ਪੜਚੋਲ ਕਰੋ
ਆਓ ਜਾਣਦੇ ਹਾਂ ਦੁਨੀਆ ਦੇ ਉਨ੍ਹਾਂ ਦੇਸ਼ਾਂ ਬਾਰੇ ਜਿੱਥੇ ਭਾਰਤ ਦੇ ਵਿਦਿਆਰਥੀਆਂ ਨੂੰ ਮਿਲਦੀ ਮੁਫਤ ਸਿੱਖਿਆ

1/9

ਸਪੇਨ: ਸਪੇਨ ਵਿੱਚ ਕੋਈ ਮੁਫਤ ਸਿੱਖਿਆ ਨਹੀਂ, ਪਰ ਇੱਥੇ ਕੋਰਸ ਬਹੁਤ ਘੱਟ ਕੀਮਤ 'ਤੇ ਪੂਰਾ ਕੀਤਾ ਜਾ ਸਕਦਾ ਹੈ। ਇੱਥੇ ਵਿਦਿਆਰਥੀਆਂ ਨੂੰ ਟੌਪ ਪੱਧਰ ਦੀ ਸਿਖਿਆ ਦਿੱਤੀ ਜਾਂਦੀ ਹੈ।
2/9

ਬੈਲਜੀਅਮ: ਬੈਲਜੀਅਮ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਥੇ ਪੜ੍ਹ ਰਹੇ ਵਿਦਿਆਰਥੀਆਂ ਤੋਂ ਟਿਊਸ਼ਨ ਫੀਸਾਂ ਬਹੁਤ ਘੱਟ ਲਈਆਂ ਜਾਂਦੀਆਂ ਹਨ, ਨਾਲ ਹੀ ਕੋਰਸ ਪੂਰਾ ਕਰਨ ਤੋਂ ਬਾਅਦ ਇੱਕ ਚੰਗੀ ਪਲੇਸਮੈਂਟ ਵੀ ਯੂਨੀਵਰਸਿਟੀ ਵੱਲੋਂ ਪ੍ਰਦਾਨ ਕਰਵਾਈ ਜਾਂਦੀ ਹੈ।
3/9

ਆਸਟ੍ਰੀਆ: ਆਸਟ੍ਰੀਆ ਦੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਹੀ ਮਾਮੂਲੀ ਚਾਰਜ 'ਤੇ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਿਰਫ ਨਾਮਾਂਕਣ ਸਮੇਂ ਨਾਮਾਤਰ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਆਸਟਰੀਆ ਨੂੰ ਉੱਚ ਵਿਦਿਆ ਲਈ ਸਾਰੇ ਦੇਸ਼ਾਂ ਵਿੱਚੋਂ ਸਰਬੋਤਮ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਉੱਚ ਪੱਧਰੀ ਸਿੱਖਿਆ ਮਿਲਦੀ ਹੈ।
4/9

ਸਵੀਡਨ: ਸਵੀਡਿਸ਼ ਯੂਨੀਵਰਸਿਟੀ ਵੀ ਬਿਨਾਂ ਕਿਸੇ ਟਿਊਸ਼ਨ ਫੀਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ। ਇਹ ਨਿਯਮ ਸਵੀਡਿਸ਼ ਤੇ ਅੰਤਰਰਾਸ਼ਟਰੀ ਦੋਵਾਂ ਵਿਦਿਆਰਥੀਆਂ ਲਈ ਲਾਗੂ ਹੈ। ਜੇ ਤੁਸੀਂ ਕਿਸੇ ਸਵੀਡਿਸ਼ ਯੂਨੀਵਰਸਿਟੀ ਤੋਂ ਪੀਐਚਡੀ ਕਰਦੇ ਹੋ, ਤਾਂ ਤੁਹਾਨੂੰ ਆਪਣੀ ਖੋਜ ਪੂਰੀ ਕਰਨ ਲਈ ਪੈਸੇ ਵੀ ਮਿਲਦੇ ਹਨ। ਇਸ ਤੋਂ ਇਲਾਵਾ ਸਵੀਡਿਸ਼ ਯੂਨੀਵਰਸਟੀਆਂ ਬਾਹਰੋਂ ਆਏ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਪ੍ਰਦਾਨ ਕਰਦੀਆਂ ਹਨ।
5/9

ਨਾਰਵੇ: ਨਾਰਵੇ ਇੱਕ ਹੋਰ ਦੇਸ਼ ਹੈ ਜਿੱਥੇ ਤੁਹਾਨੂੰ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਜਾਂ ਡਾਕਟਰੇਟ ਡਿਗਰੀ ਪ੍ਰਾਪਤ ਕਰਨ ਲਈ ਇੱਕ ਪੈਸਾ ਵੀ ਖਰਚਣ ਦੀ ਲੋੜ ਨਹੀਂ। ਹਾਲਾਂਕਿ, ਜ਼ਿਆਦਾਤਰ ਨਾਰਵੇਈਅਨ ਕਾਲਜ ਨਾਰਵੇਈ ਭਾਸ਼ਾ ਵਿੱਚ ਪੜ੍ਹਾਉਂਦੇ ਹਨ। ਇਸੇ ਲਈ ਤੁਹਾਨੂੰ ਇੱਥੇ ਪੜ੍ਹਨ ਲਈ ਨਾਰਵੇਈ ਭਾਸ਼ਾ ਦੀ ਲੋੜ ਹੈ।
6/9

ਗ੍ਰੀਸ: ਯੂਨਾਨ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਡਾਕਟੋਰਲ ਦੀ ਡਿਗਰੀ ਲਈ ਕੋਈ ਜਾ ਸਕਦਾ ਹੈ। ਇੱਥੇ ਬਹੁਤ ਸਾਰੇ ਕੋਰਸ ਅੰਗ੍ਰੇਜ਼ੀ ਵਿੱਚ ਹਨ ਅਤੇ ਫੀਸ ਦੇ ਨਾਂ 'ਤੇ ਵਿਦਿਆਰਥੀਆਂ ਤੋਂ ਨਾਮਾਤਰ ਫੀਸ ਲਈ ਜਾਂਦੀ ਹੈ।
7/9

ਫਰਾਂਸ: ਫਰਾਂਸ ਇੱਕ ਬਹੁਤ ਹੀ ਸੁੰਦਰ ਦੇਸ਼ ਹੈ ਤੇ ਇਹ ਸਿੱਖਿਆ ਪ੍ਰਣਾਲੀ ਵਿੱਚ ਵੀ ਬਹੁਤ ਵਧੀਆ ਹੈ। ਇੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿੱਖਿਆ ਮੁਫਤ ਹੈ। ਫਰਾਂਸ ਵਿੱਚ 39 ਯੂਨੀਵਰਸਿਟੀਆਂ ਹਨ ਜੋ ਪੂਰੀ ਦੁਨੀਆ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ।
8/9

ਚੈੱਕ ਰਿਪਬਲਿਕ: ਦਵਾਈ, ਇੰਜਨੀਅਰਿੰਗ ਤੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਚੈੱਕ ਰਿਪਬਲਿਕ ਵਿੱਚ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਹਾਲਾਂਕਿ ਇਹ ਜਿਆਦਾਤਰ ਚੈੱਕ ਭਾਸ਼ਾ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ, ਇੱਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ਜੋ ਅੰਗਰੇਜ਼ੀ ਵਿੱਚ ਵੀ ਪੜ੍ਹਾਉਂਦੀਆਂ ਹਨ।
9/9

ਫਿਨਲੈਂਡ: ਫਿਨਲੈਂਡ ਵਿੱਚ ਪੋਸਟ ਗ੍ਰੈਜੂਏਟ ਤੇ ਡਾਕਟਰੇਲ ਅਧਿਐਨ ਮੁਫਤ ਹਨ। ਉਂਝ ਫਿਨਲੈਂਡ ਡਿਜ਼ਾਈਨਿੰਗ, ਆਰਕੀਟੈਕਚਰ, ਸੰਚਾਰ ਲਈ ਬਹੁਤ ਮਸ਼ਹੂਰ ਹੈ। ਇਸ ਦੇਸ਼ ਵਿੱਚ ਪੌਲੀਟੈਕਨਿਕ ਕਾਲਜ ਵੀ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
