(Source: ECI/ABP News)
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਕ੍ਰੌਲਿੰਗ, ਕਦੇ ਫਿਲਮਾਂ, ਕਦੇ ਗੇਮਾਂ...ਵਜ੍ਹਾ ਕੋਈ ਵੀ ਹੋਵੇ, ਘੰਟਿਆਂ ਤੱਕ ਫੋਨ 'ਤੇ ਰਹਿਣਾ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਬਹੁਤ ਬੁਰੀ ਆਦਤ ਹੈ। ਇਸ ਕਾਰਨ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਲੱਗੀ ਹੈ।

Digital dementia: ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਕ੍ਰੌਲਿੰਗ, ਕਦੇ ਫਿਲਮਾਂ, ਕਦੇ ਗੇਮਾਂ...ਵਜ੍ਹਾ ਕੋਈ ਵੀ ਹੋਵੇ, ਘੰਟਿਆਂ ਤੱਕ ਫੋਨ 'ਤੇ ਰਹਿਣਾ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਬਹੁਤ ਬੁਰੀ ਆਦਤ ਹੈ। ਇਸ ਕਾਰਨ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਲੱਗੀ ਹੈ। ਫੋਨ ਦੀ ਜ਼ਿਆਦਾ ਵਰਤੋਂ ਤੇ ਇਸ 'ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਨੌਜਵਾਨਾਂ ਦੀ ਯਾਦਾਸ਼ਤ ਬਿੱਲਕੁੱਲ ਘਟਦੀ ਜਾ ਰਹੀ ਹੈ।
ਇਸ ਡਿਜੀਟਲ ਯੁੱਗ ਵਿੱਚ, ਸਮਾਰਟਫ਼ੋਨ, ਟੈਬਲੇਟ, ਕੰਪਿਊਟਰ, ਟੀਵੀ ਤੇ ਹੋਰ ਬਹੁਤ ਸਾਰੇ ਡਿਜੀਟਲ ਉਪਕਰਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ। ਇਸ ਨਾਲ ਜ਼ਿੰਦਗੀ ਬਹੁਤ ਆਸਾਨ ਹੋ ਗਈ ਹੈ। ਵੱਖ-ਵੱਖ ਫੀਚਰ ਪ੍ਰਦਾਨ ਕਰਨ ਵਾਲੇ ਡਿਜੀਟਲ ਉਪਕਰਨਾਂ ਦੀ ਜ਼ਿਆਦਾ ਵਰਤੋਂ ਕਾਰਨ ਦਿਮਾਗ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਅੱਜਕੱਲ੍ਹ, ਡਿਜੀਟਲ ਡਿਮੈਂਸ਼ੀਆ ਦੇ ਬਹੁਤ ਸਾਰੇ ਲੱਛਣ ਨੌਜਵਾਨਾਂ ਤੇ ਬਾਲਗਾਂ ਵਿੱਚ ਜ਼ਿਆਦਾ ਦੇਖੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਕੰਮ ਕਰਨ ਤੇ ਪੜ੍ਹਾਈ ਕਰਨ ਵਿੱਚ ਮਨ ਨਹੀਂ ਲੱਗਦਾ।
ਭੁੱਲਣ ਦੀ ਵਧਦੀ ਸਮੱਸਿਆ
ਵਿਗਿਆਨਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਮਾਰਟਫ਼ੋਨ ਦਾ ਨੌਜਵਾਨਾਂ ਦੇ ਦਿਮਾਗ਼ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। 12 ਤੋਂ 15 ਘੰਟੇ ਮੋਬਾਈਲ ਦੀ ਵਰਤੋਂ ਕਰਨ ਕਾਰਨ ਨੌਜਵਾਨਾਂ ਵਿੱਚ ਇਕਾਗਰਤਾ ਦੀ ਕਮੀ ਤੇ ਭੁੱਲਣ ਦੀ ਸ਼ਿਕਾਇਤ ਦੇ ਮਾਮਲੇ ਵਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਕਰੀਨ ਟਾਈਮ ਦਿਨ 'ਚ 3 ਘੰਟੇ ਤੋਂ ਵੱਧ ਹੋਵੇ ਤਾਂ ਇਹ ਨਸ਼ਾ ਬਣ ਜਾਂਦਾ ਹੈ।
ਡਿਜੀਟਲ ਡਿਮੈਂਸ਼ੀਆ ਕੀ ਹੈ?
ਡਿਜੀਟਲ ਕ੍ਰਾਂਤੀ ਦੀ ਦੁਨੀਆ ਵਿੱਚ, ਲੋਕ ਉੱਠਦੇ, ਖਾਂਦੇ, ਪੀਂਦੇ, ਬੈਠਦੇ ਹਰ ਸਮੇਂ ਆਪਣੇ ਫੋਨ 'ਤੇ ਨਜ਼ਰ ਰੱਖਦੇ ਹਨ। ਫੋਨ ਦੀ ਜ਼ਿਆਦਾ ਵਰਤੋਂ ਤੇ ਇਸ 'ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਲੋਕਾਂ ਨੂੰ ਇਕਾਗਰਤਾ ਤੇ ਭੁੱਲਣ ਦੀ ਆਦਤ ਪੈ ਗਈ ਹੈ। ਇਸ ਦੇ ਨਾਲ ਹੀ ਉਹ ਵਰਚੁਅਲ ਦੁਨੀਆ ਵਿੱਚ ਰਹਿਣ ਦਾ ਸੁਪਨਾ ਲੈਣ ਲੱਗਦੇ ਹਨ।
ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ
ਸੌਣ ਤੋਂ ਇੱਕ ਘੰਟਾ ਪਹਿਲਾਂ ਡਿਜੀਟਲ ਡੀਟੌਕਸ ਦਾ ਨਿਯਮ ਅਪਣਾ ਲੈਣਾ ਚਾਹੀਦਾ ਹੈ। ਸਕਰੀਨ ਟਾਈਮ ਸੈੱਟ ਕਰਨ ਦੇ ਨਾਲ-ਨਾਲ ਬ੍ਰੇਕ ਵੀ ਲੈਣਾ ਚਾਹੀਦਾ ਹੈ। ਵਰਚੁਅਲ ਦੁਨੀਆ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਵਿਅਕਤੀ ਨੂੰ ਨਿਯਮਿਤ ਤੌਰ 'ਤੇ 7-8 ਘੰਟੇ ਸੌਣਾ ਚਾਹੀਦਾ ਹੈ ਤੇ ਸਕ੍ਰੀਨ ਦਾ ਸਮਾਂ 3 ਘੰਟੇ ਤੋਂ ਘੱਟ ਰੱਖਣਾ ਚਾਹੀਦਾ ਹੈ। ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਨੂੰ ਵੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
