(Source: ECI/ABP News/ABP Majha)
Alcohol In Plane: ਜਹਾਜ਼ 'ਚ ਸ਼ਰਾਬ ਪੀਣ ਨਾਲ ਦਿਲ 'ਤੇ ਪੈ ਸਕਦਾ ਬੂਰਾ ਅਸਰ, ਜੇਕਰ ਤੁਸੀਂ ਵੀ ਹੋ ਅਣਜਾਣ ਤਾਂ ਪੜ੍ਹ ਲਓ ਆਹ ਖ਼ਬਰ
Alcohol In Plane: ਜੇਕਰ ਤੁਸੀਂ ਜਹਾਜ਼ ਵਿੱਚ ਸ਼ਰਾਬ ਪੀਂਦੇ ਹੋ, ਤਾਂ ਤੁਹਾਡੇ ਦਿਲ ਨੂੰ ਖਤਰਾ ਹੋ ਸਕਦਾ ਹੈ। ਜਰਮਨੀ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ।
Alcohol In Plane: ਬਹੁਤ ਸਾਰੇ ਲੋਕ ਹਵਾਈ ਜਹਾਜ਼ ਵਿਚ ਸਫਰ ਕਰਨ ਵੇਲੇ ਸ਼ਰਾਬ ਪੀਣਾ ਪਸੰਦ ਕਰਦੇ ਹਨ। ਖਾਸ ਤੌਰ 'ਤੇ ਜੇਕਰ ਸਫ਼ਰ ਅੱਠ ਤੋਂ ਦਸ ਘੰਟੇ ਜਾਂ ਇਸ ਤੋਂ ਵੱਧ ਦਾ ਹੋਵੇ ਤਾਂ ਲੋਕ ਟਾਈਮ ਪਾਸ ਕਰਨ ਅਤੇ ਮਨ ਲਾਉਣ ਲਈ ਜਹਾਜ਼ ਵਿਚ ਸ਼ਰਾਬ ਪੀਂਦੇ ਹਨ। ਪਰ ਜਹਾਜ਼ ਵਿਚ ਸ਼ਰਾਬ ਪੀਣ ਨਾਲ ਤੁਹਾਡੇ ਦਿਲ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਸਬੰਧ ਵਿਚ ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਕਿਹਾ ਗਿਆ ਹੈ ਕਿ ਜਹਾਜ਼ ਵਿਚ ਸ਼ਰਾਬ ਪੀਣਾ ਤੁਹਾਡੇ ਦਿਲ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਆਓ ਜਾਣਦੇ ਹਾਂ ਖੋਜ ਕੀ ਕਹਿੰਦੀ ਹੈ।
ਜਰਮਨੀ ਦੇ ਕੋਲੋਨ ਸਥਿਤ ਏਰੋਸਪੇਸ ਸੈਂਟਰ 'ਚ ਇੰਸਟੀਚਿਊਟ ਆਫ ਏਰੋਸਪੇਸ ਮੈਡੀਸਨ ਦੇ ਡਾਕਟਰਾਂ ਦੁਆਰਾ ਕੀਤੀ ਗਈ ਖੋਜ 'ਚ ਕਿਹਾ ਗਿਆ ਹੈ ਕਿ ਜੇਕਰ ਯਾਤਰੀ ਜਹਾਜ਼ 'ਚ ਸ਼ਰਾਬ ਪੀ ਕੇ ਸੌਂ ਜਾਂਦੇ ਹਨ ਤਾਂ ਜਹਾਜ਼ 'ਚ ਹਵਾ ਦਾ ਦਬਾਅ ਘੱਟ ਹੋਣ ਕਰਕੇ ਉਨ੍ਹਾਂ ਦੇ ਸਰੀਰ 'ਚ ਖੂਨ ਦੀ ਆਕਸੀਜਨ ਘੱਟ ਜਾਂਦੀ ਹੈ ਅਤੇ ਦਿਲ ਦੀ ਧੜਕਣ ਵਧ ਜਾਂਦੀ ਹੈ।
ਰਿਸਰਚ ਕਹਿੰਦੀ ਹੈ ਕਿ ਅਜਿਹਾ ਸਿਰਫ ਕਮਜ਼ੋਰ ਅਤੇ ਬੁੱਢੇ ਲੋਕਾਂ ਨਾਲ ਹੀ ਨਹੀਂ ਹੁੰਦਾ ਸਗੋਂ ਜਵਾਨ ਅਤੇ ਸਿਹਤਮੰਦ ਲੋਕਾਂ ਨਾਲ ਵੀ ਅਜਿਹਾ ਹੋ ਸਕਦਾ ਹੈ। ਥ੍ਰੋਕਸ ਜਰਨਲ 'ਚ ਪ੍ਰਕਾਸ਼ਿਤ ਇਸ ਖੋਜ 'ਚ ਕਿਹਾ ਗਿਆ ਹੈ ਕਿ ਜਹਾਜ਼ 'ਚ ਸ਼ਰਾਬ ਪੀ ਕੇ ਸੌਣ ਵਾਲਿਆਂ ਦੇ ਦਿਲ 'ਤੇ ਕਾਫੀ ਦਬਾਅ ਪੈਂਦਾ ਹੈ।
ਇਹ ਵੀ ਪੜ੍ਹੋ: Health News: ਗਰਮੀ ‘ਚ ਖਾਲੀ ਪੇਟ ਇਹ ਵਾਲੇ ਫਲ ਖਾਣ ਨਾਲ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਹਵਾ ਦਾ ਦਬਾਅ ਘੱਟ ਕਰਕੇ ਵੱਧ ਜਾਂਦਾ ਹਾਰਟ ਰੇਟ
ਰਿਸਰਚ 'ਚ ਕਿਹਾ ਗਿਆ ਹੈ ਕਿ 6000 ਤੋਂ 8000 ਫੁੱਟ ਦੀ ਉਚਾਈ 'ਤੇ ਉੱਡਣ ਵਾਲੇ ਜਹਾਜ਼ 'ਚ ਹਵਾ ਦਾ ਦਬਾਅ ਬਹੁਤ ਘੱਟ ਹੁੰਦਾ ਹੈ। ਡ੍ਰਾਈ ਕੈਬਿਨ ਕਾਰਨ ਸਰੀਰ ਵਿੱਚ ਪਹਿਲਾਂ ਹੀ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖੂਨ 'ਚ ਆਕਸੀਜਨ ਦਾ ਪੱਧਰ ਘੱਟ ਹੋਣ ਲੱਗ ਜਾਂਦਾ ਹੈ ਅਤੇ ਜਦੋਂ ਵਿਅਕਤੀ ਵਾਰ-ਵਾਰ ਸਾਹ ਲੈਂਦਾ ਹੈ ਤਾਂ ਉਸ ਨੂੰ ਪਰੇਸ਼ਾਨੀ ਹੋਣ ਲੱਗਦੀ ਹੈ।
ਅਜਿਹੇ 'ਚ ਜੇਕਰ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੋਰ ਵੱਧ ਜਾਵੇਗੀ ਅਤੇ ਘੱਟ ਹਵਾ ਦਾ ਦਬਾਅ ਸਿੱਧਾ ਦਿਲ 'ਤੇ ਅਸਰ ਕਰੇਗਾ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕਿਰਪਾ ਕਰਕੇ ਜਹਾਜ਼ 'ਚ ਸਫਰ ਕਰਨ ਵੇਲੇ ਸ਼ਰਾਬ ਦਾ ਸੇਵਨ ਨਾ ਕਰੋ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਦਾ ਨੌਜਵਾਨਾਂ ਅਤੇ ਸਿਹਤਮੰਦ ਲੋਕਾਂ 'ਤੇ ਬਹੁਤ ਘੱਟ ਅਸਰ ਪੈਂਦਾ ਹੈ ਪਰ ਜਦੋਂ ਸ਼ਰਾਬ ਪੀਣ ਤੋਂ ਬਾਅਦ ਆਕਸੀਜਨ ਦੀ ਸੰਤ੍ਰਿਪਤਾ ਘੱਟ ਜਾਂਦੀ ਹੈ ਅਤੇ ਉਸ ਦੌਰਾਨ ਤੁਸੀਂ ਸ਼ਰਾਬ ਪੀਣ ਤੋਂ ਬਾਅਦ ਸੌਂਦੇ ਹੋ ਤਾਂ ਤੁਹਾਡੇ ਦਿਲ ਦੀ ਧੜਕਣ ਵੱਧ ਸਕਦੀ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੀ ਦਿਲ ਦੀ ਸਿਹਤ 'ਤੇ ਪੈਂਦਾ ਹੈ।
ਇਹ ਵੀ ਪੜ੍ਹੋ: ਗਰਮੀ ਤੋਂ ਰਾਹਤ ਪਾਉਣ ਲਈ ਘਰ 'ਚ ਹੀ ਬਣਾਓ ਸਵਾਦਿਸ਼ਟ ਕੁਲਫੀ, ਇੰਝ ਕਰੋ ਤਿਆਰ
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )