(Source: ECI/ABP News)
Crime News: 5 ਲਾੜਿਆਂ ਨਾਲ ਇੱਕ ਲਾੜੀ ਨੇ ਮਨਾਈ ਸੁਹਾਗਰਾਤ, ਹੁਣ ਲਾੜਿਆਂ ਨੂੰ ਲੱਭ ਰਹੀ 2 ਸੂਬਿਆਂ ਦੀ ਪੁਲਿਸ
Crime News: ਚੰਗਾ ਪੈਸਾ ਕਮਾਉਣ ਦੇ ਚੱਕਰ ਵਿੱਚ ਧੋਖਾ ਦੇਣ ਵਾਲੀਆਂ ਲਾੜੀਆਂ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
![Crime News: 5 ਲਾੜਿਆਂ ਨਾਲ ਇੱਕ ਲਾੜੀ ਨੇ ਮਨਾਈ ਸੁਹਾਗਰਾਤ, ਹੁਣ ਲਾੜਿਆਂ ਨੂੰ ਲੱਭ ਰਹੀ 2 ਸੂਬਿਆਂ ਦੀ ਪੁਲਿਸ A bride celebrated Suhagrat with 5 grooms, now the police of 2 states are looking for the grooms Crime News: 5 ਲਾੜਿਆਂ ਨਾਲ ਇੱਕ ਲਾੜੀ ਨੇ ਮਨਾਈ ਸੁਹਾਗਰਾਤ, ਹੁਣ ਲਾੜਿਆਂ ਨੂੰ ਲੱਭ ਰਹੀ 2 ਸੂਬਿਆਂ ਦੀ ਪੁਲਿਸ](https://feeds.abplive.com/onecms/images/uploaded-images/2024/06/23/05db2253f00ca5f5071c8b49736766e61719153319964169_original.jpg?impolicy=abp_cdn&imwidth=1200&height=675)
Crime News: ਚੰਗਾ ਪੈਸਾ ਕਮਾਉਣ ਦੇ ਚੱਕਰ ਵਿੱਚ ਧੋਖਾ ਦੇਣ ਵਾਲੀਆਂ ਲਾੜੀਆਂ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਮੁੰਡੇ ਨੂੰ ਲੁੱਟ ਕੇ ਫਰਾਰ ਹੋਣ ਵਾਲੀਆਂ ਕੁੜੀਆਂ ਦੀ ਹੀ ਤਲਾਸ਼ ਕਰਦੀ ਹੈ। ਪਰ ਇਹ ਮਾਮਲਾ ਅਜਿਹਾ ਹੈ ਕਿ ਪੁਲਿਸ ਲਾੜੀ ਨਹੀਂ ਸਗੋਂ ਉਨ੍ਹਾਂ ਲਾੜਿਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਇਸ ਲਾੜੀ ਨੇ ਲੁੱਟਿਆ ਹੈ।
ਦਰਅਸਲ, ਇੱਕ 20 ਸਾਲ ਦੀ ਲਾੜੀ ਨੇ ਪੰਜ ਲਾੜਿਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਲੁੱਟ ਲਿਆ। ਲਾੜੀ ਸਾਰੇ ਲਾੜਿਆਂ ਨੂੰ ਰਾਤੋ ਰਾਤ ਛੱਡ ਕੇ ਪੈਸੇ ਲੈਕੇ ਫਰਾਰ ਹੋ ਗਈ। ਜਦੋਂ ਇਸ ਲਾੜੀ ਨੂੰ ਪੁਲਿਸ ਨੇ ਫੜਿਆ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਇਹ ਲਾੜੀ ਐੱਚ.ਆਈ.ਵੀ. ਪੌਜ਼ੀਟਿਵ ਸੀ। ਇਸ ਕਰਕੇ ਹੁਣ ਪੁਲਿਸ ਉਨ੍ਹਾਂ ਲਾੜਿਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
ਦਰਅਸਲ, ਇਹ ਲਾੜੀ ਅਕਸਰ ਲਾੜਿਆਂ ਨੂੰ ਲੁੱਟ ਲੈਂਦੀ ਸੀ ਅਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਭੱਜ ਜਾਂਦੀ ਸੀ। ਜਿਸ ਦੀ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਉਸ ਨੂੰ 6 ਮਈ 2024 ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਲਾੜੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਪ੍ਰੈਗਨੈਂਟ ਸੀ। ਅਜਿਹੇ 'ਚ ਜਦੋਂ ਉਸ ਨੇ ਆਪਣਾ ਮੈਡੀਕਲ ਕਰਵਾਇਆ ਤਾਂ ਉਹ ਐੱਚਆਈਵੀ ਪਾਜ਼ੀਟਿਵ ਨਿਕਲੀ। ਜਿਵੇਂ ਹੀ ਇਹ ਜਾਣਕਾਰੀ ਸਾਹਮਣੇ ਆਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ। ਕਿਉਂਕਿ ਕਈ ਮੁੰਡਿਆਂ ਨਾਲ ਉਹ ਸੰਪਰਕ ਵਿੱਚ ਆਈ ਸੀ। ਇਨ੍ਹਾਂ ਸਾਰਿਆਂ ਦੇ ਪੌਜ਼ੀਟਿਵ ਹੋਣ ਦੀ ਸੰਭਾਵਨਾ ਵੱਧ ਗਈ ਹੈ, ਇਸ ਲਈ ਪੁਲਿਸ ਨੇ ਹੁਣ ਉਨ੍ਹਾਂ ਲਾੜਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲਾੜੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰੀਬ ਪੰਜ ਲਾੜਿਆਂ ਨਾਲ ਵਿਆਹ ਕੀਤਾ ਸੀ। ਪਰ ਪੁਲਿਸ ਨੂੰ ਸ਼ੱਕ ਹੈ ਕਿ ਹੋਰ ਲਾੜੇ ਵੀ ਹੋ ਸਕਦੇ ਹਨ। ਅਜਿਹੀਆਂ ਲੁੱਟਣ ਵਾਲੀਆਂ ਲਾੜੀਆਂ ਦਾ ਗਿਰੋਹ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵਧੇਰੇ ਐਕਟਿਵ ਹੈ। ਐੱਚ.ਆਈ.ਵੀ. ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੀ ਲਾੜੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਲਾੜੀ ਨੂੰ ਏਆਰਟੀ ਥੈਰੇਪੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲਾੜਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਤਾਂ ਜੋ ਉਨ੍ਹਾਂ ਦੀ ਵੀ ਜਾਂਚ ਕਰਕੇ ਇਲਾਜ ਸ਼ੁਰੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Crime: ਦੋ ਕੁੜੀਆਂ ਨੇ ਵੀਡੀਓ ਕਾਲ ਰਾਹੀਂ ਪਹਿਲਾਂ ਨੌਜਵਾਨ ਨਾਲ ਕੀਤੀ ਅਸ਼ਲੀਲ ਹਰਕਤ, ਫਿਰ ਇਦਾਂ ਕੀਤਾ ਬਲੈਕਮੇਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)