Waqf Amendment Bill: ਵਕਫ਼ ਬਿੱਲ ਦੀ ਮੀਟਿੰਗ 'ਚ ਫਿਰ ਨਜ਼ਰ ਆਇਆ ਸਿਆਸੀ 'ਡਰਾਮਾ'! ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕੀਤਾ ਗਿਆ ਵਾਕਆਊਟ
Waqf Amendment Bill 2024 'ਤੇ ਸੰਸਦ ਦੀ ਸਾਂਝੀ ਕਮੇਟੀ ਦੀ ਮੀਟਿੰਗ ਤੋਂ ਵਾਕਆਊਟ ਕਰ ਗਏ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇੱਕ ਮੈਂਬਰ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ।
Waqf Amendment Bill: ਵਿਰੋਧੀ ਧਿਰ ਦੇ ਨੇਤਾ ਵਕਫ਼ (ਸੋਧ) ਬਿੱਲ 2024 'ਤੇ ਸੰਸਦ ਦੀ ਸਾਂਝੀ ਕਮੇਟੀ ਦੀ ਮੀਟਿੰਗ ਤੋਂ ਵਾਕਆਊਟ ਕਰ ਗਏ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇੱਕ ਮੈਂਬਰ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ।
ਹੋਰ ਪੜ੍ਹੋ : ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ
ਸੰਸਦ ਦੀ ਸਾਂਝੀ ਕਮੇਟੀ ਵਕਫ਼ ਬਿੱਲ ਬਾਰੇ ਦੇਸ਼ ਭਰ ਦੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ। ਵਿਰੋਧੀ ਨੇਤਾਵਾਂ ਨੇ ਵਕਫ (ਸੋਧ) ਬਿੱਲ, 2024 'ਤੇ ਚਰਚਾ ਕਰਨ ਲਈ ਹੋਈ ਬੈਠਕ ਦਾ ਵੀ ਬਾਈਕਾਟ ਕੀਤਾ।
ਵਿਰੋਧੀ ਧਿਰ ਨੇ ਇਹ ਦੋਸ਼ ਲਾਏ ਹਨ
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਸੰਜੇ ਸਿੰਘ, ਕਲਿਆਣ ਬੈਨਰਜੀ, ਗੌਰਵ ਗੋਗੋਈ, ਏ ਰਾਜਾ, ਮੁਹੰਮਦ ਅਬਦੁੱਲਾ ਅਤੇ ਅਰਵਿੰਦ ਸਾਵੰਤ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਵਕਫ (ਸੋਧ) ਬਿੱਲ 'ਤੇ ਸਾਂਝੀ ਕਮੇਟੀ ਦੀ ਬੈਠਕ ਤੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਕਰਦੇ ਹੋਏ ਸੰਸਦੀ ਕਮੇਟੀ ਦੀ ਬੈਠਕ ਤੋਂ ਵਾਕਆਊਟ ਕਰ ਗਏ।
ਵਿਰੋਧੀ ਧਿਰ ਦੇ ਮੈਂਬਰ ਇਕ ਘੰਟੇ ਬਾਅਦ ਵਾਪਸ ਆ ਗਏ
ਕਰੀਬ ਇੱਕ ਘੰਟਾ ਗੈਰ ਹਾਜ਼ਰ ਰਹਿਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਮੀਟਿੰਗ ਵਿੱਚ ਪਰਤ ਗਏ। ਹਾਲਾਂਕਿ ਭਾਜਪਾ ਮੈਂਬਰਾਂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਮੈਂਬਰ ਕਮੇਟੀ ਪ੍ਰਧਾਨ ਜਗਦੰਬਿਕਾ ਪਾਲ ਨਾਲ ਦੁਰਵਿਵਹਾਰ ਕਰ ਰਹੇ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਤਭੇਦਾਂ ਕਾਰਨ ਮੀਟਿੰਗ ਵਿੱਚੋਂ ਵਾਕਆਊਟ ਕੀਤਾ।
ਇਸ ਮੀਟਿੰਗ ਵਿੱਚ ਜਮੀਅਤ ਉਲੇਮਾ-ਏ-ਹਿੰਦ ਦੇ ਮਹਿਮੂਦ ਮਦਨੀ ਵੀ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਕਫ਼ ਬਿੱਲ ਵਿੱਚ ਪ੍ਰਸਤਾਵਿਤ ਸੋਧਾਂ ਦਾ ਵਿਰੋਧ ਕਰਦੀ ਹੈ।
14 ਅਕਤੂਬਰ ਦੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਗਿਆ
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਯਾਨੀਕਿ 14 ਅਕਤੂਬਰ ਨੂੰ ਹੋਈ ਵਕਫ਼ (ਸੋਧ) ਬਿੱਲ 2024 'ਤੇ ਸੰਸਦ ਦੀ ਸਾਂਝੀ ਕਮੇਟੀ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਵਿਰੋਧੀ ਧਿਰ ਨੇ ਦੋਸ਼ ਲਾਇਆ ਸੀ ਕਿ ਕਮੇਟੀ ਨਿਯਮਾਂ ਅਨੁਸਾਰ ਕੰਮ ਨਹੀਂ ਕਰ ਰਹੀ। ਹੁਣ ਉਹ ਲੋਕ ਸਭਾ ਦੇ ਸਪੀਕਰ ਅੱਗੇ ਇਹ ਮੁੱਦਾ ਉਠਾਉਣਗੇ। ਕਮੇਟੀ ਨੇ ਵਕਫ਼ ਬਿੱਲ ਬਾਰੇ ਦੇਸ਼ ਭਰ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ।
ਹੋਰ ਪੜ੍ਹੋ : ਟੋਲ ਪਲਾਜ਼ਾ 'ਤੇ ਲਾਗੂ ਹੋਏ ਨਵੇਂ ਨਿਯਮ, 29 ਕਿਲੋਮੀਟਰ ਦੀ ਯਾਤਰਾ ਲਈ ਵਸੂਲੇ ਜਾਣਗੇ ਸਿਰਫ 65 ਰੁਪਏ