(Source: ECI/ABP News/ABP Majha)
Petrol-Diesel Price on 6th December 2021: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਤੇਲ ਦੀਆਂ ਕੀਮਤਾਂ
Petrol Diesel Prices: ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀ ਬਦਲਾਅ ਹੋਇਆ ਹੈ ਅਤੇ ਕੀ ਅੱਜ ਤੁਹਾਨੂੰ ਸਸਤਾ ਪੈਟਰੋਲ ਅਤੇ ਡੀਜ਼ਲ ਮਿਲੇਗਾ, ਇਸ ਦਾ ਜਵਾਬ ਇੱਥੇ ਜਾਣੋ।
Petrol Diesel Price today: ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੂਰੇ ਇੱਕ ਮਹੀਨੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਜੇਕਰ ਪੈਟਰੋਲ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਰਾਜਧਾਨੀ ਦਿੱਲੀ 'ਚ ਪੈਟਰੋਲ 95.41 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।
ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ
ਦਿੱਲੀ: ਪੈਟਰੋਲ - ₹95.41 ਪ੍ਰਤੀ ਲੀਟਰ; ਡੀਜ਼ਲ - ₹ 86.67 ਪ੍ਰਤੀ ਲੀਟਰ
ਮੁੰਬਈ: ਪੈਟਰੋਲ - ₹109.98 ਪ੍ਰਤੀ ਲੀਟਰ; ਡੀਜ਼ਲ - ₹94.14 ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ - ₹104.67 ਪ੍ਰਤੀ ਲੀਟਰ; ਡੀਜ਼ਲ - ₹ 89.79 ਪ੍ਰਤੀ ਲੀਟਰ
ਚੇਨਈ: ਪੈਟਰੋਲ - 101.40 ਰੁਪਏ ਪ੍ਰਤੀ ਲੀਟਰ; ਡੀਜ਼ਲ - ₹91.43 ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ – ₹94.23 ਪ੍ਰਤੀ ਲੀਟਰ; ਡੀਜ਼ਲ - 80.90 ਰੁਪਏ ਪ੍ਰਤੀ ਲੀਟਰ
ਅਧਿਕਾਰਤ ਵੈੱਬਸਾਈਟ 'ਤੇ ਵੀ ਦੇਖੋ ਤੇਲ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਇੰਡੀਅਨ ਆਇਲ ਕਾਰਪੋਰੇਸ਼ਨ ਯਾਨੀ IOCL ਦੀ ਵੈੱਬਸਾਈਟ 'ਤੇ ਅੱਪਡੇਟ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਪਹਿਲਾਂ ਕੰਪਨੀ ਦੀ ਵੈੱਬਸਾਈਟ 'ਤੇ ਪੰਪ ਨੂੰ ਲੱਭਦੇ ਹੋ ਅਤੇ ਉਸ ਦਾ ਕੋਡ ਜਾਣਦੇ ਹੋ। ਇਨ੍ਹਾਂ ਨੂੰ https://associates.indianoil.co.in/PumpLocator ਤੋਂ ਜਾਣਿਆ ਜਾ ਸਕਦਾ ਹੈ। ਇਸ ਤੋਂ ਬਾਅਦ, ਤੁਸੀਂ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਦੇਖ ਸਕਦੇ ਹੋ।
SMS ਰਾਹੀਂ ਵੀ ਪਤਾ ਕਰੋ ਨਵੀਆਂ ਕੀਮਤਾਂ
ਤੁਸੀਂ SMS ਰਾਹੀਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਨਤਮ ਦਰਾਂ ਵੀ ਦੇਖ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP ਸਪੇਸ ਪੈਟਰੋਲ ਪੰਪ ਦਾ ਕੋਡ 9224992249 'ਤੇ ਭੇਜ ਕੇ ਅਤੇ BPCL ਗਾਹਕ RSP ਨੰਬਰ 9223112222 'ਤੇ ਭੇਜ ਕੇ ਨਵੀਨਤਮ ਦਰਾਂ ਦੀ ਜਾਂਚ ਕਰ ਸਕਦੇ ਹਨ। ਇਸ ਦੇ ਨਾਲ ਹੀ HPCL ਦੇ ਗਾਹਕ HPPprice ਲਿਖ ਕੇ ਅਤੇ 9222201122 ਨੰਬਰ 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।
ਕੱਚੇ ਤੇਲ ਦੀ ਕੀਮਤ
ਹਾਲਾਂਕਿ ਕੱਚੇ ਤੇਲ ਦੀ ਕੀਮਤ 'ਚ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਬ੍ਰੈਂਟ ਕਰੂਡ 'ਚ 2.75 ਫੀਸਦੀ ਅਤੇ ਨਾਈਮੈਕਸ ਕਰੂਡ 'ਚ 2.85 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ। ਅਜੋਕੇ ਸਮੇਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਾਫੀ ਉਤਰਾਅ-ਚੜ੍ਹਾਅ ਆਇਆ ਹੈ ਅਤੇ ਇਸ ਦੀਆਂ ਕੀਮਤਾਂ ਕਦੇ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਕਦੇ ਤੇਜ਼ੀ ਨਾਲ ਡਿੱਗ ਰਹੀਆਂ ਹਨ।
ਇਹ ਵੀ ਪੜ੍ਹੋ: Farmers Protest: ਸਿੰਘੂ ਬਾਰਡਰ ਤੋਂ 40 ਨਿਹੰਗਾਂ ਦਾ ਜੱਥਾ ਗੁਰਦਾਸਪੁਰ ਲਈ ਰਵਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin