ਪੜਚੋਲ ਕਰੋ
Liquorice Benefits: ਸਰੀਰਕ ਬਿਮਾਰੀਆਂ ਤੋਂ ਇਲਾਵਾ ਵਾਲਾਂ ਲਈ ਵੀ ਫਾਇਦੇਮੰਦ ਹੈ ਮੁਲੱਠੀ
Liquorice Benefits-ਮੁਲੱਠੀ 'ਚ ਮੌਜੂਦ ਗੁਣ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ, ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਸਰਦੀ ਅਤੇ ਖਾਂਸੀ ਤੋਂ ਰਾਹਤ ਤੇ ਵਾਲਾਂ ਲਈ ਵੀ ਫਾਇਦੇਮੰਦ ਹੈ।

Liquorice Benefits
1/7

ਮੁਲੱਠੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਸੀਂ ਮੁਲੱਠੀ ਦੀ ਚਾਹ ਪੀ ਸਕਦੇ ਹੋ ਜਾਂ ਸ਼ਹਿਦ ਅਤੇ ਘਿਓ ਦੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ।
2/7

ਮੁਲੱਠੀ ਪਾਚਨ ਤੰਤਰ ਨੂੰ ਸੁਧਾਰਦੀ ਹੈ। ਇਹ ਕਬਜ਼, ਪੇਟ ਦੀ ਜਲਣ ਅਤੇ ਸੋਜ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਮੰਨੀ ਜਾਂਦੀ ਹੈ।
3/7

ਸਰਦੀਆਂ ਦੇ ਮੌਸਮ ਵਿੱਚ ਖੰਘ ਦੀ ਸਮੱਸਿਆ ਆਮ ਹੁੰਦੀ ਹੈ, ਇਸ ਤੋਂ ਰਾਹਤ ਪਾਉਣ ਲਈ ਤੁਸੀਂ ਮੁਲੱਠੀ ਦਾ ਇੱਕ ਟੁਕੜਾ ਚੂਸ ਸਕਦੇ ਹੋ। ਇਹ ਖੰਘ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ।
4/7

ਹਿਚਕੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੈਂਡੀ ਦੀ ਤਰ੍ਹਾਂ ਮੁਲੱਠੀ ਦੇ ਟੁਕੜੇ ਨੂੰ ਚੂਸ ਸਕਦੇ ਹੋ। ਇਹ ਹਿਚਕੀ ਨੂੰ ਦੂਰ ਕਰਨ 'ਚ ਮਦਦਗਾਰ ਹੈ।
5/7

ਮੁਲੱਠੀ ਨੂੰ ਵਾਲਾਂ ਦੀ ਮਜ਼ਬੂਤੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ ਅਤੇ ਸੰਘਣੇ ਬਣਾ ਸਕਦੇ ਹੋ। ਇਸ ਦੇ ਲਈ ਮੁਲੱਠੀ ਦੇ ਪਾਊਡਰ ਨੂੰ ਪਾਣੀ 'ਚ ਭਿਓ ਕੇ ਸਿਰ 'ਤੇ ਲਗਾਓ। ਇਸ ਦੀ ਵਰਤੋਂ ਕਰਕੇ ਵਾਲਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
6/7

ਸਰੀਰ 'ਚ ਸੋਜ ਹੋਣ 'ਤੇ ਮੁਲੱਠੀ ਦੇ ਪਾਣੀ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਅਤੇ ਦਰਦ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
7/7

ਮੁਲੱਠੀ ਦਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
Published at : 06 Feb 2024 10:34 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਲੁਧਿਆਣਾ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
