ਪੜਚੋਲ ਕਰੋ
ਹਿਜਾਬ ਵਿਵਾਦ 'ਤੇ ਲੁਧਿਆਣਾ ਦੀਆਂ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਦਾ ਵੱਡਾ ਐਲਾਨ, ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਵਾਲੀਆਂ ਪਾਰਟੀਆਂ ਦਾ ਹੋਵੇਗਾ ਬਾਈਕਾਟ

ਹਿਜਾਬ ਵਿਵਾਦ ਨੂੰ ਲੈ ਕੇ ਪ੍ਰਦਰਸ਼ਨ
1/7

Protest against Hijab Controversy: ਹਿਜਾਬ ਦੇ ਵਿਵਾਦ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਅਤੇ ਹੁਣ ਇਹ ਮਾਮਲਾ ਪੰਜਾਬ 'ਚ ਵੀ ਤੂਲ ਫੜਨ ਲੱਗਿਆ ਹੈ। ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਜਾਮਾ ਮਸਜਿਦ ਤੋਂ ਮਹਿਲਾਵਾਂ ਵੱਲੋਂ ਬੁਰਕੇ ਤੇ ਹਿਜਾਬ ਪਾ ਕੇ ਇਕ ਰੋਸ ਮਾਰਚ ਕੱਢਿਆ ਗਿਆ ।
2/7

ਕਰਨਾਟਕਾ ਦੇ ਵਿਚ ਹੋਈ ਘਟਨਾ ਦਾ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਇੱਕ ਸ਼ੇਰਨੀ ਸਾਰਿਆਂ ਤੇ ਭਾਰੀ ਪਈ। ਮੁਸਲਿਮ ਮਹਿਲਾਵਾਂ ਨੇ ਕਿਹਾ ਕਿ ਹਿਜਾਬ ਸਾਡੀ ਆਬਰੂ ਦਾ ਹਿੱਸਾ ਹੈ ਇਸ ਕਰਕੇ ਉਸ ਨੂੰ ਪਾਉਣ ਤੋਂ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ।
3/7

ਉੱਧਰ ਦੂਜੇ ਪਾਸੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਭਾਜਪਾ ਦੇ ਕੋਲ ਹੁਣ ਮੁੱਦੇ ਖ਼ਤਮ ਹੋ ਚੁੱਕੇ ਨੇ ਹੁਣ ਵਿਕਾਸ ਦੀ ਗੱਲ ਤਾਂ ਨਹੀਂ ਕਰਦੇ ਪਰ ਧਰਮਾਂ ਦੇ ਵਿੱਚ ਵਖਰੇਵੇਂ ਪਾ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ।
4/7

ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿਚ ਚੋਣਾਂ ਹਨ ਅਤੇ ਅਜਿਹੇ ਹੱਥਕੰਡੇ ਅਪਨਾਉਣਾ ਭਾਜਪਾ ਦੀ ਰਵਾਇਤ ਰਹੀ ਹੈ ਉਨ੍ਹਾਂ ਨੇ ਸਿੱਧੇ ਤੌਰ ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਭਾਰਤ 'ਚ ਫਿਰਕਾਪ੍ਰਸਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
5/7

ਸ਼ਾਹੀ ਇਮਾਮ ਨੇ ਕਿਹਾ ਕਿ ਜਦੋਂ ਹਰ ਧਰਮ ਨੂੰ ਆਪਣੇ ਮੁਤਾਬਕ ਪਹਿਨਾਵਾ ਪਾਉਣ ਦੀ ਇਜਾਜ਼ਤ ਹੈ ਤਾਂ ਮੁਸਲਿਮ ਭੈਣਾਂ ਦੇ ਪਹਿਰਾਵੇ ਨੂੰ ਲੈ ਕੇ ਕਿਉਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
6/7

ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਅਤੇ ਬੁਰਕਾ ਪਾਉਣ ਦਾ ਹੱਕ ਸੰਵਿਧਾਨ ਵੀ ਦਿੰਦਾ ਹੈ ਅਤੇ ਅਦਾਲਤ ਵੀ ਦਿੰਦੀ ਹੈ ਇਸ ਕਰਕੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਚ ਰੋਕਿਆ ਨਹੀਂ ਜਾ ਸਕਦਾ ।
7/7

ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਿਸ ਤਰ੍ਹਾਂ ਇਕ ਇਕੱਲੀ ਲੜਕੀ ਨੂੰ ਘੇਰ ਕੇ ਉਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ ਜ਼ਿੰਮੇਵਾਰ ਹਨ। ਇੱਥੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਚੋਣਾਂ ਵਿਚ ਬਾਈਕਾਟ ਕਰਨਗੀਆਂ ਨਾ ਹੀ ਵੋਟਾਂ ਪਾਉਣਗੀਆਂ ਅਤੇ ਨਾ ਹੀ ਪਾਉਣ ਦੇਣਗੀਆਂ ।
Published at : 12 Feb 2022 12:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
