(Source: ECI/ABP News)
Ludhiana News: ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਪਟਾਕੇ ਚਲਾਉਣ ਨੂੰ ਲੈ ਹੋਈ ਖੂ*ਨੀ ਝੜਪ, ਦੁਕਾਨ 'ਚ ਵੜ੍ਹ ਕੀਤਾ ਭਿਆਨਕ ਹਮਲਾ
Ludhiana News: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਖੌਫਨਾਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨਾਲ ਦੋ ਧਿਰਾਂ ਵਿਚਾਲੇ ਖੂਨੀ ਝੜਪ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ। ਦਰਅਸਲ, ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਧਿਰਾਂ

Ludhiana News: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਖੌਫਨਾਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨਾਲ ਦੋ ਧਿਰਾਂ ਵਿਚਾਲੇ ਖੂਨੀ ਝੜਪ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ। ਦਰਅਸਲ, ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਧਿਰਾਂ ਨੇ ਇੱਕ-ਦੂਜੇ ਉੱਪਰ ਭਿਆਨਕ ਹਮਲਾ ਕਰ ਦਿੱਤਾ। ਮਾਮਲਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਇੱਕ ਦੂਜੇ 'ਤੇ ਬੇਸਬਾਲ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਸੜਕਾਂ 'ਤੇ ਖੁੱਲ੍ਹੇਆਮ ਇੱਟਾਂ ਅਤੇ ਪੱਥਰ ਸੁੱਟੇ ਗਏ।
ਝੜਪ 'ਚ ਦੋਵਾਂ ਧਿਰਾਂ ਦੇ ਕੁੱਲ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਰਾਤ 11 ਵਜੇ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀਆਂ।
ਦੁਕਾਨ ਦੇ ਬਾਹਰ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ
ਜਾਣਕਾਰੀ ਦਿੰਦੇ ਹੋਏ ਕੁਨਾਲ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਭਰਾ ਚੇਤਨ ਨੇ ਆਪਣੀ ਦੁਕਾਨ ਦੇ ਬਾਹਰ ਪਟਾਕੇ ਚਲਾਏ ਸਨ। ਇਸ ਤੋਂ ਨਾਰਾਜ਼ ਹੋ ਕੇ ਇਲਾਕੇ ਦੇ ਰਾਜ ਕੁਮਾਰ ਅਤੇ ਉਸ ਦੇ ਭਤੀਜੇ ਜਗਦੀਪ ਨੇ ਉਸ ਦੇ ਭਰਾ ਚੇਤਨ ਨਾਲ ਬਦਸਲੂਕੀ ਕੀਤੀ। ਅੱਜ ਇਸ ਮਾਮਲੇ ਵਿੱਚ ਕੋਈ ਸਮਝੌਤਾ ਹੋ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਰਾਜ ਕੁਮਾਰ 8 ਤੋਂ 10 ਵਿਅਕਤੀਆਂ ਨਾਲ ਉਸਦੇ ਭਰਾ ਚੇਤਨ ਦੀ ਰੇਡੀਮੇਡ ਦੀ ਦੁਕਾਨ ’ਤੇ ਆ ਗਿਆ ਅਤੇ ਜ਼ੋਰਦਾਰ ਲੜਾਈ ਸ਼ੁਰੂ ਕਰ ਦਿੱਤੀ।
ਲੜਾਈ ਸੀਸੀਟੀਵੀ 'ਚ ਕੈਦ
ਕੁਨਾਲ ਨੇ ਦੱਸਿਆ ਕਿ ਉਸ ਦੇ ਪੱਖ ਦੇ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੇ ਨਾਂ ਚੇਤਨ, ਗੌਰਵ ਅਤੇ ਗਗਨ ਹਨ। ਕੁਨਾਲ ਅਨੁਸਾਰ ਜਦੋਂ ਉਹ ਭਰਾ ਚੇਤਨ ਨੂੰ ਬਚਾ ਰਿਹਾ ਸੀ ਤਾਂ ਇੱਕ ਵਿਅਕਤੀ ਨੇ ਉਸ ਦੇ ਮੂੰਹ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਕੁਨਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਸ ਕੋਲ ਦੁਕਾਨ 'ਤੇ ਹਮਲਾ ਕਰਨ ਆਏ ਲੋਕਾਂ ਦੇ ਸੀਸੀਟੀਵੀ ਵੀ ਹਨ, ਜਿਸ ਨੂੰ ਉਹ ਦੁਕਾਨ ਖੁੱਲ੍ਹਣ ਤੋਂ ਬਾਅਦ ਜਨਤਕ ਕਰੇਗਾ।
ਦੂਜੇ ਪਾਸੇ ਦੂਸਰੀ ਧਿਰ ਦੇ ਰਾਜ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਸਦੇ ਘਰ ਦੇ ਬਾਹਰ ਚੇਤਨ ਪਟਾਕੇ ਚਲਾ ਰਿਹਾ ਸੀ। ਜਦੋਂ ਅਸੀਂ ਉਸ ਨੂੰ ਰੋਕਿਆ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਿਆ। ਉਸ ਨੇ ਆਪਣੇ ਪੈਰਾਂ 'ਤੇ ਪਟਾਕੇ ਚਲਾਏ। ਜਦੋਂ ਉਸ ਦੀ ਭੈਣ ਸੁਖਵਿੰਦਰ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੇ ਪੈਰ 'ਤੇ ਵੀ ਪਟਾਕੇ ਚਲਾ ਦਿੱਤੇ। ਅੱਜ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋਣਾ ਸੀ, ਇਸੇ ਦੌਰਾਨ ਚੇਤਨ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉਸ ਦਾ ਭਤੀਜਾ ਜਗਦੀਪ, ਭੈਣ ਸੁਖਵਿੰਦਰ ਅਤੇ ਉਹ ਖੁਦ ਜ਼ਖਮੀ ਹਨ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪਟਾਕੇ ਚਲਾਉਣ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਅੱਜ ਦੇਰ ਰਾਤ ਦੁਕਾਨਾਂ ਦੇ ਬਾਹਰ ਇੱਟਾਂ ਵੀ ਸੁੱਟੀਆਂ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
