ਇਨ੍ਹਾਂ ਪੰਜ ਗਲਤੀਆਂ ਕਰਕੇ ਤੁਹਾਡਾ ਲੀਵਰ ਹੋ ਸਕਦਾ ਖਰਾਬ, ਤੁਰੰਤ ਹੋ ਜਾਓ ਸਾਵਧਾਨ
Liver Health Mistakes : ਮਾਹਿਰਾਂ ਅਨੁਸਾਰ ਲੀਵਰ ਖੁਦ ਦੇ ਨੁਕਸਾਨ ਦੀ ਭਰਪਾਈ ਕਰਨ ਵਿੱਚ ਸਮਰੱਥ ਹੈ ਪਰ ਸਾਡੀਆਂ ਕੁਝ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਦੀ ਰੁਟੀਨ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
Liver Health Mistakes : ਲੀਵਰ ਸਾਡੇ ਸਰੀਰ ਦਾ ਸਭ ਤੋਂ ਕੀਮਤੀ ਅਤੇ ਜ਼ਰੂਰੀ ਅੰਗ ਹੈ। ਇਹ ਖੁਦ ਨੂੰ ਨੁਕਸਾਨ ਤੋਂ ਬਚਾ ਸਕਦਾ ਹੈ ਅਤੇ ਰੀਜੈਨਰੇਟ ਕਰ ਸਕਦਾ ਹੈ। ਜੇਕਰ ਲੀਵਰ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਇਹ ਕਦੇ ਵੀ ਬੁੱਢਾ ਨਹੀਂ ਹੋ ਸਕਦਾ ਹੈ। ਅਸੀਂ ਜੋ ਵੀ ਖਾਂਦੇ ਹਾਂ, ਲੀਵਰ ਇਸ ਦੇ ਪੌਸ਼ਟਿਕ ਤੱਤਾਂ ਨੂੰ ਫਿਲਟਰ ਕਰਕੇ ਸਰੀਰ ਦੇ ਬਾਕੀ ਹਿੱਸੇ ਵਿੱਚ ਪਹੁੰਚਾਉਂਦਾ ਹੈ ਅਤੇ ਗੰਦਗੀ ਨੂੰ ਬਾਹਰ ਕੱਢਦਾ ਹੈ। ਹਾਲਾਂਕਿ, ਸਾਡੀਆਂ ਕੁਝ ਗਲਤੀਆਂ ਇਸ ਸ਼ਕਤੀਸ਼ਾਲੀ ਅੰਗ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ 'ਚ ਸਾਨੂੰ ਕੁਝ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਅਜਿਹੀਆਂ 5 ਗਲਤੀਆਂ ਬਾਰੇ ਜੋ ਕਿ ਲੱਗਦੀਆਂ ਤਾਂ ਬਿਲਕੁਲ ਮਾਮੂਲੀ ਪਰ ਲੀਵਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ।
ਲੀਵਰ ਕਿਵੇਂ ਹੁੰਦਾ ਖਰਾਬ
ਮਾਹਿਰਾਂ ਅਨੁਸਾਰ ਲੀਵਰ ਖੁਦ ਦੇ ਨੁਕਸਾਨ ਦੀ ਭਰਪਾਈ ਕਰਨ ਵਿੱਚ ਸਮਰੱਥ ਹੈ ਪਰ ਸਾਡੀਆਂ ਕੁਝ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਦੀ ਰੁਟੀਨ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਇਨ੍ਹਾਂ ਆਦਤਾਂ ਕਰਕੇ ਲੀਵਰ ਵਾਰ-ਵਾਰ ਜ਼ਖਮੀ ਹੋ ਜਾਂਦਾ ਹੈ। ਇਸ ਵਿਚ ਛੋਟੇ-ਛੋਟੇ ਜ਼ਖ਼ਮ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਨੂੰ ਲਿਵਰ ਸਿਰੋਸਿਸ ਕਿਹਾ ਜਾਂਦਾ ਹੈ। ਇਸ ਨੂੰ ਇਗਨੋਰ ਕਰਨਾ ਲੀਵਰ ਫੇਲੀਅਰ ਜਾਂ ਲੀਵਰ ਸਿਰੋਸਿਸ ਦਾ ਕਾਰਨ ਬਣਦਾ ਹੈ।
ਲੀਵਰ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ
ਸਕਿਨ ਅਤੇ ਅੱਖਾਂ ਵਿੱਚ ਪੀਲਾਪਨ ਭਾਵ ਕਿ ਪੀਲੀਆ
ਪੇਟ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਵਾਰ-ਵਾਰ ਹੋਣਾ
ਪਿਸ਼ਾਬ ਦਾ ਰੰਗ ਗਹਿਰਾ ਪੀਲਾ ਹੋਣਾ
ਪੇਟ ਭਰਿਆ ਹੋਣਾ ਅਤੇ ਫੁਲਿਆ ਹੋਇਆ ਮਹਿਸੂਸ ਹੋਣਾ ਅਤੇ ਖਾਣਾ ਖਾਣ ਦਾ ਮਨ ਨਾ ਕਰਨਾ
ਪੈਰਾਂ ਵਿੱਚ ਸੋਜ ਆਉਣਾ
ਹਰ ਵੇਲੇ ਥਕਾਵਟ ਮਹਿਸੂਸ ਹੋਣਾ
ਸੁੱਕੀ ਸਕਿਨ ਅਤੇ ਉਸ 'ਤੇ ਨੀਲੇ ਨਿਸ਼ਾਨ
ਆਹ 5 ਗਲਤੀਆਂ ਹੋਣ 'ਤੇ ਖਰਾਬ ਹੁੰਦਾ ਲੀਵਰ
1. ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
2. ਬਿਨਾਂ ਸੋਚੇ-ਸਮਝੇ ਦਵਾਈਆਂ ਲੈਣਾ ਵੀ ਖਤਰਨਾਕ ਹੈ। ਇਹ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ।
3. ਸਿਗਰਟ, ਵੇਪਿੰਗ, ਹੁੱਕਾ, ਖੈਨੀ ਜਾਂ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਲੀਵਰ ਵਿੱਚ ਸੋਜ ਅਤੇ ਜ਼ਖ਼ਮ ਹੋ ਸਕਦੇ ਹਨ।
4. ਰਿਫਾਇੰਡ ਸ਼ੂਗਰ ਜਾਂ ਹਾਈ ਸ਼ੂਗਰ ਵਾਲਾ ਖਾਣਾ ਲੀਵਰ ਨੂੰ ਬਰਬਾਦ ਕਰ ਸਕਦਾ ਹੈ। ਇਸ ਕਾਰਨ ਲੀਵਰ ਵਿੱਚ ਫੈਟ ਜਮ੍ਹਾ ਹੋਣ ਲੱਗ ਜਾਂਦਾ ਹੈ ਜੋ ਕਿ ਨਾਨ ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ ਦਾ ਕਾਰਨ ਹੈ।
5. ਮੋਟਾਪਾ ਜਾਂ ਜ਼ਿਆਦਾ ਭਾਰ ਵੀ ਲੀਵਰ ਦੇ ਫੰਕਸ਼ਨ ਨੂੰ ਹੌਲੀ ਕਰ ਦਿੰਦਾ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )