Bomb Cyclone in US । ਅਮਰੀਕਾ 'ਚ ਸਾਈਕਲੋਨ ਦਾ ਕਹਿਰ, ਘਰਾਂ 'ਚ ਵੀ ਜੰਮੀ ਬਰਫ਼, 48 ਲੋਕਾਂ ਦੀ ਮੌਤ
Bomb Cyclone । ਅਮਰੀਕਾ 'ਚ ਸਾਈਕਲੋਨ ਦਾ ਕਹਿਰ, ਘਰਾਂ 'ਚ ਵੀ ਜੰਮੀ ਬਰਫ਼, 48 ਲੋਕਾਂ ਦੀ ਮੌਤ,ਇਕ ਪਾਸੇ ਚੀਨ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਐ ਤੇ ਦੂਜੇ ਪਾਸੇ ਅਮਰੀਕਾ ਮੌਸਮ ਦੀ ਮਾਰ ਝੱਲ ਰਿਹਾ ਐ....ਬੰਬ ਸਾਈਕਲੋਨ ਨੇ ਲੱਖਾਂ ਲੋਕਾ ਦੀ ਜ਼ਿੰਦਗੀ ਰੋਕ ਦਿੱਤੀ ਐ....ਲੋਕ ਆਪਣੇ ਘਰਾਂ ਦੇ ਅੰਦਰ ਕੈਦ ਹੋਣ ਲਈ ਮਜ਼ਬੂਰ ਨੇ....ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੰਬ ਸਾਈਕਲੋਨ ਨਾਲ 14 ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਠੱਪ ਹੋ ਚੁੱਕੀ ਤੇ ਤਾਪਮਾਨ-45 ਡਿਗਰੀ ਤਕ ਪਹੁੰਚ ਗਿਆ ਐ...ਤੇ ਦੂਜੇ ਪਾਸੇ ਹੁਣ ਤਕ 48 ਲੋਕਾਂ ਦੀ ਜਾਨ ਚੁੱਕੀ ਐ...ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਨਿਊਯਾਰਕ 'ਚ 27 ਮੌਤਾਂ ਹੋਈਆਂ ਨੇ...ਚਾਰੇ ਪਾਸੇ ਬਰਫ ਤੋਂ ਇਲਾਵਾ ਕੁਝ ਦਿਖਾਈ ਨਹੀਂ ਦੇ ਰਿਹਾ....ਸੜਕਾਂ ਤੋਂ ਲੈ ਕੇ ਘਰਾਂ ਦੇ ਅੰਦਰਲੇ ਹਿੱਸਿਆਂ 'ਚ ਵੀ ਬਰਫ ਜੰਮੀ ਹੋਈ ਐ...
ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ..ਉਧਰ ਨਿਊਯਾਰਕ ਦੀ ਗਵਰਨਰ ਕੈਥੀ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਐ...ਕਿਉਂਕਿ ਇੱਥੇ ਵੀ ਤਾਪਮਾਨ -45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਐ।...