ਪੜਚੋਲ ਕਰੋ
(Source: ECI/ABP News)
ਸਵਾਦ ਨਾਲ ਆਚਾਰ ਖਾਣ ਵਾਲਿਆਂ ਦੀ ਇਹ ਜਾਣਕਾਰੀ ਪੜ੍ਹ ਕੇ ਉੱਡ ਸਕਦੀ ਰਾਤਾਂ ਦੀ ਨੀਂਦ
ਬਹੁਤ ਸਾਰੇ ਲੋਕ ਭੋਜਨ ਦਾ ਸੁਆਦ ਵਧਾਉਣ ਲਈ ਆਚਾਰ ਦਾ ਸੇਵਨ ਕਰਦੇ ਹਨ। ਕਈ ਸ਼ੌਕੀਨ ਹਰ ਰੋਜ਼ ਤਿੰਨੇ ਟਾਈਮ ਭੋਜਨ ਨਾਲ ਆਚਾਰ ਜ਼ਰੂਰ ਖਾਂਦੇ ਹਨ। ਅਚਾਰ ਸੁਆਦ ਜ਼ਰੂਰ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਖ਼ਰਾਬ ਵੀ ਹੋ ਸਕਦੀ ਹੈ।

pickles
1/8

ਬਹੁਤ ਸਾਰੇ ਲੋਕ ਭੋਜਨ ਦਾ ਸੁਆਦ ਵਧਾਉਣ ਲਈ ਆਚਾਰ ਦਾ ਸੇਵਨ ਕਰਦੇ ਹਨ। ਕਈ ਸ਼ੌਕੀਨ ਹਰ ਰੋਜ਼ ਤਿੰਨੇ ਟਾਈਮ ਭੋਜਨ ਨਾਲ ਆਚਾਰ ਜ਼ਰੂਰ ਖਾਂਦੇ ਹਨ। ਅਚਾਰ ਸੁਆਦ ਜ਼ਰੂਰ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਖ਼ਰਾਬ ਵੀ ਹੋ ਸਕਦੀ ਹੈ।
2/8

ਬਹੁਤ ਜ਼ਿਆਦਾ ਆਚਾਰ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਚਾਰ 'ਚ ਲੂਣ, ਮਿਰਚ, ਮਸਾਲੇ ਅਤੇ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ, ਐਸੀਡਿਟੀ, ਗੈਸ, ਹਾਈ ਕੋਲੈਸਟ੍ਰੋਲ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3/8

ਲੋੜ ਤੋਂ ਵੱਧ ਆਚਾਰ ਖਾਣ ਨਾਲ ਕੋਲੈਸਟਰਾਲ ਦਾ ਪੱਧਰ ਵਧ ਸਕਦਾ ਹੈ। ਆਚਾਰ ਨੂੰ ਸੁਰੱਖਿਅਤ ਰੱਖਣ ਲਈ ਉਸ 'ਚ ਜ਼ਿਆਦਾ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੇਲ ਜਦੋਂ ਸਰੀਰ 'ਚ ਵੱਧ ਮਾਤਰਾ 'ਚ ਪਹੁੰਚਦਾ ਹੈ ਤਾਂ ਕੋਲੈਸਟ੍ਰਾਲ ਲੈਵਲ ਵਧ ਸਕਦਾ ਹੈ।
4/8

ਅਚਾਰ 'ਚ ਲੂਣ ਦੀ ਮਾਤਰਾ ਵੱਧ ਹੁੰਦੀ ਹੈ। ਜ਼ਿਆਦਾ ਅਚਾਰ ਖਾਣ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਵਧ ਸਕਦੀ ਹੈ। ਇਸ ਕਾਰਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਅਚਾਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
5/8

ਜ਼ਿਆਦਾ ਅਚਾਰ ਖਾਣ ਨਾਲ ਸਰੀਰ 'ਚ ਸੋਜ ਵੀ ਪੈ ਸਕਦੀ ਹੈ। ਅਸਲ 'ਚ ਅਚਾਰ ਨੂੰ ਲੰਬੇ ਸਮੇਂ ਤੱਕ ਠੀਕ ਰੱਖਣ ਲਈ ਅਚਾਰ 'ਚ ਕਈ ਤਰਾਂ ਦੇ ਪ੍ਰੈਜ਼ਰਵੇਟਿਵਸ ਪਾਏ ਜਾਂਦੇ ਹਨ, ਜਿਸ ਕਾਰਨ ਸਰੀਰ 'ਚ ਦਰਦ ਅਤੇ ਸੋਜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
6/8

ਅਚਾਰ ਨੂੰ ਸੁਆਦੀ ਅਤੇ ਚਟਪਟਾ ਬਣਾਉਣ ਲਈ ਇਸ 'ਚ ਜ਼ਿਆਦਾ ਮਿਰਚ ਅਤੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ 'ਚ ਸਿਰਕਾ ਵੀ ਪਾਇਆ ਜਾਂਦਾ ਹੈ। ਜ਼ਿਆਦਾ ਅਚਾਰ ਖਾਣ ਨਾਲ ਤੁਹਾਨੂੰ ਪਾਚਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
7/8

ਰੋਜ਼ਾਨਾ ਅਚਾਰ ਖਾਣ ਨਾਲ ਤੁਹਾਨੂੰ ਐਸਿਡਿਟੀ ਅਤੇ ਗੈਸ ਆਦਿ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜ਼ਿਆਦਾ ਸਮੇਂ ਤੱਕ ਅਚਾਰ ਖਾਣ ਨਾਲ ਢਿੱਡ 'ਚ ਛਾਲੇ ਵੀ ਹੋ ਸਕਦੇ ਹਨ।
8/8

ਅਚਾਰ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਸਰੀਰ 'ਚ ਕੈਲਸ਼ੀਅਮ ਵਧੀਆ ਤਰ੍ਹਾਂ ਨਹੀਂ ਸੋਖਿਆ ਜਾਂਦਾ। ਜ਼ਿਆਦਾ ਅਚਾਰ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਦਰਦ ਦੀ ਵੀ ਸ਼ਿਕਾਇਤ ਹੋ ਸਕਦੀ ਹੈ। ਇਸੇ ਕਾਰਨ ਜੋੜਾਂ ਦੇ ਦਰਦ ਸੰਬੰਧੀ ਬੀਮਾਰੀਆਂ ਦੌਰਾਨ ਅਚਾਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
Published at : 22 Aug 2024 07:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਆਟੋ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
