(Source: ECI/ABP News/ABP Majha)
Punjab Government: ਟਰਾਂਸਪੋਰਟ ਮਹਿਕਮੇ ਵੱਲੋਂ ਨੋਟਿਸ ਕੱਢ ਗੱਡੀ ਖੋਹਣ 'ਤੇ ਭੜਕ ਸੁਖਜਿੰਦਰ ਰੰਧਾਵਾ, ਬੋਲੇ ਮਾਨ ਸਰਕਾਰ ਗੰਦੀ ਰਾਜਨੀਤੀ ਕਰ ਰਹੀ
Punjab Transport Department: ਕੱਲ੍ਹ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਗੱਡੀ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰ ਮੰਤਰੀਆਂ ਦੀ ਕਾਰ ਬਰਾਂਚ ਦੀ ਹੈ।
ਚੰਡੀਗੜ੍ਹ: ਟਰਾਂਸਪੋਰਟ ਮਹਿਕਮੇ (Punjab Transport Department) ਵੱਲੋਂ ਸਰਕਾਰੀ ਇਨੋਵਾ ਗੱਡੀ ਖੋਹਣ ਦੇ ਤਰੀਕੇ 'ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਭੜਕੇ ਹਨ। ਉਨ੍ਹਾਂ ਨੇ ਸਰਕਾਰ ਦੇ ਗੱਡੀ ਵਾਪਸ ਮੰਗਵਾਉਣ ਦੇ ਢੰਗ ਉੱਪਰ ਸਵਾਲ ਉਠਾਏ ਹਨ। ਸੁਖਜਿੰਦਰ ਰੰਧਾਵਾ ਭੜਕ ਨੇ ਕਿਹਾ ਕਿ ਮੈਨੂੰ ਨੋਟਿਸ ਕਿਉਂ ਭੇਜਿਆ ਗਿਆ? ਮੈਂ ਇਸ ਕਾਰ ਦਾ ਮਾਲਕ ਨਹੀਂ, ਨੋਟਿਸ ਡਰਾਈਵਰ ਨੂੰ ਭੇਜਦੇ।
ਉਧਰ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸਰਕਾਰ ਬਦਲ ਗਈ ਹੈ ਤਾਂ ਗੱਡੀ ਆਪ ਹੀ ਸਪੁਰਦ ਕਰ ਦੇਣੀ ਚਾਹੀਦੀ ਸੀ। ਹੁਣ ਨੋਟਿਸ ਕੱਢਿਆ ਤੇ ਤਾਂ ਕਿਤੇ ਕਾਰ ਵਾਪਸ ਆਈ। ਰੰਧਾਵਾ ਨੂੰ ਵੀ ਪਤਾ ਹੈ ਕਿ ਇਹ ਗੱਡੀ ਮੰਤਰੀਆਂ ਨੂੰ ਮਿਲਦੀ ਹੈ। ਅਸੀਂ ਕਾਰ ਦੇ ਵਾਪਸ ਆਉਣ ਦੀ ਉਡੀਕ ਕਰਦੇ ਰਹੇ। ਅੱਕ ਕੇ ਨੋਟਿਸ ਕੱਢਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਹਿਲਾਂ ਵੀ ਇਹੀ ਸਿਸਟਮ ਚੱਲਦਾ ਰਿਹਾ ਹੋਵੇਗਾ ਕਿ ਜਦੋਂ ਸਰਕਾਰ ਨਹੀਂ ਰਹਿੰਦੀ ਤਾਂ ਵੀ ਗੱਡੀਆਂ ਦੀ ਵਰਤੋਂ ਹੁੰਦੀ ਰਹਿੰਦੀ ਹੋਵੇਗੀ। ਮਾਨ ਸਰਕਾਰ ਵਿੱਚ ਅਜਿਹਾ ਨਹੀਂ ਚੱਲੇਗਾ।
ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਪਿਛਲੀ ਸਰਕਾਰ ਵਿੱਚ ਡਿਪਟੀ ਸੀਐਮ ਸਨ। ਇਸੇ ਲਈ ਉਨ੍ਹਾਂ ਨੂੰ ਸਰਕਾਰੀ ਇਨੋਵਾ ਕਾਰ ਮਿਲੀ ਸੀ। ਹਾਲਾਂਕਿ ਕੱਲ੍ਹ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਗੱਡੀ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰ ਮੰਤਰੀਆਂ ਦੀ ਕਾਰ ਬਰਾਂਚ ਦੀ ਹੈ। ਜੇਕਰ ਉਹ ਹੁਣ ਵਿਧਾਇਕ ਹਨ ਤਾਂ ਉਨ੍ਹਾਂ ਨੂੰ ਇਸ ਹਿਸਾਬ ਨਾਲ ਹੋਰ ਗੱਡੀ ਅਲਾਟ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Corona Cases Today: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3303 ਨਵੇਂ ਕੇਸ, ਦਿੱਲੀ 'ਚ ਕੋਵਿਡ-19 ਕੇਸਾਂ ਦੀ ਤੇਜ਼ ਰਫ਼ਤਾਰ ਨੇ ਵਧਾਈ ਚਿੰਤਾ