Chandigarh: ਚੰਡੀਗੜ੍ਹ ਦੀਆਂ ਸੜਕਾਂ 'ਤੇ ਹੁਣ ਦੌੜਣਗੀਆਂ Electric Buses, ਟ੍ਰਾਇਲ ਸ਼ੁਰੂ
ਚੰਡੀਗੜ੍ਹ 'ਚ ਟ੍ਰਾਈਲ ਦੇ ਆਧਾਰ 'ਤੇ ਪੀਜੀਆਈ-ਮਨੀਮਾਜਰਾ ਮਾਰਗ 'ਤੇ ਮੱਧ ਮਾਰਗ ਰਾਹੀਂ ਇਲੈਕਟ੍ਰੋਨਿੰਕ ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ। ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨੀ ਪਵੇਗੀ।
ਚੰਡੀਗੜ੍ਹ: ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੁੱਧਵਾਰ ਨੂੰ ਰਾਜਭਵਨ ਤੋਂ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਦੀ ਪਹਿਲੀ ਇਲੈਕਟ੍ਰਿਕ ਬੱਸ ((Chandigarh Electric Buses)) ਨੂੰ ਹਰੀ ਝੰਡੀ ਦਿਖਾ ਕੇ ਸੈਕਟਰ 17 ਪੁਲਿਸ ਸਟੇਸ਼ਨ ਅਤੇ ਫਿਰ ਇੰਡੀਆ ਇੰਟਰਨੈਸ਼ਨਲ ਸੈਂਟਰ, ਚੰਡੀਗੜ੍ਹ ਦੀ ਯਾਤਰਾ ਕੀਤੀ।
ਫਿਲਹਾਲ, ਬੱਸ ਪੀਜੀਆਈ-ਮਨੀਮਾਜਰਾ (PGI-Manimajra) ਮਾਰਗ 'ਤੇ ਮੱਧ ਮਾਰਗ ਰਾਹੀਂ ਟ੍ਰਾਈਲ ਆਧਾਰ 'ਤੇ ਚੱਲੇਗੀ ਅਤੇ ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨੀ ਪਵੇਗੀ।
#Chandigarh becomes one of the few elite cities of India having ElectricBuses Flagged Off the first ElectricBus on trial from RajBhawan A fleet of 40 emissionfree &nonpolluting Ebusses will be running by October More such buses will be added to the existing fleet in phased manner pic.twitter.com/DP9XQItCqc
— V P Singh Badnore (@vpsbadnore) August 11, 2021
30 ਸਤੰਬਰ ਤੱਕ 19 ਹੋਰ ਇਲੈਕਟ੍ਰਿਕ ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੋਰ 20 ਅਕਤੂਬਰ ਤੱਕ ਹੋਰ 40 ਇਲੈਕਟ੍ਰਿਕ ਬੱਸਾਂ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਅਤੇ ਅਗਲੇ ਸਾਲ ਤੱਕ ਇਸ ਦੇ ਹਾਸਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਭਾਰੀ ਉਦਯੋਗ ਵਿਭਾਗ ਨੇ ਫੇਜ਼ -2 ਫੇਮ ਇੰਡੀਆ ਸਕੀਮ ਅਧੀਨ 80 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਹੈ।
40 ਬੱਸਾਂ ਦੀ ਪਹਿਲੀ ਲਾਟ ਲਈ ਮੈਸਰਜ਼ ਅਸ਼ੋਕ ਲੇਲੈਂਡ ਨਾਲ 10 ਸਾਲਾਂ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਇਕਰਾਰਨਾਮੇ ਦਾ ਮਾਡਲ ਕੁੱਲ ਲਾਗਤ ਦਾ ਇਕਰਾਰਨਾਮਾ ਹੈ ਅਤੇ ਆਪਰੇਟਰ/ਕੰਪਨੀ ਦੇ ਦਾਇਰੇ ਵਿੱਚ ਬੱਸਾਂ ਦੀ ਖਰੀਦ, ਢੁਕਵੀਂ ਗਿਣਤੀ ਵਿੱਚ ਚਾਰਜਰ ਲਗਾਉਣਾ, ਬੱਸਾਂ ਦੀ ਸਾਂਭ -ਸੰਭਾਲ, 10 ਸਾਲਾਂ ਲਈ ਡਰਾਈਵਰ ਮੁਹੱਈਆ ਕਰਨਾ ਸ਼ਾਮਲ ਹੈ। ਜਦੋਂਕਿ ਕਿਰਾਏ ਦੀ ਉਗਰਾਹੀ ਯਾਨੀ ਇਨ੍ਹਾਂ ਬੱਸਾਂ 'ਚ ਡ੍ਰਾਈਵਰ ਕੰਪਨੀ ਦਾ ਜਦੋਂ ਕੀ ਕੰਡਕਟਰ ਸੀਟੀਯੂ ਦਾ ਹੋਵੇਗਾ।
ਟਰਾਂਸਪੋਰਟ ਵਿਭਾਗ ਨੇ ਟ੍ਰਾਈਸਿਟੀ ਦੀਆਂ ਸਾਰੀਆਂ 358 ਡੀਜ਼ਲ ਬੱਸਾਂ ਨੂੰ 2027-2028 ਤੱਕ ਇਲੈਕਟ੍ਰਿਕ ਬੱਸਾਂ ਨਾਲ ਬਦਲਣ ਦੀ ਯੋਜਨਾ ਬਣਾਈ ਹੈ।
ਸੋਲਰ ਪਲਾਂਟ ਦਾ ਉਦਘਾਟਨ
ਇਸ ਦੇ ਨਾਲ ਹੀ ਵੀਪੀ ਬਦਨੌਰ ਨੇ ਸੈਕਟਰ -17 ਥਾਣੇ ਵਿੱਚ ਯੂਟੀ, ਚੰਡੀਗੜ੍ਹ ਦੇ 12 ਪੁਲਿਸ ਅਦਾਰਿਆਂ ਲਈ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਦੀ ਸਥਾਪਨਾ 1.62 ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ ਅਤੇ ਹਰੇਕ ਦੀ ਸਮਰੱਥਾ 325 ਕਿਲੋਵਾਟ ਹੈ। ਇਹ ਸੌਰ ਊਰਜਾ ਪਲਾਂਟ ਸਾਲਾਨਾ ਲਗਪਗ 4,22,500 ਕਿਲੋਵਾਟ (ਯੂਨਿਟ) ਬਿਜਲੀ ਪੈਦਾ ਕਰਨਗੇ।
ਇਹ ਵੀ ਪੜ੍ਹੋ: ISRO EOS-03 Launch: ISRO ਭਲਕੇ ਕਰੇਗਾ ਉਪਗ੍ਰਹਿ EOS-03 ਲਾਂਚ, ਜਾਣੋ ਇਸ ਦੀ ਵਿਸ਼ੇਸ਼ਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin