Breaking News LIVE: ਭਾਰਤ 'ਚ ਕੋਰੋਨਾ ਵੈਕਸੀਨ ਡੋਜ਼ ਦਾ ਅੰਕੜਾ 10 ਕਰੋੜ ਤੋਂ ਪਾਰ
Punjab Breaking News, 21 October 2021 LIVE Updates: ਭਾਰਤ ਅੱਜ 10 ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਦਾ ਅੰਕੜਾ ਪਾਰ ਕਰ ਸਕਦਾ ਹੈ। ਇਸ ਉਪਲਬਧੀ ਦਾ ਜਸ਼ਨ ਮਨਾਉਣ ਲਈ ਕੇਂਦਰ ਸਰਕਾਰ ਨੇ ਖ਼ਾਸ ਤਿਆਰੀਆਂ ਕੀਤੀਆਂ ਹੋਈਆਂ ਹਨ।
LIVE
Background
Punjab Breaking News, 21 October 2021 LIVE Updates: ਦੇਸ਼ ਨੇ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਭਾਰਤ ਨੇ ਕੋਰੋਨਾ ਟੀਕੇ ਦੀ ਖੁਰਾਕ ਦਾ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਮੌਕੇ ਭਾਜਪਾ ਦੇਸ਼ ਵਿੱਚ ਜਸ਼ਨ ਮਨਾ ਰਹੀ ਹੈ। ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਇੰਨੀ ਤੇਜ਼ੀ ਨਾਲ ਇੰਨੀ ਵੱਡੀ ਸੰਖਿਆ ਨੂੰ ਛੂਹਿਆ ਹੈ।
ਇਸ ਉਪਲਬਧੀ ਦਾ ਜਸ਼ਨ ਮਨਾਉਣ ਲਈ ਕੇਂਦਰ ਸਰਕਾਰ ਨੇ ਖ਼ਾਸ ਤਿਆਰੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਅੰਕੜਾ ਪੂਰਾ ਹੁੰਦਿਆਂ ਹੀ ਇਸ ਦਾ ਐਲਾਨ ਕੀਤਾ ਜਾਵੇਗਾ। ਇਸ ਉਪਲਬਧੀ ਦਾ ਐਲਾਨ ਲਾਊਡ ਸਪਕੀਰ ਵਾਲ ਜਹਾਜ਼ਾਂ, ਬੰਦਰਗਾਹਾਂ, ਮੈਟਰੋ ਸਟੇਸ਼ਨਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ 'ਤੇ ਕੀਤਾ ਜਾਵੇਗਾ। ਦੱਸ ਦੇਈਏ ਕਿ ਜਿਸ ਸਮੇਂ ਭਾਰਤ 'ਚ 100 ਕਰੋੜ ਕੋਰੋਨਾ ਵੈਕਸੀਨ ਡੋਜ਼ ਦਾ ਅੰਕੜਾ ਪੂਰਾ ਹੋਵੇਗਾ ਉਸ ਸਮੇਂ ਇਕੱਠੇ ਸਾਰੇ ਰੇਲਵੇ ਸਟੇਸ਼ਨਾਂ, ਸਾਰੇ ਹਵਾਈ ਅੱਡਿਆਂ, ਸਾਰੀਆਂ ਫਲਾਇਟਾਂ, ਬੱਸ ਅੱਡਿਆਂ ਤੇ ਸਾਰੀਆਂ ਜਨਤਕ ਥਾਵਾਂ 'ਤੇ ਅਨਾਊਂਸਮੈਂਟ ਹੋਵੇਗੀ।
ਮਨਾਏਗਾ ਜਾਵੇਗਾ ਜਸ਼ਨ
ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਸਮੁੰਦਰ ਤਟਾਂ 'ਤੇ ਸ਼ਿਪ 'ਤੇ ਇਸ ਖਾਸ ਉਪਲਬਧੀ ਦਾ ਜਸ਼ਨ ਮਨਾਇਆ ਜਾਵੇਗਾ। ਸਿਹਤ ਕੇਂਦਰਾਂ ਤੇ ਸਿਹਤ ਕਾਰਕੁੰਨਾ 'ਤੇ ਫੁੱਲ ਬਰਸਾਏ ਜਾਣਗੇ। ਜਹਾਜ਼ ਕੰਪਨੀ ਸਪਾਇਸ ਜੈੱਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਨਾਲ 100 ਕਰੋੜ ਵੈਕਸੀਨ ਤੇ ਹੈਲਥ ਵਰਕਰਾਂ ਵਾਲੇ ਪੋਸਟਰ ਆਪਣੇ ਜਹਾਜ਼ਾਂ 'ਤੇ ਲਾਵੇਗੀ।
ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਬੀਜੇਪੀ ਕਰੇਗੀ ਸਨਮਾਨ
ਬੀਜੇਪੀ ਦੇ ਰਾਸ਼ਟਰੀ ਮਹਾਂਮੰਤਰੀ ਅਰੁਣ ਸਿੰਘ ਦਾ ਕਹਿਣਾ ਹੈ ਕਿ ਇਸ ਦਿਨ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਤੇ ਅਹੁਦੇਦਾਰ ਦੇਸ਼-ਭਰ 'ਚ ਇਸ ਨਾਲ ਸਬੰਧਤ ਸੇਵਾ ਕਾਰਜਾਂ 'ਚ ਜੁੜਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸਾਰੇ ਪ੍ਰਤੀਨਿਧੀ ਮੌਜੂਦ ਰਹਿਣਗੇ। ਉਹ ਕਰੀਬ ਹਰ ਥਾਂ ਦੇ ਵੈਕਸੀਨੇਸ਼ਨ ਸੈਂਟਰ 'ਤੇ ਜਾਣਗੇ ਤੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਨਗੇ।
ਰੋਜ਼ਾਨਾ ਸਕਾਰਾਤਮਕਤਾ ਦਰ 1.48 ਪ੍ਰਤੀਸ਼ਤ
ਰੋਜ਼ਾਨਾ ਸਕਾਰਾਤਮਕਤਾ ਦਰ 1.48 ਪ੍ਰਤੀਸ਼ਤ ਹੈ, ਜੋ ਪਿਛਲੇ 52 ਦਿਨਾਂ ਤੋਂ 3 ਪ੍ਰਤੀਸ਼ਤ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 48,08,665 ਖੁਰਾਕਾਂ ਦਿੱਤੀਆਂ ਗਈਆਂ।
ਐਕਟਿਵ ਮਾਮਲਿਆਂ ਦੀ ਗਿਣਤੀ 1,78,831
ਪਿਛਲੇ 24 ਘੰਟਿਆਂ ਵਿੱਚ, 17,561 ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,34,95,808 ਹੋ ਗਈ ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1,78,831 ਹੈ, ਜਦੋਂਕਿ ਹਫਤਾਵਾਰੀ ਪੌਜ਼ੇਟੀਵਿਟੀ 1.34 ਪ੍ਰਤੀਸ਼ਤ ਹੈ, ਜੋ ਪਿਛਲੇ 118 ਦਿਨਾਂ ਤੋਂ 3 ਪ੍ਰਤੀਸ਼ਤ ਤੋਂ ਘੱਟ ਹੈ।
ਕੋਰੋਨਾਵਾਇਰਸ ਦੇ 18,454 ਨਵੇਂ ਮਾਮਲੇ
ਦੇਸ਼ ਨੇ ਅੱਜ ਕੋਰੋਨਾ ਟੀਕਾਕਰਨ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 18,454 ਨਵੇਂ ਮਾਮਲੇ ਸਾਹਮਣੇ ਆਏ ਤੇ 160 ਲੋਕਾਂ ਦੀ ਮੌਤ ਹੋ ਗਈ। ਰਿਕਵਰੀ ਰੇਟ 98.15 ਫੀਸਦੀ ਹੈ, ਜੋ ਪਿਛਲੇ ਮਾਰਚ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
100 ਕਰੋੜ ਦਾ ਅੰਕੜਾ ਪਾਰ
ਦੇਸ਼ ਨੇ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਭਾਰਤ ਨੇ ਕੋਰੋਨਾ ਟੀਕੇ ਦੀ ਖੁਰਾਕ ਦਾ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਮੌਕੇ ਭਾਜਪਾ ਦੇਸ਼ ਵਿੱਚ ਜਸ਼ਨ ਮਨਾ ਰਹੀ ਹੈ। ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਇੰਨੀ ਤੇਜ਼ੀ ਨਾਲ ਇੰਨੀ ਵੱਡੀ ਸੰਖਿਆ ਨੂੰ ਛੂਹਿਆ ਹੈ।
ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਬੀਜੇਪੀ ਕਰੇਗੀ ਸਨਮਾਨ
ਬੀਜੇਪੀ ਦੇ ਰਾਸ਼ਟਰੀ ਮਹਾਂਮੰਤਰੀ ਅਰੁਣ ਸਿੰਘ ਦਾ ਕਹਿਣਾ ਹੈ ਕਿ ਇਸ ਦਿਨ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਤੇ ਅਹੁਦੇਦਾਰ ਦੇਸ਼-ਭਰ 'ਚ ਇਸ ਨਾਲ ਸਬੰਧਤ ਸੇਵਾ ਕਾਰਜਾਂ 'ਚ ਜੁੜਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸਾਰੇ ਪ੍ਰਤੀਨਿਧੀ ਮੌਜੂਦ ਰਹਿਣਗੇ। ਉਹ ਕਰੀਬ ਹਰ ਥਾਂ ਦੇ ਵੈਕਸੀਨੇਸ਼ਨ ਸੈਂਟਰ 'ਤੇ ਜਾਣਗੇ ਤੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਨਗੇ।