Black Magic : ਕਬਰ 'ਚ ਵੀ ਸੁਰੱਖਿਆਤ ਨਹੀਂ ਕੁੜੀਆਂ! ਤਾਬੂਤ ਤੋੜ ਕੇ ਦਫਨ ਔਰਤ ਦੀ 'ਧੌਣ' ਵੱਢ ਕੇ ਲੈ ਗਏ ਲੋਕ, ਹਿਲਾ ਕੇ ਰੱਖ ਦੇਵੇਗੀ ਇਹ ਘਟਨਾ
ਜਿਸ ਕਬਰਸਤਾਨ ਵਿੱਚ ਅਲਮੇਡਾ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ, ਉੱਥੇ ਕੁਝ ਅਜੀਬੋ-ਗਰੀਬ ਅਤੇ ਭਿਆਨਕ ਘਟਨਾਵਾਂ ਵੇਖਣ ਨੂੰ ਮਿਲੀਆਂ। ਕਬਰਸਤਾਨ ਦੇ ਪ੍ਰਬੰਧਕ ਨੇ ਵੇਖਿਆ ਕਿ ਕਿਸੇ ਨੇ ਅਲਮੇਡਾ ਦੀ ਕਬਰ ਪੁੱਟੀ ਹੋਈ ਸੀ।
Black Magic : ਬ੍ਰਾਜ਼ੀਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ ਰੀਓ ਡੀ ਜੇਨੇਰੀਓ ਸਥਿਤ ਕਬਰਸਤਾਨ ਵਿੱਚ ਇੱਕ ਔਰਤ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ। ਇਸ ਔਰਤ ਦਾ ਨਾਂ ਸਬਰੀਨਾ ਟਾਵਰੇਸ ਡੀ ਅਲਮੇਡਾ ਸੀ। ਉਸ ਦੀ ਉਮਰ 31 ਸਾਲ ਸੀ। ਪਿਛਲੇ ਸਾਲ ਭਾਵ ਅਗਸਤ 2022 ਵਿੱਚ ਕਿਸੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਔਰਤ ਨੂੰ ਕਬਰਸਤਾਨ 'ਚ ਦਫਨਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਧੀ ਕਬਰ ਵਿਚ ਸ਼ਾਂਤੀ ਨਾਲ ਸੌਂ ਸਕੇਗੀ। ਹੁਣ ਸ਼ਾਇਦ ਕੋਈ ਉਸ ਨੂੰ ਪਰੇਸ਼ਾਨ ਨਹੀਂ ਕਰੇਗਾ। ਹਾਲਾਂਕਿ, ਉਹ ਇਹ ਨਹੀਂ ਜਾਣਦੇ ਸਨ ਕਿ ਕੁਝ ਸ਼ਰਾਰਤੀ ਅਨਸਰ ਤਾਂ ਇਨਸਾਨ ਦੀ ਲਾਸ਼ ਉੱਤੇ ਵੀ ਕਹਿਰ ਮਚਾਉਣ ਤੋਂ ਪਿੱਛੇ ਨਹੀਂ ਹਟਣਗੇ।
ਜਿਸ ਕਬਰਸਤਾਨ ਵਿੱਚ ਅਲਮੇਡਾ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ, ਉੱਥੇ ਕੁਝ ਅਜੀਬੋ-ਗਰੀਬ ਅਤੇ ਭਿਆਨਕ ਘਟਨਾਵਾਂ ਵੇਖਣ ਨੂੰ ਮਿਲੀਆਂ। ਕਬਰਸਤਾਨ ਦੇ ਪ੍ਰਬੰਧਕ ਨੇ ਵੇਖਿਆ ਕਿ ਕਿਸੇ ਨੇ ਅਲਮੇਡਾ ਦੀ ਕਬਰ ਪੁੱਟੀ ਸੀ। ਪ੍ਰਬੰਧਕ ਨੇ ਦੱਸਿਆ ਕਿ ਕਿਸੇ ਨੇ ਕਬਰ ਪੁੱਟ ਕੇ ਉਸ ਵਿੱਚ ਰੱਖੇ ਤਾਬੂਤ ਨੂੰ ਤੋੜ ਦਿੱਤਾ ਹੈ। ਜਦੋਂ ਉਸਨੇ ਤਾਬੂਤ ਦੇ ਅੰਦਰ ਝਾਤੀ ਮਾਰੀ ਤਾਂ ਉਸ ਦੀ ਰੂਹ ਕੰਬ ਗਈ। ਪ੍ਰਬੰਧਕ ਨੇ ਵੇਖਿਆ ਕਿ ਔਰਤ ਦੀ ਲਾਸ਼ ਦਾ ਸਿਰ ਗਾਇਬ ਸੀ। ਇਸ ਨੇ ਤੁਰੰਤ ਉਸ ਦੀ ਖਬਰ ਪੁਲਿਸ ਨੂੰ ਦਿੱਤਾ।
ਟੁੱਟਿਆ ਮਿਲਿਆ ਸੀ ਤਾਬੂਤ
ਅਪਰਾਧਿਕ ਮਾਹਰ ਫੈਬੀਓ ਬਾਰਬੋਸਾ ਟੇਕਸੀਰਾ ਨੇ ਦੱਸਿਆ ਕਿ ਕਬਰ ਦੇ ਅੰਦਰ ਰੱਖਿਆ ਲੱਕੜ ਦਾ ਤਾਬੂਤ ਟੁੱਟਿਆ ਹੋਇਆ ਪਾਇਆ ਗਿਆ। ਤਾਬੂਤ ਵਿੱਚ ਰੱਖੀ ਲਾਸ਼ ਦਾ ਸਿਰ ਗਾਇਬ ਸੀ। ਘਟਨਾ ਸਥਾਨ 'ਤੇ ਕੁਝ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਲਾ ਜਾਦੂ ਕਰਨ ਦੇ ਮਕਸਦ ਨਾਲ ਮ੍ਰਿਤਕ ਦੇਹ ਦਾ ਸਿਰ ਚੋਰੀ ਕੀਤਾ ਗਿਆ ਸੀ। ਕਬਰ ਵਿੱਚ ਰੱਖੀ ਲਾਸ਼ ਦੇ ਸਿਰ ਦੀ ਥਾਂ 'ਤੇ ਇਕ ਮਿੱਟੀ ਦਾ ਕਟੋਰਾ ਮਿਲਿਆ, ਜਿਸ ਵਿਚ ਸੜੀ ਹੋਈ ਚੀਜ਼ ਰੱਖੀ ਹੋਈ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਲਾਸ਼ ਦਾ ਸਿਰ ਕਬਰ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।