ਪੜਚੋਲ ਕਰੋ
(Source: ECI/ABP News)
Long and Health Hair: ਮਜ਼ਬੂਤ ਤੇ ਸੰਘਣੇ ਵਾਲਾਂ ਲਈ ਇਹ ਛੋਟੇ-ਛੋਟੇ ਬੀਜ ਵਰਦਾਨ, ਇੰਝ ਕਰੋ ਵਰਤੋਂ
Fenugreek:ਜੇਕਰ ਤੁਸੀਂ ਵੀ ਮਜ਼ਬੂਤ, ਸੰਘਣੇ, ਲੰਬੇ ਵਾਲ ਚਾਹੁੰਦੇ ਹੋ ਤਾਂ ਅੱਜ ਜਾਣੋ ਕਿਵੇਂ ਕੁਦਰਤੀ ਢੰਗ ਦੇ ਨਾਲ ਤੁਸੀਂ ਆਪਣੀ ਇਹ ਇੱਛਾ ਨੂੰ ਪੂਰਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੋਈ ਮਹਿੰਗੇ ਸ਼ੈਂਪੂ,ਤੇਲ ਤੇ ਕੰਡੀਸ਼ਨਰ ਦੀ ਜ਼ਰੂਰਤ ਨਹੀਂ ਹੈ

( Image Source : Freepik )
1/7

ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਮੇਥੀ ਦੇ ਬੀਜਾਂ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾ ਸਕਦੇ ਹੋ। ਇਹ ਇੱਕ ਕੁਦਰਤੀ ਨੁਸਖਾ ਹੈ ਜਿਸ ਨਾਲ ਸਿਰਫ ਵਾਲਾਂ ਨੂੰ ਲਾਭ ਹੀ ਮਿਲੇਗਾ।
2/7

ਮੇਥੀ ਦਾਣਾ ਤੁਹਾਡੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਇਸ ਵਿੱਚ ਪ੍ਰੋਟੀਨ, ਆਇਰਨ, ਵਿਟਾਮਿਨ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਮਜ਼ਬੂਤ ਬਣਾ ਸਕਦੇ ਹੋ।
3/7

ਇਸ ਤੋਂ ਇਲਾਵਾ ਮੇਥੀ ਦੇ ਬੀਜ ਦਾ ਤੇਲ ਲਗਾਉਣ ਨਾਲ ਵੀ ਡੈਂਡਰਫ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਮੇਥੀ ਦੇ ਬੀਜ ਵਾਲਾਂ ਨੂੰ ਖਰਾਬ ਹੋਣ ਤੋਂ ਰੋਕਦਾ ਹੈ । ਇਸ 'ਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ, ਜਿਸ ਕਾਰਨ ਵਾਲਾਂ ਦਾ ਵਿਕਾਸ ਵਧਣ ਲੱਗਦਾ ਹੈ।
4/7

ਮੇਥੀ ਦੇ ਬੀਜ ਨੂੰ ਵਾਲਾਂ ਲਈ ਰਾਮਬਾਣ ਦੱਸਿਆ ਗਿਆ ਹੈ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ ਜਿਵੇਂ ਮੇਥੀ ਦੇ ਬੀਜਾਂ ਨੂੰ ਪਾਣੀ 'ਚ ਭਿਓ ਦਿਓ, ਫਿਰ ਇਸ ਨੂੰ ਪੀਸ ਕੇ ਪੇਸਟ ਬਣਾਓ, ਇਸ ਪੇਸਟ ਨੂੰ ਵਾਲਾਂ ਅਤੇ ਸਿਰ ਦੀ ਚਮੜੀ 'ਤੇ 30 ਮਿੰਟ ਤੱਕ ਲਗਾਓ ਅਤੇ ਫਿਰ ਵਾਲਾਂ ਨੂੰ ਧੋ ਲਓ, ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਵੇਗਾ।
5/7

ਮੇਥੀ ਦੇ ਦਾਣਿਆਂ ਨੂੰ ਤੇਲ ਵਿੱਚ ਗਰਮ ਕਰੋ, ਇਸ ਨੂੰ ਠੰਡਾ ਕਰੋ, ਇਸ ਤੇਲ ਨਾਲ ਆਪਣੇ ਵਾਲਾਂ ਅਤੇ ਸਿਰ ਦੀ ਚਮੜੀ ਦੀ ਮਾਲਿਸ਼ ਕਰੋ ਅਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ ਅਤੇ ਅਗਲੀ ਸਵੇਰ ਆਪਣੇ ਵਾਲਾਂ ਨੂੰ ਧੋ ਲਓ।
6/7

ਮੇਥੀ ਦੇ ਦਾਣਿਆਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ ਅਤੇ ਅਗਲੀ ਸਵੇਰ ਪਾਣੀ ਨਾਲ ਸਿਰ ਧੋ ਲਓ । ਇਸ ਤਰ੍ਹਾਂ ਕਰਨ ਨਾਲ ਵਾਲ ਵੀ ਮਜ਼ਬੂਤ ਹੁੰਦੇ ਹਨ ।
7/7

ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Published at : 28 Mar 2024 07:29 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
