌਰਾਨ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ ਸੀ। ਇਸ ਕਾਰਨ ਟੈਲੀਗ੍ਰਾਮ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਸੀ। ਦੁਨੀਆ ਭਰ ਵਿੱਚ ਸੰਚਾਰ ਬੰਦ ਹੋ ਗਿਆ ਸੀ। ਇੱਥੋਂ ਤੱਕ ਕਿ ਜਹਾਜ਼ਾਂ ਦੇ ਕੰਪਾਸ ਵਿੱਚ ਵੀ ਵਿਘਨ ਪੈ ਗਿਆ ਸੀ।
ਪੁਲਾੜ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਲਦੀ ਹੀ ਆਉਣ ਵਾਲੇ ਵੱਡੇ ਸੂਰਜੀ ਤੂਫਾਨਾਂ ਦੇ ਸਿੱਧੇ ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਡਾਕਟਰ ਮੈਕਡੌਵੇਲ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਸੈਟੇਲਾਈਟ ਆਪਰੇਟਰਾਂ ਲਈ ਇੱਕ ਡਰਾਉਣਾ ਸਮਾਂ ਹੈ। ਜਿਸ ਤਰ੍ਹਾਂ ਸੋਲਰ ਅਧਿਕਤਮ ਹੈ, ਉਸੇ ਤਰ੍ਹਾਂ ਸੋਲਰ ਨਿਊਨਤਮ ਵੀ ਹੁੰਦਾ ਹੈ। ਫਿਰ ਸੂਰਜ ਵਿੱਚ ਸਰਗਰਮੀ ਬਹੁਤ ਘੱਟ ਹੁੰਦੀ ਹੈ।
ਸੂਰਜ 'ਤੇ ਹੋ ਸਕਦੇ 115 ਸਨਸਪੌਟ
ਦੱਸ ਦੇਈਏ ਕਿ ਸਾਲ 2019 ਦੇ ਸੌਰ ਮਿਨੀਮਮ ਦੌਰਾਨ ਸੂਰਜ ਦੀ ਸਤ੍ਹਾ 'ਤੇ ਸਨਸਪੌਟ ਦੀ ਗਿਣਤੀ ਪ੍ਰਭਾਵੀ ਤੌਰ 'ਤੇ ਜ਼ੀਰੋ ਸੀ। ਯੂਐਸ ਨੈਸ਼ਨਲ ਸਪੇਸ ਵੇਦਰ ਪ੍ਰੀਡੀਕਸ਼ਨ ਸੈਂਟਰ ਦਾ ਅੰਦਾਜ਼ਾ ਹੈ ਕਿ ਸਾਲ 2025 ਵਿੱਚ ਸੌਰ ਅਧਿਕਤਮ ਦੌਰਾਨ ਸਨਸਪੌਟ ਦੀ ਗਿਣਤੀ 115 ਹੋ ਸਕਦੀ ਹੈ। ਇਹ ਸਨਸਪੌਟ ਨਾਲ ਸੌਰ ਜਵਾਲਾ ਤੇ ਪਲਾਜ਼ਮਾ ਦੇ ਸ਼ਕਤੀਸ਼ਾਲੀ ਵਿਸਫੋਟ ਹੁੰਦੇ ਹਨ, ਜਿਨ੍ਹਾਂ ਨੂੰ ਕੋਰੋਨਲ ਪੁੰਜ ਇਜੈਕਸ਼ਨ ਕਿਹਾ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜੀ ਤੂਫ਼ਾਨ ਸੈਟੇਲਾਈਟ ਤੇ ਜੀਪੀਐਸ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ।