(Source: ECI/ABP News)
ਬੀਮਾ ਕੰਪਨੀ ਦਾ ਦਾਅਵਾ ਹੈਲਮੇਟ ਨਾ ਪਾਉਣਾ ਲਾਪ੍ਰਵਾਹੀ...ਹਾਈਕੋਰਟ ਦਾ ਹੁਕਮ, ਪੀੜਤ ਪੱਗੜੀਧਾਰੀ ਸਿੱਖ, ਚੁੱਪਚਾਪ ਦਿਓ 1.95 ਕਰੋੜ ਮੁਆਵਜ਼ਾ
ਬੀਮਾ ਕੰਪਨੀ ਨੂੰ ਹਾਦਸੇ ਦੇ ਸ਼ਿਕਾਰ ਪਗੜੀਧਾਰੀ ਸਿੱਖ ਵੱਲੋਂ ਹੈਲਮੇਟ ਨਾ ਪਹਿਣੇ ਹੋਣ ਕਰਕੇ 'ਲਾਪ੍ਰਵਾਹੀ ਵਰਤਣ' ਦੀ ਦਲੀਲ ਮਹਿੰਗੀ ਪੈ ਗਈ। ਪੰਜਾਬ-ਹਰਿਆਣਾ ਹਾਈਕੋਰਟ ਨੇ ਹਾਦਸੇ ਦੇ ਸ਼ਿਕਾਰ ਪਗੜੀਧਾਰੀ ਸਿੱਖ ਨੂੰ 70 ਲੱਖ ਰੁਪਏ ਦੀ ਬਜਾਏ 1.95 ਕਰੋੜ

Punjab News: ਬੀਮਾ ਕੰਪਨੀ ਨੂੰ ਹਾਦਸੇ ਦੇ ਸ਼ਿਕਾਰ ਪਗੜੀਧਾਰੀ ਸਿੱਖ ਵੱਲੋਂ ਹੈਲਮੇਟ ਨਾ ਪਹਿਣੇ ਹੋਣ ਕਰਕੇ 'ਲਾਪ੍ਰਵਾਹੀ ਵਰਤਣ' ਦੀ ਦਲੀਲ ਮਹਿੰਗੀ ਪੈ ਗਈ। ਪੰਜਾਬ-ਹਰਿਆਣਾ ਹਾਈਕੋਰਟ ਨੇ ਹਾਦਸੇ ਦੇ ਸ਼ਿਕਾਰ ਪਗੜੀਧਾਰੀ ਸਿੱਖ ਨੂੰ 70 ਲੱਖ ਰੁਪਏ ਦੀ ਬਜਾਏ 1.95 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਬੀਮਾ ਕੰਪਨੀ ਕੰਪਨੀ ਮੁਆਵਜ਼ਾ ਘਟਾਉਣ ਲਈ ਅਦਾਲਤ ਪਹੁੰਚੀ ਸੀ ਪਰ ਹਾਈਕੋਰਟ ਨੇ ਬੀਮੇ ਦੀ ਰਾਸ਼ੀ ਵਧਾ ਦਿੱਤੀ।
ਦਰਅਸਲ ਹਾਦਸੇ ਵਿੱਚ ਅਪਾਹਜ ਹੋਏ ਇੰਜੀਨੀਅਰ ਨੂੰ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਮੁਹਾਲੀ ਵੱਲੋਂ ਦਿੱਤੇ ਗਏ 70 ਲੱਖ ਰੁਪਏ ਦੇ ਮੁਆਵਜ਼ੇ ਵਿੱਚ ਕਟੌਤੀ ਦੀ ਮੰਗ ਕਰਨ ਲਈ ਬੀਮਾ ਕੰਪਨੀ ਨੂੰ ਭਾਰੀ ਕੀਮਤ ਚੁਕਾਉਣੀ ਪਈ। ਬੀਮਾ ਕੰਪਨੀ ਨੇ ਦਲੀਲ ਦਿੱਤੀ ਕਿ ਪੀੜਤ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਤੇ ਲਾਪ੍ਰਵਾਹੀ ਵਰਤੀ ਸੀ। ਇਸ ਲਈ ਉਸ ਦਾ ਮੁਆਵਜ਼ਾ ਘਟਾਇਆ ਜਾਣਾ ਚਾਹੀਦਾ ਹੈ। ਹਾਈਕੋਰਟ ਨੇ ਪਾਇਆ ਕਿ ਪੀੜਤ ਇੱਕ ਦਸਤਾਰਧਾਰੀ ਸਿੱਖ ਸੀ ਤੇ ਘਟਨਾ ਸਮੇਂ ਉਸ ਨੇ ਦਸਤਾਰ ਬੰਨ੍ਹੀ ਹੋਈ ਸੀ। ਅਦਾਲਤ ਨੇ ਮੁਆਵਜ਼ੇ ਦੀ ਰਕਮ ਵਧਾ ਕੇ 1.95 ਕਰੋੜ ਰੁਪਏ ਕਰ ਦਿੱਤੀ ਹੈ।
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ, ਮੁਹਾਲੀ ਦੇ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕਰਦੇ ਹੋਏ ਬੀਮਾ ਕੰਪਨੀ ਨੇ ਪੰਜਾਬ-ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਹਰਮਨ ਸਿੰਘ ਧਨੋਆ 2010 ਵਿੱਚ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। 2013 ਵਿੱਚ MACT ਮੁਹਾਲੀ ਨੇ ਉਨ੍ਹਾਂ ਦਾ ਦਾਅਵਾ ਸਵੀਕਾਰ ਕਰ ਲਿਆ ਤੇ 70 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ। ਪੀੜਤ ਤੇ ਬੀਮਾ ਕੰਪਨੀ ਨੇ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ।
ਬੀਮਾ ਕੰਪਨੀ ਨੇ ਆਪਣੀ ਅਪੀਲ ਵਿੱਚ ਕਿਹਾ ਸੀ ਕਿ ਇਹ ਲਾਪ੍ਰਵਾਹੀ ਦਾ ਮਾਮਲਾ ਹੈ ਕਿਉਂਕਿ ਪੀੜਤ ਨੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਹੀਂ ਪਾਇਆ ਹੋਇਆ ਸੀ। ਹਾਈਕੋਰਟ ਨੇ ਕਿਹਾ ਕਿ ਕੈਪਟਨ ਬਲਦੇਵ ਸਿੰਘ (ਪੀੜਤ ਦੇ ਦਾਦਾ ਜੀ) ਦੀ ਗਵਾਹੀ ਅਨੁਸਾਰ ਪੀੜਤ ਇੱਕ ਦਸਤਾਰਧਾਰੀ ਸਿੱਖ ਸੀ ਤੇ ਹਾਦਸੇ ਸਮੇਂ ਉਸ ਨੇ ਦਸਤਾਰ ਪਹਿਨੀ ਹੋਈ ਸੀ। ਦਸਤਾਰਧਾਰੀ ਸਿੱਖ ਦੇ ਮਾਮਲੇ ਵਿੱਚ ਹੈਲਮੇਟ ਨਾ ਪਹਿਨਣਾ ਲਾਪ੍ਰਵਾਹੀ ਦੇ ਦਾਇਰੇ ਵਿੱਚ ਨਹੀਂ ਆਉਂਦਾ। ਕਈ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਹਾਈਕੋਰਟ ਨੇ ਕਿਹਾ ਕਿ ਹੈਲਮੇਟ ਨਾ ਪਹਿਨਣ ਨੂੰ ਲਾਪ੍ਰਵਾਹੀ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਇਹ ਸਾਬਤ ਨਹੀਂ ਹੋ ਜਾਂਦਾ ਕਿ ਇਹ ਹਾਦਸਾ ਦਾ ਕਾਰਨ ਬਣਿਆ।
ਬੀਮਾ ਕੰਪਨੀ ਦੀ ਇਹ ਦਲੀਲ ਕਿ ਯਾਤਰਾ ਭੱਤਾ ਤਨਖਾਹ ਵਿੱਚੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਨੂੰ ਵੀ ਰੱਦ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਤਨਖਾਹ ਤੋਂ ਹੋਣ ਵਾਲੇ ਸਾਰੇ ਲਾਭਾਂ ਨੂੰ ਮੁਆਵਜ਼ੇ ਦੀ ਗਣਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਪੀੜਤ ਵੱਲੋਂ ਮੁਆਵਜ਼ੇ ਦੀ ਰਕਮ ਵਿੱਚ ਵਾਧੇ ਦੀ ਮੰਗ ਕਰਨ ਵਾਲੀ ਅਪੀਲ ਨੂੰ ਸਮੀਖਿਆ ਲਈ ਯੋਗ ਮੰਨਿਆ।
ਪੀੜਤ ਦੀ 100 ਪ੍ਰਤੀਸ਼ਤ ਅਪੰਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਨੇ ਟ੍ਰਿਬਿਊਨਲ ਦੁਆਰਾ ਨਿਰਧਾਰਤ 70.97 ਲੱਖ ਰੁਪਏ ਦੀ ਰਕਮ ਵਧਾ ਕੇ 1.95 ਕਰੋੜ ਰੁਪਏ ਕਰ ਦਿੱਤੀ। ਅਦਾਲਤ ਨੇ ਇਹ ਫੈਸਲਾ ਭਵਿੱਖ ਵਿੱਚ ਹੋਣ ਵਾਲੇ ਸੰਭਾਵੀ ਆਮਦਨੀ ਦੇ ਨੁਕਸਾਨ, ਡਾਕਟਰੀ ਖਰਚਿਆਂ ਤੇ ਹੋਰ ਕਾਰਕਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਹਾਦਸੇ ਨੇ ਪੀੜਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ, ਇਸ ਲਈ ਉਸ ਨੂੰ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
