ਪੜਚੋਲ ਕਰੋ

Gratuity Limit Hike: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਖਾਤਿਆਂ 'ਚ ਆਉਣਗੇ 25 ਲੱਖ ਰੁਪਏ  

ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਮਹਿੰਗਾਈ ਭੱਤਾ 50 ਪ੍ਰਤੀਸ਼ਤ ਤੋਂ ਵੱਧ ਹੋ ਗਿਆ ਹੈ। ਮਹਿੰਗਾਈ ਭੱਤੇ ਵਿੱਚ ਇਸ ਵਾਧੇ ਕਾਰਨ 1 ਜਨਵਰੀ, 2024 ਤੋਂ ਸੇਵਾਮੁਕਤੀ 'ਤੇ ਕੇਂਦਰੀ ਕਰਮਚਾਰੀਆਂ

Central Government Employees Gratuity: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਮਹਿੰਗਾਈ ਭੱਤਾ 50 ਪ੍ਰਤੀਸ਼ਤ ਤੋਂ ਵੱਧ ਹੋ ਗਿਆ ਹੈ। ਮਹਿੰਗਾਈ ਭੱਤੇ ਵਿੱਚ ਇਸ ਵਾਧੇ ਕਾਰਨ 1 ਜਨਵਰੀ, 2024 ਤੋਂ ਸੇਵਾਮੁਕਤੀ 'ਤੇ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੀ ਗ੍ਰੈਚੁਟੀ 25 ਲੱਖ ਰੁਪਏ ਹੋ ਗਈ ਹੈ, ਜੋ ਪਹਿਲਾਂ 20 ਲੱਖ ਰੁਪਏ ਸੀ। ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਮਿਲਣ ਵਾਲੀ 25 ਲੱਖ ਰੁਪਏ ਦੀ ਗ੍ਰੈਚੁਟੀ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਹ ਪੂਰੀ ਤਰ੍ਹਾਂ ਟੈਕਸ-ਮੁਕਤ ਹੈ। ਹਾਲਾਂਕਿ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਟੈਕਸ-ਮੁਕਤ ਗ੍ਰੈਚੁਟੀ ਸੀਮਾ ਸਿਰਫ 20 ਲੱਖ ਰੁਪਏ ਹੈ।

ਗ੍ਰੈਚੁਟੀ ਵਧਾ ਕੇ 25 ਲੱਖ ਰੁਪਏ 

ਮਨਿਸਟਰੀ ਆਫ ਪਰਸਨਲ, ਪਬਲਿਕ ਸ਼ਿਕਾਇਤ ਤੇ ਪੈਨਸ਼ਨ ਦੇ ਅਧੀਨ ਆਉਂਦੇ ਡਿਪਾਰਟਮੈਂਟ ਆਫ ਪੈਨਸ਼ਨ ਐਂਡ ਪੈਨਸ਼ਨਰਜ਼ ਵੈਲਫੇਅਰ ਨੇ ਆਫਿਸ ਮੈਮੋਰੰਡਮ ਜਾਰੀ ਕਰਕੇ 
ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ 50 ਪ੍ਰਤੀਸ਼ਤ ਤੱਕ ਪਹੁੰਚਣ ਤੋਂ ਬਾਅਦ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਗ੍ਰੈਚੁਟੀ ਦੀ ਵੱਧ ਤੋਂ ਵੱਧ ਸੀਮਾ ਨੂੰ ਵਧਾ ਦਿੱਤਾ ਹੈ। ਇਸ ਹੁਕਮ ਵਿੱਚ ਦੱਸਿਆ ਗਿਆ ਕਿ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੇ ਸਰਕਾਰ ਦੇ ਫੈਸਲੇ ਦੇ ਆਧਾਰ 'ਤੇ, ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) 2021 ਅਧੀਨ ਸੇਵਾਮੁਕਤੀ ਗ੍ਰੈਚੁਟੀ ਤੇ ਮੌਤ ਗ੍ਰੈਚੁਟੀ ਦੀ ਵੱਧ ਤੋਂ ਵੱਧ ਸੀਮਾ 25 ਪ੍ਰਤੀਸ਼ਤ ਵਧਾ ਦਿੱਤੀ ਗਈ ਹੈ ਤੇ ਇਹ 20 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਈ ਹੈ, ਜੋ 1 ਜਨਵਰੀ 2024 ਤੋਂ ਲਾਗੂ ਹੈ।

ਗ੍ਰੈਚੁਟੀ ਕੀ ਹੈ?
ਗ੍ਰੈਚੁਟੀ ਉਹ ਰਕਮ ਹੈ ਜੋ ਕਰਮਚਾਰੀਆਂ ਨੂੰ ਉਨ੍ਹਾਂ ਦੁਆਰਾ ਉਨ੍ਹਾਂ ਦੇ ਮਾਲਕ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਸਤਿਕਾਰ ਦੇ ਚਿੰਨ੍ਹ ਵਜੋਂ ਦਿੱਤੀ ਜਾਂਦੀ ਹੈ। ਇਹ ਕਰਮਚਾਰੀ ਨੂੰ ਸੰਗਠਨ ਵਿੱਚ ਉਸ ਦੀ ਲੰਬੀ ਸੇਵਾ ਦੇ ਬਦਲੇ, ਉਸ ਦੀ ਸੇਵਾਮੁਕਤੀ 'ਤੇ ਜਾਂ 5 ਸਾਲ ਦੀ ਮਿਆਦ ਤੋਂ ਬਾਅਦ ਕੰਪਨੀ ਛੱਡਣ 'ਤੇ ਦਿੱਤੀ ਜਾਂਦੀ ਹੈ। ਗ੍ਰੈਚੁਟੀ ਕਿਸੇ ਵੀ ਕਰਮਚਾਰੀ ਦੀ ਕੁੱਲ ਤਨਖਾਹ ਦਾ ਇੱਕ ਹਿੱਸਾ ਹੁੰਦੀ ਹੈ ਪਰ ਇਹ ਨਿਯਮਤ ਤੌਰ 'ਤੇ ਨਹੀਂ ਦਿੱਤੀ ਜਾਂਦੀ। ਇਸ ਦੀ ਬਜਾਏ ਜਦੋਂ ਕਰਮਚਾਰੀ ਕੰਪਨੀ ਛੱਡ ਦਿੰਦਾ ਹੈ ਤਾਂ ਇੱਕਮੁਸ਼ਤ ਭੁਗਤਾਨ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਗ੍ਰੈਚੁਟੀ ਦੀ ਗਣਨਾ ਕੀਤੀ ਜਾਂਦੀ
ਗ੍ਰੈਚੁਟੀ ਦੀ ਗਣਨਾ ਕਰਮਚਾਰੀ ਨੂੰ ਹਰ ਮਹੀਨੇ ਮਿਲਣ ਵਾਲੀ ਤਨਖਾਹ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਗ੍ਰੈਚੁਟੀ ਪ੍ਰਾਪਤ ਕਰਨ ਲਈ ਕਿਸੇ ਵੀ ਕਰਮਚਾਰੀ ਨੂੰ ਘੱਟੋ-ਘੱਟ 5 ਸਾਲ ਲਗਾਤਾਰ ਸੇਵਾ ਕਰਨੀ ਪੈਂਦੀ ਹੈ। ਹਾਲਾਂਕਿ, ਇਹ ਨਿਯਮ ਕਰਮਚਾਰੀ ਦੀ ਮੌਤ ਜਾਂ ਅਪਾਹਜਤਾ ਦੇ ਮਾਮਲੇ ਵਿੱਚ ਲਾਗੂ ਨਹੀਂ ਹੁੰਦਾ। 5 ਸਾਲਾਂ ਦੀ ਮਿਆਦ ਲਈ ਗ੍ਰੈਚੁਟੀ ਦੀ ਗਣਨਾ ਕਰਨ ਲਈ ਇੱਕ ਸਾਲ ਵਿੱਚ 240 ਦਿਨ ਕੰਮਕਾਜੀ ਦਿਨਾਂ ਵਜੋਂ ਗਿਣੇ ਜਾਂਦੇ ਹਨ। ਕਿਸੇ ਵੀ ਕਰਮਚਾਰੀ ਦੇ ਸੇਵਾਮੁਕਤ ਹੋਣ 'ਤੇ, ਸੇਵਾਮੁਕਤੀ ਲਈ ਯੋਗ ਬਣਨ 'ਤੇ, ਇੱਕੋ ਕੰਪਨੀ ਵਿੱਚ ਲਗਾਤਾਰ 5 ਸਾਲ ਸੇਵਾ ਕਰਨ ਤੋਂ ਬਾਅਦ ਅਸਤੀਫ਼ਾ ਦੇਣ 'ਤੇ, ਕਿਸੇ ਵੀ ਕਰਮਚਾਰੀ ਦੀ ਮੌਤ 'ਤੇ ਜਾਂ ਬਿਮਾਰੀ ਜਾਂ ਹਾਦਸੇ ਕਾਰਨ ਅਪੰਗਤਾ 'ਤੇ ਗ੍ਰੈਚੁਟੀ ਦਾ ਭੁਗਤਾਨ ਕੀਤਾ ਜਾਂਦਾ ਹੈ।

ਗ੍ਰੈਚੁਟੀ ਗਣਨਾ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ
ਹਾਲ ਹੀ ਵਿੱਚ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਪ੍ਰੀ-ਬਜਟ ਮੀਟਿੰਗ ਵਿੱਚ ਗ੍ਰੈਚੁਟੀ ਗਣਨਾ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ ਤਾਂ ਜੋ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਹੋਰ ਗ੍ਰੈਚੁਟੀ ਮਿਲ ਸਕੇ। ਇਨ੍ਹਾਂ ਸੰਗਠਨਾਂ ਨੇ ਵਿੱਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਗ੍ਰੈਚੁਟੀ ਭੁਗਤਾਨ ਦੀ ਗਣਨਾ ਸਾਲ ਵਿੱਚ 15 ਦਿਨਾਂ ਦੀ ਤਨਖਾਹ ਤੋਂ ਵਧਾ ਕੇ ਇੱਕ ਮਹੀਨੇ ਦੀ ਤਨਖਾਹ ਕੀਤੀ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਹੋਰ ਗ੍ਰੈਚੁਟੀ ਮਿਲ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
Advertisement
ABP Premium

ਵੀਡੀਓਜ਼

Jagjit Singh Dhallewal ਨੂੰ ਲੈ ਕੇ ਸੁਪਰੀਮ ਕੌਰਟ 'ਚ ਪੰਜਾਬ ਸਰਕਾਰ ਦਾ ਵੱਡਾ ਦਾਅਵਾDeep Sidhu ਦੇ ਭਰਾ ਨੇ ਦੱਸਿਆ ਕਿਉਂ ਨਹੀਂ ਲੜੀ ਗਿੱਦੜਬਾਹਾ ਦੀ ਚੋਣMela Maghi Nagar Kirtan | 40 ਸਿੰਘਾ ਜੀ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ ਗਿਆਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Embed widget