(Source: ECI/ABP News)
Cinnamon Benefits: ਪੇਟ ਦੀ ਚਰਬੀ ਨੂੰ ਘੱਟ ਕਰਨ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਖਾਲੀ ਪੇਟ ਕਰੋ ਦਾਲਚੀਨੀ ਦਾ ਸੇਵਨ, ਜਾਣੋ ਇਸ ਦੇ ਕਮਾਲ ਦੇ ਫਾਇਦੇ
Health News: ਭਾਰਤੀ ਰਸੋਈ 'ਚ ਮੌਜੂਦ ਕਈ ਮਸਾਲੇ ਨੇ ਜਿਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਹੈ ਦਾਲਚੀਨੀ। ਦਾਲਚੀਨੀ ਨੂੰ ਨਾ ਸਿਰਫ਼ ਭੋਜਨ ਵਿੱਚ ਇੱਕ ਮਸਾਲੇ ਵਜੋਂ ਵਰਤਿਆ ਜਾ...
![Cinnamon Benefits: ਪੇਟ ਦੀ ਚਰਬੀ ਨੂੰ ਘੱਟ ਕਰਨ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਖਾਲੀ ਪੇਟ ਕਰੋ ਦਾਲਚੀਨੀ ਦਾ ਸੇਵਨ, ਜਾਣੋ ਇਸ ਦੇ ਕਮਾਲ ਦੇ ਫਾਇਦੇ From reducing belly fat to keeping heart healthy, consume cinnamon on empty stomach in morning, know its benefits Cinnamon Benefits: ਪੇਟ ਦੀ ਚਰਬੀ ਨੂੰ ਘੱਟ ਕਰਨ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਖਾਲੀ ਪੇਟ ਕਰੋ ਦਾਲਚੀਨੀ ਦਾ ਸੇਵਨ, ਜਾਣੋ ਇਸ ਦੇ ਕਮਾਲ ਦੇ ਫਾਇਦੇ](https://feeds.abplive.com/onecms/images/uploaded-images/2024/01/21/1c5dfb7e39fd610ebbc3623cef64a5081705795929072700_original.jpg?impolicy=abp_cdn&imwidth=1200&height=675)
Cinnamon Benefits: ਭਾਰਤੀ ਰਸੋਈ 'ਚ ਮੌਜੂਦ ਕਈ ਮਸਾਲੇ ਨੇ ਜਿਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਹੈ ਦਾਲਚੀਨੀ। ਦਾਲਚੀਨੀ ਨੂੰ ਨਾ ਸਿਰਫ਼ ਭੋਜਨ ਵਿੱਚ ਇੱਕ ਮਸਾਲੇ ਵਜੋਂ ਵਰਤਿਆ ਜਾ ਸਕਦਾ ਹੈ, ਸਗੋਂ ਇੱਕ ਸਿਹਤਮੰਦ ਉਪਾਅ ਵਜੋਂ ਵੀ ਵਰਤਿਆ ਜਾ ਸਕਦਾ ਹੈ। ਜੀ ਹਾਂ, ਅਤੇ ਜੇਕਰ ਤੁਸੀਂ ਸਿਰਫ਼ ਦਾਲਚੀਨੀ ਨੂੰ ਖੜ੍ਹੇ ਮਸਾਲੇ ਦੇ ਤੌਰ 'ਤੇ ਵਰਤ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀ ਇਸ ਦੇ ਖਾਸ ਫਾਇਦੇ ਦੱਸਾਂਗੇ।
ਬਲੱਡ ਸ਼ੂਗਰ ਲਈ ਪ੍ਰਭਾਵਸ਼ਾਲੀ
ਦਾਲਚੀਨੀ ਵਿੱਚ ਮੌਜੂਦ ਐਂਟੀਆਕਸੀਡੈਂਟ, ਐਂਟੀਬਾਇਓਟਿਕਸ ਅਤੇ ਐਂਟੀ-ਇਨਫਲੇਮੇਟਰੀਜ਼ ਸਾਡੀ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਖਾਲੀ ਪੇਟ ਪਾਣੀ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਦਿਲ ਨੂੰ ਸਿਹਤਮੰਦ ਬਣਾਉਣ 'ਚ ਵੀ ਫਾਇਦੇਮੰਦ ਹੋ ਸਕਦਾ ਹੈ।
ਹਾਰਮੋਨਸ ਨੂੰ ਸੰਤੁਲਿਤ ਕਰਦਾ ਹੈ
ਦਾਲਚੀਨੀ ਵਿੱਚ ਔਸ਼ਧੀ ਗੁਣ ਹੁੰਦੇ ਹਨ ਜੋ ਇਸਨੂੰ ਹੋਰ ਵੀ ਫਾਇਦੇਮੰਦ ਬਣਾਉਂਦੇ ਹਨ। ਇਹ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ। ਇਸ ਵਿੱਚ ਸਿਨਮਲਡੀਹਾਈਡ ਨਾਮ ਦਾ ਇੱਕ ਕੁਦਰਤੀ ਰਸਾਇਣ ਪਾਇਆ ਜਾਂਦਾ ਹੈ, ਜੋ ਔਰਤਾਂ ਵਿੱਚ ਪ੍ਰੋਜੇਸਟ੍ਰੋਨ ਨੂੰ ਵਧਾਉਂਦਾ ਹੈ।
ਮੋਟਾਪਾ ਘਟਾਉਣ ਲਈ ਲਾਹੇਵੰਦ
ਦਾਲਚੀਨੀ ਦੀ ਵਰਤੋਂ ਮੋਟਾਪੇ ਦੇ ਇਲਾਜ਼ 'ਚ ਵੀ ਕਾਰਗਰ ਸਿੱਧ ਹੁੰਦੀ ਹੈ। ਇਹ ਸਰੀਰ 'ਚ ਕੋਲੈਸਟ੍ਰੋਲ ਘੱਟ ਕਰਦਾ ਹੈ ਜਿਸ ਨਾਲ ਮੋਟਾਪਾ ਨਹੀਂ ਵਧਦਾ। ਇਸ ਦੇ ਲਈ, ਦਾਲਚੀਨੀ ਦੀ ਚਾਹ ਬਹੁਤ ਫ਼ਾਇਦੇਮੰਦ ਹੈ।
ਦਿਲ ਲਈ ਫਾਇਦੇਮੰਦ
ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਲਈ ਫਾਇਦੇਮੰਦ ਹੈ, ਕਿਉਂਕਿ ਇਸ ਨੂੰ ਖਾਲੀ ਪੇਟ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸਰੀਰ ਦੇ ਦਰਦ ਦੇ ਨਾਲ-ਨਾਲ ਦਾਲਚੀਨੀ ਹਾਈ ਕੋਲੈਸਟ੍ਰੋਲ, ਸਾਹ ਦੀ ਸਮੱਸਿਆ ਅਤੇ ਪੀਰੀਅਡਸ ਨੂੰ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੋ ਸਕਦੀ ਹੈ।
ਜ਼ੁਕਾਮ-ਖੰਘ ਤੋਂ ਰਾਹਤ
ਮੌਸਮੀ ਬਿਮਾਰੀਆਂ ਜਿਵੇਂ ਜ਼ੁਕਾਮ, ਖਾਂਸੀ ਅਤੇ ਗਲੇ ਦੇ ਦਰਦ ਵਿਚ ਵੀ ਦਾਲਚੀਨੀ ਰਾਮਬਾਣ ਹੈ। ਇਸ ਵਿਚ ਇੱਕ ਚਮਚ ਸ਼ਹਿਦ ਨਾਲ ਇੱਕ ਚੁਟਕੀ ਦਾਲਚੀਨੀ ਦੇ ਨਾਲ ਖਾਣ ਨਾਲ ਖੰਘ ਵਿਚ ਰਾਹਤ ਮਿਲਦੀ ਹੈ। ਦਾਲਚੀਨੀ ਦੇ ਪਾਊਡਰ ਨੂੰ ਪੀਸੀ ਹੋਈ ਕਾਲੀ ਮਿਰਚ ਦੇ ਨਾਲ ਵਰਤੋਂ ਕਰਨ ਵਿਚ ਵੀ ਰਾਹਤ ਮਿਲਦੀ ਹੈ। ਇਸ ਦੇ ਵਰਤੋਂ ਨਾਲ ਪੁਰਾਣੀ ਬਲਗਮ ਵੀ ਦੂਰ ਹੁੰਦੀ ਹੈ।ਇਸ ਤੋਂ ਇਲਾਵਾ ਦਾਲਚੀਨੀ ਦੇ ਤੇਲ, ਤਿੱਲਾਂ ਦੇ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਅਤੇ ਸਿਰ 'ਤੇ ਮਾਲਿਸ਼ ਕਰਨ ਨਾਲ ਵੀ ਸਿਰ ਦਰਦ ਘੱਟ ਹੁੰਦਾ ਹੈ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ
ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਕਦੇ ਵੀ ਦਾਲਚੀਨੀ ਦਾ ਜ਼ਿਆਦਾ ਸੇਵਨ ਨਾ ਕਰੋ। ਇਕ ਚਮਚ ਦਾਲਚੀਨੀ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ, ਇਸ ਤੋਂ ਜ਼ਿਆਦਾ ਨਾ ਖਾਓ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ 'ਚ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਕਿਉਂਕਿ ਇਹ ਮਸਾਲਾ ਗਰਮ ਹੁੰਦਾ ਹੈ।
ਬਹੁਤ ਜ਼ਿਆਦਾ ਦਾਲਚੀਨੀ ਖਾਣ ਦੇ ਮਾੜੇ ਪ੍ਰਭਾਵ
- ਅਕਸਰ ਜ਼ਿਆਦਾ ਫਾਇਦੇ ਦੇ ਲਾਲਚ 'ਚ ਅਸੀਂ ਜ਼ਿਆਦਾ ਦਾਲਚੀਨੀ ਦਾ ਸੇਵਨ ਕਰਦੇ ਹਾਂ, ਜਿਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ।
- ਬਹੁਤ ਜ਼ਿਆਦਾ ਦਾਲਚੀਨੀ ਖਾਣ ਨਾਲ ਪੇਟ ਵਿਚ ਜਲਣ ਹੋ ਸਕਦੀ ਹੈ।
- ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਚ ਐਲਰਜੀ ਹੋ ਸਕਦੀ ਹੈ।
- ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਡਾਕਟਰ ਦੀ ਸਲਾਹ ਦੇ ਨਾਲ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)