Punjab News: ਖੇਡ ਦੇ ਮੈਦਾਨ 'ਚ ਮੱਚੀ ਹਫੜਾ-ਦਫੜੀ, ਖਿਡਾਰੀਆਂ 'ਚ ਜੰਮ ਕੇ ਚੱਲੇ ਲੱਤਾਂ-ਮੁੱਕੇ, ਵਗ੍ਹਾ ਮਾਰੀਆਂ ਕੁਰਸੀਆਂ...
Bathinda News: ਪੰਜਾਬ ਦੇ ਬਠਿੰਡਾ ਵਿੱਚ ਇੰਟਰ-ਯੂਨੀਵਰਸਿਟੀ ਪ੍ਰੋਗਰਾਮ ਦੌਰਾਨ ਤਾਮਿਲਨਾਡੂ ਦੇ ਕਬੱਡੀ ਖਿਡਾਰੀਆਂ 'ਤੇ ਸ਼ੁੱਕਰਵਾਰ ਨੂੰ ਹਮਲਾ ਹੋਇਆ। ਇਸ ਮਾਮਲੇ 'ਤੇ ਤਾਮਿਲਨਾਡੂ ਦੇ ਡਿਪਟੀ ਸੀਐਮ ਉਧਯਨਿਧੀ ਸਟਾਲਿਨ ਨੇ ਵੀ

Bathinda News: ਪੰਜਾਬ ਦੇ ਬਠਿੰਡਾ ਵਿੱਚ ਇੰਟਰ-ਯੂਨੀਵਰਸਿਟੀ ਪ੍ਰੋਗਰਾਮ ਦੌਰਾਨ ਤਾਮਿਲਨਾਡੂ ਦੇ ਕਬੱਡੀ ਖਿਡਾਰੀਆਂ 'ਤੇ ਸ਼ੁੱਕਰਵਾਰ ਨੂੰ ਹਮਲਾ ਹੋਇਆ। ਇਸ ਮਾਮਲੇ 'ਤੇ ਤਾਮਿਲਨਾਡੂ ਦੇ ਡਿਪਟੀ ਸੀਐਮ ਉਧਯਨਿਧੀ ਸਟਾਲਿਨ ਨੇ ਵੀ ਪ੍ਰਤੀਕਿਰਿਆ ਦਿੱਤੀ। ਦਾਅਵਾ ਕੀਤਾ ਜਾ ਰਿਹਾ ਹੈ ਕਬੱਡੀ ਮੈਚ ਦੌਰਾਨ ਵਿਰੋਧੀ ਟੀਮ ਨੇ ਮਹਿਲਾ ਖਿਡਾਰੀਆਂ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਬਹੁਤ ਹੰਗਾਮਾ ਹੋਇਆ ਅਤੇ ਕੁਰਸੀਆਂ ਦੀ ਤੋੜ ਫੋੜ ਵੀ ਕੀਤੀ ਗਈ।
ਦਰਅਸਲ, ਮੈਚ ਰੈਫਰੀ ਦੇ ਇੱਕ ਫੈਸਲੇ ਤੋਂ ਖਿਡਾਰੀਆਂ ਦੇ ਨਾਖੁਸ਼ ਹੋਣ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ। ਮਦਰ ਟੈਰੇਸਾ ਯੂਨੀਵਰਸਿਟੀ, ਪੇਰੀਆਰ ਯੂਨੀਵਰਸਿਟੀ, ਅਲਗੱਪਾ ਯੂਨੀਵਰਸਿਟੀ ਅਤੇ ਭਾਰਥਿਅਰ ਯੂਨੀਵਰਸਿਟੀ ਵਰਗੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਐਥਲੀਟ 'ਉੱਤਰੀ ਜ਼ੋਨ ਇੰਟਰ ਯੂਨੀਵਰਸਿਟੀ ਐਂਡ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ (ਮਹਿਲਾ) ਚੈਂਪੀਅਨਸ਼ਿਪ 2024-25' ਵਿੱਚ ਭਾਗ ਲੈ ਰਹੇ ਸੀ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਖਿਡਾਰੀਆਂ 'ਤੇ ਪਹਿਲਾਂ ਇੱਕ ਵਿਰੋਧੀ ਟੀਮ ਦੇ ਖਿਡਾਰੀਆਂ ਨੇ ਹਮਲਾ ਕੀਤਾ। ਬਾਅਦ ਵਿੱਚ ਦਰਭੰਗਾ ਯੂਨੀਵਰਸਿਟੀ ਨਾਲ ਮੈਚ ਦੌਰਾਨ, ਮਦਰ ਟੈਰੇਸਾ ਯੂਨੀਵਰਸਿਟੀ ਵਿਰੁੱਧ 'ਫਾਊਲ ਅਟੈਕ' ਕਾਰਨ ਵਿਵਾਦ ਖੜ੍ਹਾ ਹੋ ਗਿਆ। ਇੱਕ ਕਬੱਡੀ ਮੈਚ ਦੇ ਰੈਫਰੀ ਨੇ ਮਦਰ ਟੈਰੇਸਾ ਟੀਮ ਦੇ ਇੱਕ ਮੈਂਬਰ 'ਤੇ ਹਮਲਾ ਕਰ ਦਿੱਤਾ, ਜਦੋਂ ਕਿ ਖਿਡਾਰੀ ਇੱਕ ਗਲਤ ਅਪੀਲ 'ਤੇ ਬਹਿਸ ਕਰ ਰਹੇ ਸਨ।
It is shocking that Tamil Nadu women players who went to play Kabaddi in Punjab were attacked. The attack took place during a Kabadi match between Punjab and Tamil Nadu. I urge the Punjab Chief Minister Bhagwant Mann ji to take appropriate enquiry and action on attackers.… pic.twitter.com/vIZrG0EsVn
— Devakumaar (@DevakumaarOffcl) January 24, 2025
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਖਿਡਾਰੀਆਂ ਨੂੰ ਕੁਝ ਲੋਕਾਂ ਨਾਲ ਝੜਪ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਅਧਿਕਾਰੀ ਸਨ ਜਾਂ ਦਰਸ਼ਕ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕੁਰਸੀਆਂ ਵੀ ਸੁੱਟੀਆਂ ਗਈਆਂ ਅਤੇ ਉਹ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰਦੇ ਦੇਖੇ ਜਾ ਸਕਦੇ ਸਨ।
ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਦਾ ਬਿਆਨ ਵੀ ਇਸ ਪੂਰੇ ਮਾਮਲੇ 'ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਸੁਰੱਖਿਅਤ ਹਨ ਅਤੇ ਜਲਦੀ ਹੀ ਵਾਪਸ ਆ ਜਾਣਗੀਆਂ।
ਉਨ੍ਹਾਂ ਨੇ ਕਿਹਾ- ਅੱਜ ਸਵੇਰੇ (24 ਜਨਵਰੀ) ਇੱਕ ਛੋਟੀ ਜਿਹੀ ਘਟਨਾ ਵਾਪਰੀ। ਮੈਂ ਸਰੀਰਕ ਸਿੱਖਿਆ ਦੇ ਡਾਇਰੈਕਟਰ, ਸ਼੍ਰੀ ਕਲੈਯਾਰਾਸੀ ਨਾਲ ਗੱਲ ਕੀਤੀ ਹੈ। ਹੁਣ ਸਭ ਕੁਝ ਕਾਬੂ ਵਿੱਚ ਹੈ। ਕੋਈ ਵੱਡੀ ਸੱਟ ਜਾਂ ਕੁਝ ਵੀ ਨਹੀਂ ਹੈ। ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਉਹ ਦਿੱਲੀ ਵਾਪਸ ਆ ਜਾਣਗੇ ਅਤੇ ਅੱਜ ਰਾਤ ਦਿੱਲੀ ਹਾਊਸ (ਦਿੱਲੀ ਵਿੱਚ ਤਾਮਿਲਨਾਡੂ ਹਾਊਸ) ਵਿੱਚ ਰਹਿਣਗੇ। ਉਹ ਪਰਸੋਂ ਰਾਤ ਨੂੰ ਦਿੱਲੀ ਤੋਂ ਰਵਾਨਾ ਹੋਣਗੇ। ਉਹ ਬਹੁਤ ਜਲਦੀ ਚੇਨਈ ਪਹੁੰਚ ਜਾਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
