ਪੜਚੋਲ ਕਰੋ
ਰੋਜ਼ਾਨਾ ਸਵੇਰੇ ਸਰੀਰ ਨੂੰ ਦਿਓ 20-25 ਮਿੰਟ! ਸਰੀਰ 'ਚ ਨਜ਼ਰ ਆਉਣਗੇ ਚਮਤਕਾਰੀ ਬਦਲਾਅ
ਅੱਜ ਤੋਂ ਹੀ ਸਵੇਰ ਦੀ ਸੈਰ ਸ਼ੁਰੂ ਕਰ ਦਿਓ ਕਿਉਂਕਿ ਸਵੇਰ ਦੀ ਸੈਰ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਵੇਰ ਦੀ ਸੈਰ ਕਰਨ ਨਾਲ ਤੁਸੀਂ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ।

Morning Walk Benefits
1/7

Morning Walk Benefits: ਕੀ ਤੁਸੀਂ ਸਵੇਰ ਦੀ ਸੈਰ ਲਈ ਜਾਂਦੇ ਹੋ? ਜੇਕਰ ਨਹੀਂ ਤਾਂ ਅੱਜ ਤੋਂ ਹੀ ਸਵੇਰ ਦੀ ਸੈਰ ਸ਼ੁਰੂ ਕਰ ਦਿਓ ਕਿਉਂਕਿ ਸਵੇਰ ਦੀ ਸੈਰ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਵੇਰ ਦੀ ਸੈਰ ਕਰਨ ਨਾਲ ਤੁਸੀਂ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ। ਇਸ ਨਾਲ ਤਣਾਅ ਘੱਟ ਜਾਂਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
2/7

ਇਸ ਤੋਂ ਇਲਾਵਾ ਸਵੇਰ ਦੀ ਸੈਰ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹੋ ਤਾਂ ਇਹ ਕਈ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਦਰਅਸਲ, ਸਵੇਰ ਦੀ ਸੈਰ ਨਾਲ ਸਰੀਰ ਵਿੱਚ ਖੂਨ ਦਾ ਪ੍ਰਵਾਹ ਵਧਦਾ ਹੈ ਤੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਜਾਣੋ ਰੋਜ਼ ਸਵੇਰੇ 20-25 ਮਿੰਟ ਸੈਰ ਕਰਨ ਦੇ ਫਾਇਦੇ...
3/7

ਰੋਜ਼ਾਨਾ ਸਵੇਰੇ ਸੈਰ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਜੇਕਰ ਤੁਸੀਂ ਹਫਤੇ 'ਚ ਘੱਟੋ-ਘੱਟ 5 ਦਿਨ ਸਵੇਰ ਦੀ ਸੈਰ ਕਰਦੇ ਹੋ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਹੋ ਸਕਦਾ ਹੈ। ਸੈਰ ਕਰਨ ਨਾਲ ਜ਼ੁਕਾਮ ਤੇ ਫਲੂ ਆਦਿ ਦਾ ਖਤਰਾ ਘੱਟ ਜਾਂਦਾ ਹੈ। ਜੇਕਰ ਤੁਸੀਂ ਅਕਸਰ ਬਿਮਾਰ ਰਹਿੰਦੇ ਹੋ ਤਾਂ ਰੋਜ਼ਾਨਾ ਸੈਰ ਕਰਨ ਦੀ ਆਦਤ ਬਣਾਓ। ਇਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ।
4/7

ਸਿਹਤਮੰਦ ਰਹਿਣ ਲਈ ਸਰੀਰ ਵਿੱਚ ਖੂਨ ਦਾ ਸੰਚਾਰ ਬਿਹਤਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਖੂਨ ਦਾ ਸੰਚਾਰ ਠੀਕ ਹੁੰਦਾ ਹੈ, ਤਾਂ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੁੰਦਾ ਹੈ। ਖੂਨ ਦਾ ਸੰਚਾਰ ਸਹੀ ਹੋਣ ਨਾਲ ਬਲੱਡ ਕਲੌਟ ਦਾ ਖ਼ਤਰਾ ਘੱਟ ਜਾਂਦਾ ਹੈ। ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਲਈ ਰੋਜ਼ਾਨਾ ਸੈਰ ਕਰੋ।
5/7

ਤੁਸੀਂ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਹਰ ਰੋਜ਼ ਸਵੇਰੇ ਸੈਰ ਵੀ ਕਰ ਸਕਦੇ ਹੋ। ਸਵੇਰੇ ਸੈਰ ਕਰਨ ਨਾਲ ਲੱਤਾਂ ਤੇ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤਹੁੰਦੀਆਂ ਹਨ। ਪੈਦਲ ਚੱਲਣ ਨਾਲ ਮਸਲਜ਼ ਟੋਨ ਵੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਸੈਰ ਕਰਦੇ ਹੋ ਤਾਂ ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਪਰ ਜੇਕਰ ਤੁਹਾਡੇ ਗੋਡਿਆਂ ਜਾਂ ਸਰੀਰ ਦੇ ਕਿਸੇ ਹਿੱਸੇ 'ਚ ਦਰਦ ਹੈ ਤਾਂ ਜ਼ਿਆਦਾ ਪੈਦਲ ਚੱਲਣ ਤੋਂ ਬਚੋ।
6/7

ਰੋਜ਼ਾਨਾ ਸਵੇਰ ਦੀ ਸੈਰ ਕਰਨ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਤਣਾਅ ਤੇ ਡਿਪਰੈਸ਼ਨ ਘੱਟ ਹੁੰਦਾ ਹੈ। ਸੈਰ ਕਰਨ ਨਾਲ ਐਂਡੋਰਫਿਨ ਤੇ ਸੇਰੋਟੋਨਿਨ ਨਿਕਲਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਡਿਪਰੈਸ਼ਨ ਤੇ ਤਣਾਅ ਤੋਂ ਬਚਣ ਲਈ ਤੁਹਾਨੂੰ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ।
7/7

ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸੈਰ ਲਈ ਜਾਓ। ਸੈਰ ਕਰਨ ਨਾਲ ਖੁਸ਼ੀ ਦੇ ਹਾਰਮੋਨ ਨਿਕਲਦੇ ਹਨ। ਇਹ ਤਣਾਅ ਤੇ ਉਦਾਸੀ ਦੇ ਲੱਛਣਾਂ ਨੂੰ ਘਟਾਉਂਦੇ ਹਨ। ਰੋਜ਼ਾਨਾ ਸਵੇਰ ਦੀ ਸੈਰ ਕਰਨ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਏਗੀ। ਦੱਸ ਦੇਈਏ ਕਿ ਸੈਰ ਕਰਨ ਨਾਲ ਨੀਂਦ ਦੇ ਹਾਰਮੋਨ ਮੇਲਾਟੋਨਿਨ ਦਾ ਪ੍ਰਭਾਵ ਵਧਦਾ ਹੈ, ਜਿਸ ਨਾਲ ਸੌਣਾ ਆਸਾਨ ਹੋ ਜਾਂਦਾ ਹੈ।
Published at : 10 Sep 2023 12:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
