ਕੈਲਸ਼ੀਅਮ, ਵਿਟਾਮਿਨ ਡੀ-3 ਸਣੇ 49 ਦਵਾਈਆਂ ਕੁਆਲਿਟੀ ਟੈਸਟ 'ਚ ਹੋਈਆਂ ਫੇਲ੍ਹ, CDSCO ਦੀ ਰਿਪੋਰਟ 'ਚ ਪੈਰਾਸਿਟਾਮੋਲ ਫਿਰ ਸ਼ਾਮਲ
CDSCO ਨੇ ਦਵਾਈਆਂ ਦੀ ਗੁਣਵੱਤਾ ਬਾਰੇ ਸਤੰਬਰ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਕਫ ਸੀਰਪ, ਮਲਟੀਵਿਟਾਮਿਨ ਅਤੇ ਕੈਲਸ਼ੀਅਮ, ਵਿਟਾਮਿਨ ਡੀ3 ਸਮੇਤ ਐਂਟੀ-ਐਲਰਜੀ ਦਵਾਈਆਂ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ।
ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਸਤੰਬਰ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਕਫ ਸੀਰਪ, ਮਲਟੀਵਿਟਾਮਿਨ ਅਤੇ ਕੈਲਸ਼ੀਅਮ, ਵਿਟਾਮਿਨ ਡੀ 3 ਸਮੇਤ ਐਂਟੀ-ਐਲਰਜੀ ਦਵਾਈਆਂ ਸ਼ਾਮਲ ਹਨ, ਜੋ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਉਹ ਦਵਾਈਆਂ ਵੀ ਸ਼ਾਮਲ ਹਨ, ਜੋ ਡਾਕਟਰ ਆਮ ਤੌਰ 'ਤੇ ਮਰੀਜ਼ਾਂ ਨੂੰ ਦਿੰਦੇ ਹਨ। ਇਸ ਦੇ ਨਾਲ ਹੀ ਪੈਰਾਸੀਟਾਮੋਲ ਲਗਾਤਾਰ ਦੂਜੇ ਮਹੀਨੇ ਕੁਆਲਿਟੀ ਟੈਸਟ ਪਾਸ ਨਹੀਂ ਕਰ ਸਕੀ ਹੈ।
ਇਨ੍ਹਾਂ ਦਵਾਈਆਂ ਦੇ ਸੈਂਪਲ ਹੋਏ ਫੇਲ੍ਹ
CDSCO ਦੀ ਲਿਸਟ ਵਿੱਚ Omarin D Capsule, Nimesulide+Paracetamol, Calcium 500, Vitamin D3, Pantoprazole, Paracetamol Pediatric Oral Suspension, Aceclofenac, Cetirizine Syrup ਆਦਿ ਦਵਾਈਆਂ ਸ਼ਾਮਲ ਹਨ। ਲੋਕ ਆਮ ਤੌਰ 'ਤੇ ਪੇਟ, ਬੁਖਾਰ, ਖੰਘ ਅਤੇ ਦਰਦ ਲਈ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਸੂਚੀ ਵਿੱਚ ਕੁੱਲ 49 ਦਵਾਈਆਂ ਅਜਿਹੀਆਂ ਹਨ ਜੋ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋਈਆਂ ਹਨ। ਸੈਂਟਰਲ ਡਰੱਗ ਸਟੈਂਡਰਡ ਮੇਨਟੇਨੈਂਸ ਆਰਗੇਨਾਈਜ਼ੇਸ਼ਨ ਹਰ ਮਹੀਨੇ ਬਜ਼ਾਰ ਤੋਂ ਦਵਾਈਆਂ ਦੇ ਨਮੂਨੇ ਇਕੱਠੇ ਕਰਦੀ ਹੈ ਅਤੇ ਵੱਖ-ਵੱਖ ਮਾਪਦੰਡਾਂ 'ਤੇ ਉਨ੍ਹਾਂ ਦੀ ਜਾਂਚ ਕਰਦੀ ਹੈ।
ਕੀ ਹੈ ਦਵਾਈ ਦੇ ਫੇਲ੍ਹ ਹੋਣ ਦਾ ਮਤਲਬ?
DCGI ਰਾਜੀਵ ਸਿੰਘ ਰਘੂਵੰਸ਼ੀ ਨੇ ਕਿਹਾ ਕਿ ਜੇਕਰ ਕੋਈ ਦਵਾਈ ਟੈਸਟਿੰਗ ਪੈਰਾਮੀਟਰਸ ਵਿੱਚ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਨੂੰ ਸਟੈਂਡਰਡ ਕੁਆਲਿਟੀ ਦਾ ਨਹੀਂ ਕਿਹਾ ਜਾਂਦਾ। ਇਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਜਿਸ ਕੰਪਨੀ ਨੇ ਇਹ ਦਵਾਈ ਤਿਆਰ ਕੀਤੀ ਹੈ, ਉਸ ਕੰਪਨੀ ਦੀ ਦਵਾਈ ਉਸ ਬੈਚ ਦੇ ਸਟੈਂਡਰਡ ਮੁਤਾਬਕ ਨਹੀਂ ਹੈ। ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋਣ ਵਾਲੀਆਂ ਦਵਾਈਆਂ ਦੇ ਸੈਂਪਲ ਬਾਜ਼ਾਰ ਵਿੱਚ ਉਪਲਬਧ ਸਨ। ਉਨ੍ਹਾਂ ਦੇ ਨਮੂਨੇ ਬਾਜ਼ਾਰ ਤੋਂ ਲੈ ਕੇ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਹੜੀਆਂ ਸਟੈਂਡਰਜ ਕੁਆਲਿਟੀ ਦੇ ਮੁਤਾਬਕ ਨਹੀਂ ਹਨ, ਉਨ੍ਹਾਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ।
ਵੱਡੀ ਕੰਪਨੀਆਂ ਦੇ ਨਾਮ ਦੀ ਫੇਕ ਦਵਾਈਆਂ ਵੀ ਮਿਲੀਆਂ
ਸੀਡੀਐਸਸੀਓ ਦੀ ਰਿਪੋਰਟ ਵਿੱਚ ਚਾਰ ਅਜਿਹੀਆਂ ਦਵਾਈਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਿਸੇ ਹੋਰ ਕੰਪਨੀ ਵੱਲੋਂ ਇੱਕ ਵੱਡੀ ਕੰਪਨੀ ਦੇ ਨਾਂ ’ਤੇ ਤਿਆਰ ਕਰਕੇ ਬਾਜ਼ਾਰ ਵਿੱਚ ਭੇਜਿਆ ਗਿਆ ਸੀ। ਇਨ੍ਹਾਂ ਦਵਾਈਆਂ ਵਿੱਚ ਡਿਊਟੈਸਟਾਰਾਈਡ/ਟੈਮਸੁਲੋਸਿਨ, ਕੈਲਸ਼ੀਅਮ 500, ਵਿਟਾਮਿਨ ਡੀ3, ਪੈਂਟੋਪ੍ਰਾਜ਼ੋਲ ਅਤੇ ਨੈਂਡ੍ਰੋਲੋਨ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਹਰ ਮਹੀਨੇ ਬਾਜ਼ਾਰ ਤੋਂ ਵੱਖ-ਵੱਖ ਦਵਾਈਆਂ ਦੇ ਸੈਂਪਲਾਂ ਦੀ ਜਾਂਚ ਕਰਦੀ ਹੈ, ਜਿਸ ਤੋਂ ਬਾਅਦ ਹਰ ਮਹੀਨੇ ਕੁਆਲਿਟੀ ਟੈਸਟ ਦੀ ਰਿਪੋਰਟ ਜਾਰੀ ਕੀਤੀ ਜਾਂਦੀ ਹੈ।
ਪਿਛਲੇ ਮਹੀਨੇ ਫੇਲ੍ਹ ਹੋਈਆਂ ਸੀ ਇੰਨੀਆਂ ਦਵਾਈਆਂ
ਅਗਸਤ ਦੀ ਰਿਪੋਰਟ ਵਿੱਚ ਪੈਰਾਸੀਟਾਮੋਲ ਸਮੇਤ 53 ਦਵਾਈਆਂ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਸਟੈਂਡਰਡ ਕੁਆਲਿਟੀ ਅਨੁਸਾਰ ਦਵਾਈਆਂ ਦੀ ਘਾਟ ਕਾਰਨ ਕਈ ਲੋਕ ਮਾੜੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਡਾ: ਸਵਾਤੀ ਮਹੇਸ਼ਵਰੀ ਦਾ ਕਹਿਣਾ ਹੈ ਕਿ ਅਜਿਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦਰਅਸਲ, ਲਗਾਤਾਰ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਦਾ ਸੇਵਨ ਕਰਨ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
Check out below Health Tools-
Calculate Your Body Mass Index ( BMI )