(Source: ECI/ABP News)
Punjab News: ਪੰਜਾਬ ਸਰਕਾਰ 'ਤੇ ਲਗਾਤਾਰ ਵੱਧ ਰਿਹਾ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਬੋਝ, ਆਰਥਿਕ ਵਿਵਸਥਾ 'ਤੇ ਵੱਡਾ ਸੰਕਟ
ਪੰਜਾਬ 'ਤੇ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਜਿਸ ਕਰਕੇ ਆਰਥਿਕ ਸੰਕਟ ਵੱਧ ਰਿਹਾ ਹੈ। ਜਦਕਿ ਸਾਲ 2023-24 ਵਿੱਚ ਬਿਜਲੀ ਸਬਸਿਡੀ 'ਤੇ 17744 ਕਰੋੜ ਰੁਪਏ ਦਾ ਖਰਚ ਆਇਆ ਸੀ। ਇਸ ਕਾਰਨ ਸਰਕਾਰ ਦਾ ਵਿੱਤੀ ਸੰਕਟ...

ਕਰਜ਼ ਦੇ ਜਾਲ ਵਿੱਚ ਫਸੇ ਪੰਜਾਬ 'ਤੇ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਪੰਜਾਬ ਵਿੱਚ 20433 ਕਰੋੜ ਦੀ ਬਿਜਲੀ ਸਬਸਿਡੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਸਾਲ 2023-24 ਵਿੱਚ ਬਿਜਲੀ ਸਬਸਿਡੀ 'ਤੇ 17744 ਕਰੋੜ ਰੁਪਏ ਦਾ ਖਰਚ ਆਇਆ ਸੀ। ਇਸ ਕਾਰਨ ਸਰਕਾਰ ਦਾ ਵਿੱਤੀ ਸੰਕਟ ਗਹਿਰਾ ਹੋ ਰਿਹਾ ਹੈ।
ਸਰਕਾਰ ਸਮੇਂ 'ਤੇ ਸਬਸਿਡੀ ਰਾਸ਼ੀ ਦਾ ਭੁਗਤਾਨ ਪਾਵਰਕਾਮ ਨੂੰ ਨਹੀਂ ਕਰ ਪਾ ਰਹੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਲੂ ਵਿੱਤੀ ਸਾਲ ਦੀ ਤਕਰੀਬਨ 6300 ਕਰੋੜ ਦੀ ਸਬਸਿਡੀ ਸਰਕਾਰ ਦੀ ਤਰਫੋਂ ਪੈਂਡਿੰਗ ਪਈ ਹੋਈ ਹੈ।
ਹਾਲ ਹੀ ਵਿੱਚ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਸ ਸਬਸਿਡੀ ਰਾਸ਼ੀ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਤਰਫੋਂ ਪੈਂਡਿੰਗ ਪਏ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦਾ ਭੁਗਤਾਨ ਯਕੀਨੀ ਬਣਵਾਉਣ ਦੀ ਅਪੀਲ ਕੀਤੀ ਸੀ। ਪਰ ਹਜੇ ਤੱਕ ਇਹ ਭੁਗਤਾਨ ਬਕਾਇਆ ਪਏ ਹੋਏ ਹਨ।
ਪੰਜਾਬ ਵਿੱਚ 300 ਯੂਨਿਟ ਮੁਫ਼ਤ ਹੋਣ ਤੋਂ ਬਾਅਦ ਬਿਜਲੀ ਦੀ ਖਪਤ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ। ਇਥੇ ਤੱਕ ਕਿ ਠੰਡੀ ਦੇ ਮੌਸਮ ਵਿੱਚ ਵੀ ਬਿਜਲੀ ਦੀ ਖਪਤ ਵਿੱਚ ਵਾਧਾ ਦਰਜ ਹੋ ਰਿਹਾ ਹੈ, ਪਰ ਕਰੀਬ 90 ਫੀਸਦੀ ਖਪਤਕਾਰਾਂ ਦੇ ਬਿਜਲੀ ਬਿਲ ਜ਼ੀਰੋ ਆ ਰਹੇ ਹਨ। ਇਸ ਨਾਲ ਬਿਜਲੀ ਸਬਸਿਡੀ ਦਾ ਬੋਝ ਪੰਜਾਬ 'ਤੇ ਲਗਾਤਾਰ ਵੱਧ ਰਿਹਾ ਹੈ। ਜਿੱਥੇ ਵਿੱਤੀ ਸਾਲ 2023-24 ਵਿੱਚ 17744 ਕਰੋੜ ਦੀ ਬਿਜਲੀ ਸਬਸਿਡੀ ਸੀ, ਉੱਥੇ ਪਾਵਰਕਾਮ ਨੇ 2024-25 ਵਿੱਚ ਇਸਦਾ ਅਨੁਮਾਨ 20324 ਕਰੋੜ ਲਗਾਇਆ ਹੈ, ਜਦਕਿ ਪੰਜਾਬ ਵਿੱਚ 2025-26 ਵਿੱਚ ਬਿਜਲੀ ਸਬਸਿਡੀ 20433 ਕਰੋੜ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ 2023-24 ਦੇ ਮੁਕਾਬਲੇ 2689 ਕਰੋੜ ਰੁਪਏ ਜ਼ਿਆਦਾ ਹੋਣ ਦਾ ਅਨੁਮਾਨ ਹੈ।
2025-26 ਵਿੱਚ ਖੇਤੀਬਾੜੀ ਸੈਕਟਰ ਵਿੱਚ ਸਭ ਤੋਂ ਵੱਧ 10413 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਰਹਿਣ ਦਾ ਅਨੁਮਾਨ ਹੈ। ਘਰੇਲੂ ਖਪਤਕਾਰਾਂ 'ਤੇ 6860 ਕਰੋੜ ਅਤੇ ਉਦਯੋਗ ਸੈਕਟਰ 'ਤੇ ਕੁੱਲ 3159 ਕਰੋੜ ਦੀ ਬਿਜਲੀ ਸਬਸਿਡੀ ਰਹੇਗੀ।
ਉਦਯੋਗ ਸੈਕਟਰ ਦੇ ਤਹਿਤ ਸਮਾਲ ਸਪਲਾਈ ਦੀ ਬਿਜਲੀ ਸਬਸਿਡੀ 155 ਕਰੋੜ, ਮੀਡੀਅਮ ਸਪਲਾਈ ਦੀ 343 ਕਰੋੜ ਅਤੇ ਲਾਰਜ ਸਪਲਾਈ ਦੀ 2662 ਕਰੋੜ ਰਹੇਗੀ। ਬਿਜਲੀ ਸਬਸਿਡੀ ਦਾ ਇੱਕ ਵੱਡਾ ਹਿੱਸਾ ਖੇਤੀਬਾੜੀ ਸੈਕਟਰ 'ਤੇ ਹੀ ਖਰਚ ਹੁੰਦਾ ਹੈ। ਸਾਲ 2023-24 ਦੀ ਗੱਲ ਕਰੀਏ ਤਾਂ ਖੇਤੀਬਾੜੀ ਸੈਕਟਰ ਦੀ ਬਿਜਲੀ ਸਬਸਿਡੀ 8334 ਕਰੋੜ ਦੀ ਸੀ। ਸਾਲ 2024-25 ਵਿੱਚ 9883 ਕਰੋੜ ਰਹਿਣ ਦਾ ਅਨੁਮਾਨ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
